ਜੀਰਾ ਦੇ ਮੱਖੂ ਬਲਾਕ ਦੇ ਪਿੰਡ ਫੱਤੇ ਵਾਲਾ ਤੋਂ ਸਰਪੰਚੀ ਦੀ ਚੋਣ ਲੜ ਰਹੇ ਨੌਜਵਾਨ ਉਮੀਦਵਾਰ ਪੱਤਰਕਾਰ ਰਾਏਵੀਰ ਸਿੰਘ ਕਚੂਰਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਦਾ ਮੁੱਖ ਮਕਸਦ ਲੋਕਾਂ ਦੇ ਕੰਮ ਕਰਨਾ ਅਤੇ ਕਰਵਾਉਣਾ ਹੋਵੇਗਾ । ਉਹਨਾਂ ਕਿਹਾ ਕਿ ਉਹਨਾਂ ਦੇ ਪਿੰਡ ਫੱਤੇ ਵਾਲਾ ਦੇ ਨਿਵਾਸੀ ਅੱਜ ਵੀ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ, ਜਿਸ ਕਰਕੇ ਇਹਨਾਂ ਸਮੱਸਿਆਵਾਂ ਤੋਂ ਲੋਕਾਂ ਨੂੰ ਨਿਜਾਤ ਦਿਵਾਉਣ ਲਈ ਹੀ ਉਹ ਸਰਪੰਚੀ ਦੀ ਚੋਣ ਲੜ ਰਹੇ ਹਨ । ਉਹਨਾਂ ਕਿਹਾ ਕਿ ਇਸ ਲਈ ਉਹਨਾਂ ਨੂੰ ਪਿੰਡ ਦੇ ਸਹਿਯੋਗ ਦੀ ਬੇਹੱਦ ਜਰੂਰਤ ਹੈ ਖ਼ਾਸ ਕਰਕੇ ਨੋਜਵਾਨ ਵਰਗ ਨੂੰ ਚਾਹੀਦਾ ਹੈ ਕਿ ਮੋਢਾ ਨਾਲ ਮੋਢਾ ਲਾ ਕੇ ਪ੍ਰਚਾਰ ਕਰਨ। ਪੱਤਰਕਾਰ ਰਾਏਵੀਰ ਸਿੰਘ ਕਚੂਰਾ ਨੇ ਅੱਗੇ ਕਿਹਾ ਕਿ ਜੇਕਰ ਪਿੰਡ ਦੇ ਲੋਕ ਉਹਨਾਂ ਨੂੰ ਸੇਵਾ ਦਾ ਮੌਕਾ ਦਿੰਦੇ ਹਨ ਤਾਂ ਉਹ ਪਿੰਡ ਵਾਸੀਆਂ ਨੂੰ ਇਹ ਵਿਸ਼ਵਾਸ ਦਿਵਾਉਂਦੇ ਹਨ ਕਿ ਉਹਨਾਂ ਦੇ ਕੰਮ ਬਿਨਾਂ ਕਿਸੇ ਪੱਖਪਾਤ ਤੋਂ ਪਹਿਲ ਦੇ ਅਧਾਰ ਤੇ ਕੀਤੇ ਜਾਣ ਗਏ ਅਤੇ ਕਰਵਾਏ ਜਾਣਗੇ । ਵਿਕਾਸ ਕਾਰਜਾਂ ਬਾਰੇ ਕਚੂਰਾ ਨੇ ਕਿਹਾ ਕਿ ਪਿੰਡ ਦੇ ਵਿਕਾਸ ਲਈ ਉਹ ਸੱਚੇ ਦਿਲੋਂ ਕੰਮ ਕਰਨਗੇ ਅਤੇ ਫੱਤੇਵਾਲਾ ਪਿੰਡ ਨੂੰ ਮੱਖੂ ਬਲਾਕ ਵਿੱਚੋਂ ਨਮੂਨੇ ਦਾ ਮੋਹਰੀ ਇੱਕ ਨੰਬਰ ਪਿੰਡ ਬਣਾਉਣ ਲਈ ਯਤਨਸ਼ੀਲ ਰਹਿਣਗੇ । ਰਾਏਵੀਰ ਸਿੰਘ ਕਚੂਰਾ ਨੇ ਕਿਹਾ ਕਿ ਉਹ ਸਿਆਸੀ ਆਗੂਆਂ ਦਾ ਸਤਿਕਾਰ ਕਰਦੇ ਹਨ, ਪਰ ਉਹ ਸਿਆਸੀ ਨੇਤਾਵਾਂ ਤੋਂ ਦੂਰ ਰਹਿ ਕੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਰਹੇ ਹਨ । ਉਹਨਾਂ ਕਿਹਾ ਕਿ ਉਹ ਹੁਣ ਵੀ ਸਮਾਜ ਸੇਵਾ ਦੇ ਖੇਤਰ ਵਿੱਚ ਵਿਚਰ ਰਹੇ ਹਨ ਅਤੇ ਸਰਪੰਚ ਬਣ ਕੇ ਪਿੰਡ ਅਤੇ ਇਲਾਕੇ ਦੇ ਲੋਕਾਂ ਦੀ ਸੇਵਾ ਨੂੰ ਪਹਿਲ ਦੇਣਗੇ
ਸਰਵਣ ਹੰਸ