ਸਵਰਗੀ ਸ਼੍ਰੀ ਭੁਪਿੰਦਰ ਨਿੱਝਰ ਜੀ ਦੀ ਬਰਸੀ ‘ਤੇ ਭਾਈ ਘਨੱਈਆ ਜੀ ਆਸ਼ੀਰਵਾਦ ਸੋਸਾਇਟੀ ਵੱਲੋਂ ਸੱਤ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ।ਇਹ ਪ੍ਰੋਜੈਕਟ ਕਰਕੇ ਭਾਈ ਘਨੱਈਆ ਜੀ ਆਸ਼ੀਰਵਾਦ ਸੁਸਾਇਟੀ ਦੇ ਸਮੂਹ ਮੈਂਬਰਾਂ ਨੇ ਸਵਰਗੀ ਸ਼੍ਰੀ ਭੁਪਿੰਦਰ ਨਿੱਝਰ ਜੀ ਨੂੰ ਯਾਦ ਕੀਤਾ ਅਤੇ ਸ਼ਰਧਾਂਜਲੀ ਦਿੱਤੀ। ਦੂਜੇ ਪਾਸੇ 3 ਨਵੇਂ ਮੈਂਬਰ ਇਸ ਕਲੱਬ ਵਿੱਚ ਸ਼ਾਮਲ ਹੋਏ ਜੋ ਕਿ ਸਰਦਾਰ ਟੇਕਪਾਲ ਸਿੰਘ ਢਿਲੋਂ ਜੀ, ਸਕਸ਼ਮ ਧਾਰੀਵਾਲ ਅਤੇ ਵੰਸਦੀਪ ਸਰਬਰਵਾਲ ਹਨ।ਇਸ ਪ੍ਰੋਜੈਕਟ ਵਿੱਚ ਮੌਜੂਦ ਮੈਂਬਰ ਹਰਮਨ ਨਿੱਝਰ (ਚੇਅਰਮੈਨ), ਸ਼੍ਰੀ ਪ੍ਰੇਮ ਸਾਗਰ ਸ਼ਰਮਾ ਜੀ (ਸਰਪ੍ਰਸਤ) ਸ਼੍ਰੀ ਭੁਪਿੰਦਰ ਅਜੀਤ ਸਿੰਘ ਜੀ ( ਮੈਂਬਰ ਗਵਰਿੰਗ ਬਾਡੀ) ਲਾਲ ਚੰਦ ਲਾਲੀ ਜੀ (ਜਨਰਲ ਸੀਕਰੇਟੀ), ਰਿੰਕੂ ਗਿੱਲ ਜੀ (ਮੈਂਬਰ), ਟੇਕਪਾਲ ਸਿੰਘ ਢਿੱਲੋਂ ਜੀ (ਮੈਂਬਰ), ਸਕਸ਼ਮ ਧਾਰੀਵਾਲ (ਮੈਂਬਰ) ਅਤੇ ਵੰਸਦੀਪ ਸਰਬਰਵਾਲ (ਮੈਂਬਰ) ਮੋਜੂਦ ਸਨ।
ਸਰਵਣ ਹੰਸ