ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਨਕੋਦਰ ਦੇ ਸਾਬਕਾ ਪ੍ਰਧਾਨ ਮਲਕੀਤ ਚੁੰਬਰ ਨੇ ਕਿਹਾ ਕਿ ਜਦੋਂ ਸਰਕਾਰ ਵੱਲੋਂ ਇਹ ਐਲਾਨ ਹੋਇਆ ਕਿ 20 ਤਰੀਕ ਤੱਕ ਪੰਚਾਇਤ ਚੋਣਾਂ ਕਰਵਾਈਆਂ ਜਾਣਗੀਆਂ ਤਾਂ ਵੱਖ ਵੱਖ ਜਥੇਬੰਦੀਆਂ ਨੇ 17 ਤਰੀਕ ਨੂੰ ਆ ਰਹੇ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਸਮਾਜ ਦੀਆਂ ਵੱਖ ਵੱਖ ਜਥੇਬੰਦੀਆਂ ਨੇ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਜਨਮ ਦਿਹਾੜੇ ਤੋਂ ਬਾਅਦ ਪੰਚਾਇਤ ਦੀਆਂ ਚੋਣਾਂ ਕਰਵਾਈਆਂ ਜਾਣ ਪਰ ਸਰਕਾਰ ਨੇ ਜਾਣ ਬੁੱਝ ਕੇ ਸਾਡੀ ਆਸਥਾ ਤੇ ਚੋਟ ਕਰਦਿਆਂ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਜਨਮ ਦਿਹਾੜੇ ਤੇ ਸ਼ੋਭਾ ਯਾਤਰਾ ਦੇ ਦਿਨਾ ਵਿੱਚ ਹੀ ਪੰਚਾਇਤ ਚੋਣਾਂ ਦਾ ਐਲਾਨ ਕਰ ਦਿੱਤਾ ਨਾਲ ਹੀ ਸਰਕਾਰ ਆਪਣੀ ਸੋਚ ਸਾਡੇ ਸਮਾਜ ਲਈ ਕੀ ਇਹ ਵੀ ਦੱਸ ਦਿੱਤਾ ਜਿਹੜੀ ਸਰਕਾਰ ਸਾਡੇ ਰਹਿਬਰ ਦਾ ਸਨਮਾਨ ਨਹੀਂ ਕਰਦੀ ਉਸ ਤੋਂ ਤੁਸੀ ਉਮੀਦ ਵੀ ਕੀ ਕਰ ਸਕਦੇ ਹੋ ਕਿਉਂਕਿ ਸਰਕਾਰ ਆਪਣੀਆਂ ਨੇਲੈਕੀਆਂ ਲੁਕਾਉਣ ਲਈ ਸਾਡੇ ਸਮਾਜ ਨੂੰ ਜਾਣ ਬੁੱਝ ਕੇ ਰਾਜ ਭਾਗ ਵਿੱਚੋਂ ਦੂਰ ਰੱਖਣ ਲਈ ਹਰ ਹੱਥ ਕੰਡਾ ਵਰਤ ਰਹੀ ਏ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇੱਕ ਵਾਰ ਫੇਰ ਸੋਚ ਕੇ ਇਹਨਾ ਪੰਚਾਇਤ ਦੀਆਂ ਚੋਣਾਂ ਤੇ ਧਿਆਨ ਦਿੰਦਿਆਂ ਇਸ ਨੂੰ ਥੋੜਾ ਅੱਗੇ ਕੀਤਾ ਜਾਵੇ ਤਾ ਸਤਿਗੁਰੂ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਜਨਮ ਦਿਹਾੜਾ ਮਨਾਉਣ ਵਿੱਚ ਸਾਨੂੰ ਕੋਈ ਵੀ ਦਿਕੱਤ ਨਾ ਆਵੇ
ਸਰਵਣ ਹੰਸ