ਨਵੇਂ ਕੰਪਲੈਕਸ ਦਾ ਉਸਾਰੂ ਕੰਮ 6 ਮਹੀਨੇ ਵਿੱਚ ਹੋਵੇਗਾ ਮੁਕੰਮਲ: ਨਕੋਦਰ ਵਿਧਾਇਕਾ

ਨਕੋਦਰ ਵਿੱਚ ਲਗਭਗ 5 ਕਰੋੜ 30 ਲੱਖ ਰੁਪਏ ਦੀ ਲਾਗਤ ਨਾਲ 21,500 ਵਰਗ ਫੁੱਟ ਵਿੱਚ ਬਣਨ ਵਾਲੀ ਤਹਿਸੀਲ ਕੰਪਲੈਕਸ ਦੇ ਨਿਰਮਾਣ ਦੇ ਕੰਮ ਦਾ ਉਦਘਾਟਨ ਹਲਕਾ ਨਕੋਦਰ ਦੀ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਜੀ ਨੇ ਰੱਖਿਆ ਇਸ ਹਲਕੇ ਵਿੱਚ ਕਾਫੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋ ਗਈ। ਇਹ ਕੰਪਲੈਕਸ ਲੋਕਾਂ ਦੀ ਜਰੂਰਤ ਸੀ ਇਸ ਨੂੰ ਸਮਝਦੇ ਹੋਏ ਮੁੱਖ ਮੰਤਰੀ ਨੂੰ ਅਪੀਲ ਕੀਤੀ ਗਈ ਸੀ ਜਿਸ ਨੂੰ ਮਾਨਯੋਗ ਮੁੱਖ ਮੰਤਰੀ ਜੀ ਨੇ ਮਨਜ਼ੂਰ ਕੀਤਾ ਪੰਚਾਇਤਆ ਦੀਆਂ ਵੋਟਾਂ ਤੋਂ ਪਹਿਲਾਂ ਇਹ ਪ੍ਰੋਜੈਕਟ ਮਨਜ਼ੂਰ ਹੋ ਚੁੱਕਾ ਸੀ। ਐਸਡੀਐਮ ਕੰਪਲੈਕਸ ਵਿੱਚ ਪਹੁੰਚਣ ਤੇ ਐਸਡੀਐਮ ਨਕੋਦਰ ਗੁਰ ਸਿਮਰਨ ਸਿੰਘ ਢਿੱਲੋ ਅਤੇ ਹੋਰ ਅਧਿਕਾਰੀਆਂ ਨੇ ਮੈਡਮ ਇੰਦਰਜੀਤ ਕੌਰ ਮਾਨ ਜੀ ਦਾ ਸਵਾਗਤ ਕੀਤਾ ਇਸ ਮੌਕੇ ਤੇ ਮੈਡਮ ਇੰਦਰਜੀਤ ਕੌਰ ਮਾਨ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਨਵੀਂ ਬਿਲਡਿੰਗ ਵਿੱਚ ਐਸਡੀਐਮ ਦਫਤਰ ਫਰਦ ਕੇਂਦਰ ਤਹਿਸੀਲ ਨੈਬ ਤਹਿਸੀਲ ਦਾ ਦਫਤਰ ਬਣਾਏ ਜਾਣਗੇ ਇਸ ਤਿੰਨ ਮੰਜ਼ਿਲਾਂ ਬਿਲਡਿੰਗ ਵਿੱਚ ਲੋਕਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾਏਗੀ ਇਹ ਬਿਲਡਿੰਗ ਮੁਕੰਮਲ ਕੰਮ ਕਰਨ ਦਾ 6ਮਹੀਨੇ ਵਿੱਚ ਟੀਚਾ ਰੱਖਿਆ ਗਿਆ ਹੈ। ਇਸ ਮੌਕੇ ਤੇ ਮੈਡਮ ਮਾਨ ਨੇ ਕਿਹਾ ਕਿ ਸ਼ਹਿਰ ਵਿੱਚ ਟਰੈਫਿਕ ਦੀ ਸਮੱਸਿਆ ਦਾ ਹੱਲ ਕਰਨ ਲਈ ਡਿਵਾਈਡਰ ਬਣਾਏ ਜਾ ਰਹੇ ਹਨ। ਇਹ ਕੰਮ ਵੀ ਬੜੇ ਜ਼ੋਰ ਸ਼ੋਰ ਨਾਲ ਸ਼ੁਰੂ ਕੀਤਾ ਗਿਆ ਇਸ ਤੋਂ ਇਲਾਵਾ ਨਗਰ ਕੌਂਸਲ ਵਿੱਚ ਗੜਬੜੀ ਅਤੇ ਸਸਪੈਂਡ ਹੋਏ ਕਰਮਚਾਰੀ ਦੇ ਬਾਰੇ ਵਿੱਚ ਵੀ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਜੀ ਨੇ ਕਿਹਾ ਇਸ ਦੀ ਜਾਂਚ ਉੱਚ ਸਤਰ ਨਾਲ ਕਰਵਾਈ ਜਾਵੇਗੀ ਉਹਨਾਂ ਨੇ ਇਹ ਆਰੋਪ ਲਗਾਇਆ ਕੀ ਨਗਰ ਕੌਂਸਲ ਨਕੋਦਰ ਦਾ ਦਫਤਰ ਘਪਲਿਆਂ ਦਾ ਘਰ ਬਣ ਚੁੱਕਾ ਹੈ ਜਾਂਚ ਵਿੱਚ ਕੋਈ ਕਮੀ ਆਣ ਨਹੀਂ ਦਿੱਤੀ ਜਾਵੇਗੀ ਜਿਸ ਨੇ ਵੀ ਘਪਲੇਬਾਜ਼ੀ ਕੀਤੀ ਹੈ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਦੇ ਐਸਡੀਐਮ ਗੁਰ ਸਿਮਰਨ ਸਿੰਘ ਢਿੱਲੋ ਡੀਐਸਪੀ ਕੁਲਵਿੰਦਰ ਸਿੰਘ ਵਿਰਕ ਨਾਇਬ ਤਹਿਸੀਲਦਾਰ ਗੁਰਦੀਪ ਸਿੰਘ ਸੰਧੂ ਨਗਰ ਕੌਂਸਲ ਪ੍ਰਧਾਨ ਨਵਨੀਤ ਐਰੀ ਲੋਕ ਨਿਰਮਾਣ ਵਿਭਾਗ ਕੇ ਅਦੀਸ਼ ਗਰਗ ਐਸਡੀਓ ਨਵਦੀਪ ਸਿੰਘ ਤੇ ਸ਼ਹਿਰ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ ਆਮ ਆਦਮੀ ਪਾਰਟੀ ਦੀ ਪੂਰੀ ਟੀਮ ਜਿਸ ਵਿੱਚ ਜਸਵੀਰ ਸਿੰਘ ਧੰਜਲ ਬਲਾਕ ਪ੍ਰਧਾਨ ਪ੍ਰਦੀਪ ਸ਼ੇਰਪੁਰ ਬਲਾਕ ਪ੍ਰਧਾਨ ਨਰੇਸ਼ ਕੁਮਾਰ ਹਲਕਾ ਕੋਡੀਨੇਟਰ ਬੀਸੀ ਵਿੰਗ ਸੰਦੀਪ ਸੋਢੀ ਸੋਸ਼ਲ ਮੀਡੀਆ ਇੰਚਾਰਜ ਸ਼ਾਂਤੀ ਸਰੂਪ ਸਟੇਟ ਜੁਆਇੰਟ ਸੈਕਟਰੀ ਐਸਸੀ ਐਸਟੀ ਵਿੰਗ ਬੋਬੀ ਸ਼ਰਮਾ ਬਲਦੇਵ ਸਹੋਤਾ ਬਲਾਕ ਪ੍ਰਧਾਨ। ਸੁਖਵਿੰਦਰ ਗਡਵਾਲ ਅਸ਼ਵਨੀ ਕੋਹਲੀ ਸਟੇਟ ਜੁਇੰਟ ਸੈਕਟਰੀ ਟਰੇਡ ਵਿੰਗ ਅਮਿਤ ਅਹੂਜਾ ਸੀਨੀਅਰ ਆਗੂ ਜਤਿੰਦਰ ਸਿੰਘ ਟਾਹਲੀ ਅਮਰ ਸਿੰਘ ਟਾਹਲੀ ਯੂਥ ਪ੍ਰਧਾਨ ਡਾਕਟਰ ਜੀਵਨ ਸਹੋਤਾ ਪੰਮਾ ਗਿੱਲ ਮਨੀ ਮਹਿੰਦਰੂ ਜਿਲਾ ਜੁਆਇੰਟ ਸੈਕਟਰੀ ਯੂਥ ਵਿੰਗ ਹਿਮਾਸ਼ੂ ਜੈਨ ਡਿਸਟਰਿਕਟ ਵਾਈਸ ਪ੍ਰਧਾਨ ਟਰੇਡ ਵਿੰਗ ਸੰਜੀਵ ਅਹੂਜਾ ਵਾਇਸ ਪ੍ਰਧਾਨ ਜਿਲ੍ਾ ਟਰੇਡਵਿੰਗ ਰਿੰਕੂ ਬੰਗੜ ਵਿੱਕੀ ਭਗਤ ਜਸਵੀਰ ਸੰਗੋਵਾਲ ਭੁਪਿੰਦਰ ਸਿੰਘ ਬਿਲਗਾ ਸਿੱਧੂ ਸਿੱਧਵਾਂ ਵਾਲਾ ਯਸ਼ਪਾਲ ਭਗਤ ਦਰਸ਼ਨ ਸਿੰਘ ਟਾਹਲੀ ਮੌਹਨ ਸਿੰਘ ਟਕਰ ਬਲਦੇਵ ਸਹੋਤਾ ਬਲਾਕ ਪ੍ਰਧਾਨ ਐਡਵੋਕੇਟ ਜਗਰੂਪ ਸਿੰਘ ਹਲਕਾ ਹੈਪੀ ਮੱਲੀਆਂ ਆਦੀ ਹਾਜ਼ਰ ਸਨ।

ਸਰਵਣ ਹੰਸ

Leave a review

Reviews (0)

This article doesn't have any reviews yet.
Sarwan Hans
Sarwan Hans
Sarwan Dass Alias Sarwan Hans is our sincere Journalist from Distric Jalandhar.
spot_img

Subscribe

Click for more information.

More like this
Related

24 ਵਾ ਸਲਾਨਾ ਧਾਰਮਿਕ ਜੋੜ ਮੇਲਾ ਅਤੇ ਭੰਡਾਰਾ 23 ਨਵੰਬਰ ਦਿਨ ਸ਼ਨੀਵਾਰ

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸੀਨੀਅਰ ਪੱਤਰਕਾਰ ਹਰਭਜਨ ਸਿੰਘ...

ਨੈੱਟ ਕੰਮ ਸੈਟ ਗੀਤ ਨੂੰ ਮਿਲ ਰਿਹਾ ਭਰਮਾ ਹੁੰਗਾਰਾ

ਪ੍ਰੈਸ ਨਾਲ ਗੱਲ ਕਰਦਿਆਂ ਮੇਲਿਆਂ ਦੇ ਬਾਦਸ਼ਾਹ ਦਲਵਿੰਦਰ ਦਿਆਲਪੁਰੀ...

ਵਿੰਗ ਨੇ ਨਰਸਿੰਗ ਵਿਦਿਆਰਥੀਆਂ ਨੂੰ ਡੇਂਗੂ ਮੱਛਰ ਦੇ ਲਾਵਰੇ ਦੀ ਪਹਿਚਾਣ ਕਰਨ ਸਬੰਧੀ ਦਿੱਤੀ ਟਰੇਨਿੰਗ

ਲੁਧਿਆਣਾ (ਉਂਕਾਰ ਸਿੰਘ ਉੱਪਲ) ਸਿਵਲ ਸਰਜਨ ਡਾ. ਪ੍ਰਦੀਪ ਕੁਮਾਰ...