ਪੱਤਰਕਾਰ ਸਾਹਬੀ ਦਾਸੀਕੇ ਨੂੰ ਗਹਿਰਾ ਸਦਮਾ ਮਾਤਾ ਦਾ ਦਿਹਾਤ ਅੰਤਿਮ ਅਰਦਾਸ 8 ਅਕਤੂਬਰ

ਬਾਜੀਗਰ ਸਭਾ ਸ਼ਾਹਕੋਟ ਦੇ ਸਾਬਕਾ ਪ੍ਰਧਾਨ ਅਤੇ ਸ਼ਾਹਕੋਟ-ਮਲਸੀਆਂ ਤੋਂ ਪੱਤਰਕਾਰ ਸਾਹਬੀ ਦਾਸੀਕੇ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦ ਉਨ੍ਹਾਂ ਦੇ ਮਾਤਾ ਗੁਰਮੀਤ ਕੌਰ ਪਤਨੀ ਜੋਗਿੰਦਰ ਪਾਲ ਵਾਸੀ ਮੁਹੱਲਾ ਗੋਬਿੰਦ ਨਗਰ ਸ਼ਾਹਕੋਟ ਦਾ ਸ਼ਨੀਵਾਰ ਸਵੇਰੇ ਦਿਹਾਂਤ ਹੋ ਗਿਆ। ਉਹ ਪਿੱਛਲੇ ਕਾਫੀ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ। ਉਨ੍ਹਾਂ ਦੀ ਮ੍ਰਿਤਕ ਦੇਹ ਦਾ ਮੋਗਾ ਰੋਡ ਸਮਸ਼ਾਨਘਾਟ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਇਸ ਮੌਕੇ ਉਨ੍ਹਾਂ ਦੇ ਲੜਕੇ ਸਾਹਬੀ ਦਾਸੀਕੇ ਅਤੇ ਹੋਰਨਾਂ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਸਾਂਝੇ ਤੌਰ ਤੇ ਅਗਨੀ ਦਿਖਾਈ। ਇਸ ਮੌਕੇ ਕੇਵਲ ਸਿੰਘ ਬੱਟੂ, ਪ੍ਰੀਤਮ ਦਾਸ ਸੇਵਾ ਮੁਕਤ ਏ.ਐਸ.ਆਈ., ਬਲਕਾਰ ਸਿੰਘ ਹੈਪੀ, ਜਸਵੀਰ ਸਿੰਘ ਖੇਤੀ-ਬਾੜੀ ਅਫ਼ਸਰ, ਸੋਨੀ ਅਰੋੜਾ, ਪਾਲ ਸਿੰਘ, ਸੁਖਦਿਆਲ ਸਿੰਘ ਕਾਲਾ, ਜਸਵੰਤ ਰਾਏ ਸੇਵਾ ਮੁਕਤ ਜੇ.ਈ ਰਾਜਾ ਚੌਧਰੀ ਸਤਵੀਰ ਗੁਪਤਾ ਰਮੇਸ਼ ਹੰਸ ‘ਆਪ’ ਆਗੂ। ਬਲਜਿੰਦਰ ਸਿੰਘ ਖਿੰਡਾ ‘ਆਪ’ ਆਗੂ, ਰਾਜੂ ਅਰੋੜਾ ਜਿੰਦਰ ਗੁਰਪ੍ਰੀਤ ਸਿੰਘ ਬੌਬੀ ਅਰੋੜਾ ਸੰਜੀਵ ਸੋਬਤੀ ਭਾਜਪਾ ਆਗੂ। ਸੁਰਿੰਦਰ ਸਿੰਘ ਸਿ਼ੰਦਾ ਅੰਮ੍ਰਿਤ ਲਾਲ ਕਾਕਾ ਅਜੀਤ ਸਿੰਘ ਝੀਤਾ ਰੋਮੀ ਗਿੱਲ ਰੇਸ਼ਮ ਗਿੱਲ (ਦੋਵੇਂ) ਸਾਬਕਾ ਐੱਮ.ਸੀ ਜਿੰਦਰਪਾਲ ਸਿੰਘ ਵਿਜੈ ਭਾਰਦਵਾਜ ਪੱਤਰਕਾਰ ਦਵਿੰਦਰ ਸਿੰਘ ਕੋਟਲਾ ਜਸਵੀਰ ਸਿੰਘ ਸ਼ੀਰਾ ਸੁਰਿੰਦਰ ਸਿੰਘ ਪੱਦਮ ਪ੍ਰਿਤਪਾਲ ਸਿੰਘ ਗਿਆਨ ਸੈਦਪੁਰੀ ਅਜ਼ਾਦ ਸਿੰਘ ਸਚਦੇਵਾ ਸੁਖਦੀਪ ਸਿੰਘ ਸਚਦੇਵਾ ਆਦਿ ਸਮੇਤ ਵੱਡੀ ਗਿਣਤੀ ‘ਚ ਲੋਕਾਂ ਨੇ ਦਾਸੀਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਮਾਤਾ ਗੁਰਮੀਤ ਕੌਰ ਦੀ ਆਤਮਿਕ ਸ਼ਾਂਤੀ ਨਮਿੱਤ ਅੰਤਿਮ ਅਰਦਾਸ 8 ਅਕਤੂਬਰ ਦਿਨ ਮੰਗਲਵਾਰ ਨੂੰ ਦੁਪਹਿਰ 12 ਤੋਂ 1:30 ਵਜੇ ਤੱਕ ਉਨ੍ਹਾਂ ਦੇ ਗ੍ਰਹਿ ਵਿਖੇ ਹੋਵੇਗੀ।

ਸਰਵਣ ਹੰਸ

Leave a review

Reviews (0)

This article doesn't have any reviews yet.
Sarwan Hans
Sarwan Hans
Sarwan Dass Alias Sarwan Hans is our sincere Journalist from Distric Jalandhar.
spot_img

Subscribe

Click for more information.

More like this
Related

भारतीय वायु सेना दिवस पर पर्यावरण संरक्षण का संदेश।

जय मधुसूदन जय श्रीकृष्ण फाउंडेशन की ओर से भारतीय...

ਜਲੰਧਰ ਵਿਖੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ

ਜਲੰਧਰ : ਡੈਮੋਕ੍ਰੇਟਿਕ ਆਸ਼ਾ ਵਰਕਰ ਫੈਸਿਲੀਟੇਟਰ ਯੂਨੀਅਨ ਪੰਜਾਬ ਜ਼ਿਲਾ...

ਪਰਗਟ ਦਿਵਸ ਮਨਾਵਾਂਗੇ, ਪੜ ਯੋਗ ਵਸ਼ਿਸ਼ਟ ਦੀ ਬਾਣੀ ਜਲਦ ਹੀ ਸਰੋਤਿਆਂ ਦੀ ਕਚਹਿਰੀ ਵਿੱਚ।

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕੌਮੀ ਗੀਤਕਾਰ ਤੀਰਥ ਨਾਹਰ...

ਭਗਵਾਨ ਵਾਲਮੀਕ ਮਹਾਰਾਜ ਜੀ ਦੇ ਪ੍ਰਗਟ ਦਿਵਸ ਤੇ ਸਬੰਧ ਵਿੱਚ ਨਕੋਦਰ ਵਿੱਚ 16 ਅਕਤੂਬਰ ਨੂੰ ਸ਼ੋਭਾ ਯਾਤਰਾ

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਵਾਈਸ ਸੰਸਥਾਪਕ ਰਾਹੁਲ ਸਹੋਤਾ...