ਉੜੀਸਾ ਵਿਖੇ ਥਾਣੇ ਦੇ ਅੰਦਰ ਸਿੱਖ ਆਰਮੀ ਅਫ਼ਸਰ ਦੀ ਧੀ ਜੋ ਕਿ ਇਕ ਸਿੱਖ ਆਰਮੀ ਅਫ਼ਸਰ ਦੀ ਮੰਗੇਤਰ ਵੀ ਹੈ, ਨਾਲ ਵਾਪਰੀ ਘਿਨੌਣੀ ਘਟਨਾ ਦੀ ਕੌਮੀ ਮੀਤ ਪ੍ਰਧਾਨ ਯੂਥ ਅਕਾਲੀ ਦਲ ਮੰਗਤ ਸਿੰਘ ਚਿਰਾਗਾ ਨੇ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾ ਕਿਹਾ ਕਿ ਦੇਸ਼-ਵਿਦੇਸ਼ ‘ਚ ਜਾ ਕਿਤੇ ਵੀ ਕਿਸੇ ਵੀ ਧੀ ਭੈਣ ਨਾਲ ਜਬਰ ਜਨਾਹ ਹੁੰਦਾ ਹੈ ਤਾ ਇਹ ਸਮਾਜ ਦੇ ਮੱਥੇ ‘ਤੇ ਕਲੰਕ ਹੈ ਤੇ ਇਸ -ਵਿਰੁੱਧ ਆਵਾਜ਼ ਉੱਠਣੀ ਹੀ ਚਾਹੀਦੀ ਹੈ। ਪਰ ਕੀ ਦੇਸ਼ ਅੰਦਰ ਅਵਾਜ ਵੀ ਧਰਮ, ਫਿਰਕਾ, ਵਰਗ ਜਾ ਉਹ ਕਿਸ ਸਮਾਜ ਨਾਲ ਸਬੰਧਤ ਹੈ, ਇਹ ਦੇਖਕੇ ਹੀ ਉੱਠਾਈ ਜਾਵੇਗੀ। ਉਨ੍ਹਾ ਕਿਹਾ ਕਿ 15 ਸਤੰਬਰ ਨੂੰ ਉੜੀਸਾ ਅੰਦਰ ਇਕ ਸਿੱਖ ਆਰਮੀ ਅਫਸਰ ਦੀ ਧੀ ਜੋ ਕਿ ਇਕ ਸਿੱਖ ਆਰਮੀ ਅਫਸਰ ਦੀ ਮੰਗੇਤਰ ਵੀ ਹੈ ਨਾਲ ਥਾਣੇ ਦੇ ਅੰਦਰ ਜੋ ਕੁੱਝ ਵਾਪਰਿਆ ਤੇ ਜੋ ਕੁੱਝ ਉਨ੍ਹਾ ਨਾਲ ਤਸ਼ੱਦਦ ਕੀਤਾ ਗਿਆ ਉਹ ਦਿਲ ਨੂੰ ਹਲੂਣਾ ਦੇਣ ਵਾਲਾ ਹੈ। ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਪਿਛਲੇ ਦਿਨੀ ਔਰਤਾਂ ਨਾਲ ਹੋਈਆ ਘਟਨਾਵਾ ਕਰ ਕੇ ਸਮੁੱਚੇ ਦੇਸ਼ ਨੇ ਡੱਟ ਕੇ ਵਿਰੋਧ ਕੀਤਾ ਅਤੇ ਮੀਡੀਆ ‘ਚ ਵੀ ਇਸ ‘ਤੇ ਖੂਬ ਚਰਚਾ ਹੋਈ। ਪਰ ਉੜੀਸਾ ‘ਚ ਇਕ ਸਿੱਖ ਲੜਕੀ ਨਾਲ ਵਾਪਰੀ ਘਟਨਾ ਦਾ ਮੀਡੀਆ ਤੇ ਸਮਾਜ ਅੰਦਰ ਨਾ ਮਾਤਰ ਜ਼ਿਕਰ ਹੋਣਾ ਵਿਤਕਰੇ ਦੇ ਕਈ ਸਵਾਲ ਖੜ੍ਹੇ ਕਰਦਾ ਹੈ। ਕੌਮੀ ਮੀਤ ਪ੍ਰਧਾਨ ਯੂਥ ਅਕਾਲੀ ਦਲ ਮੰਗਤ ਸਿੰਘ ਚਿਰਾਗਾ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿਚ ਸਭ ਤੋਂ ਵੱਧ ਹਿੱਸਾ ਪਾਉਣ ਵਾਲੇ ਸਿੱਖਾ ਨਾਲ ਸ਼ੁਰੂ ਤੋਂ ਹੀ ਵਿਤਕਰੇਬਾਜ਼ੀ ਕੀਤੀ ਜਾਦੀ ਰਹੀ ਹੈ ਅਤੇ ਸਿੱਖਾ ਨੂੰ ਟਾਰਗੇਟ ਕੀਤਾ ਜਾਦਾ ਹੈ। ਉਨ੍ਹਾ ਕਿਹਾ ਕਿ ਇਸ ਘਟਨਾ ਦੀ ਉਹ ਸਖ਼ਤ ਨਿਖੇਧੀ ਕਰਦੇ ਹਨ। ਉਨ੍ਹਾ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਹ ਜਲਦੀ ਤੋਂ ਜਲਦੀ ਮੁਲਜ਼ਮਾ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰੇ ਤਾ ਜੋ ਭਵਿੱਖ ਵਿਚ ਅਜਿਹੀ ਘਟਨਾ ਨਾ ਹੋ ਸਕੇ।
ਸਰਵਣ ਹੰਸ