ਦਰਬਾਰ ਬਾਬਾ ਝੋਟੇ ਸ਼ਾਹ ਜੀ ਦੇ ਮੁੱਖ ਸੇਵਾਦਾਰ ਜਸਪਾਲ ਜੱਸੀ ਨੇ ਦਸਿਆ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਇਹ ਧਾਰਮਿਕ ਸੱਭਿਆਚਾਰਕ ਮੇਲਾ ਕਰਵਾਇਆ ਜਾਂਦਾ ਹੈ। ਜਿਹਦੇ ਵਿੱਚ ਪਿੰਡ ਸੇਮੀ ਦੇ ਨਗਰ ਪੰਚਾਇਤ ਅਤੇ ਐਨ ਆਰ ਆਈ ਪਰਿਵਾਰਾਂ ਦਾ ਬਹੁਤ ਸਹਿਯੋਗ ਹੁੰਦਾ ਹੈ। ਇਸ ਸਾਲ ਵੀ ਪੰਜਾਬ ਦੇ ਬਹੁਤ ਹੀ ਮਸ਼ਹੂਰ ਕਲਾਕਾਰਾਂ ਨੂੰ ਬੁਲਾਕੇ ਬਾਬਾ ਜੀ ਦਾ ਗੁਣਗਾਨ ਤੇ ਸੱਭਿਆਚਾਰਕ ਗੀਤਾਂ ਨਾਲ ਹਾਜ਼ਰੀ ਲਗਵਾਈ ਗਈ। ਜਿਹਦੇ ਵਿੱਚੋ ਅਮਰੀਕ ਮਾਇਕਲ ਅਤੇ ਸੋਨਾ ਡੋਗਰਾ ਕੌਰ ਸਿੰਮੀ ਅਲੈਕਸ ਕੋਟੀ, ਸ਼ਾਹਦਿਲ ਸਲੀਮ ਸਨੇਹਾ ਗਿੱਲ ਰਾਣਾ ਫੋਲੜੀਵਾਲ ਜੋਹਨ ਮਸੀਹ ਅਤੇ ਅੱਜ ਸਕਤੱਰ ਦੀ ਭੂਮਿਕਾ ਨਿਭਾਈ ਸਾਬੀ ਬਰਾੜ ਨੇ । ਮੇਲੇ ਵਿੱਚ ਖਾਸ ਕਰਕੇ ਪ੍ਰਬੰਧਕ ਕਮੇਟੀ ਦਾ ਬਹੁਤ ਸਹਿਯੋਗ ਰਿਹਾ ਜਿਹਨਾਂ ਵਿੱਚੋ ਸੀਤਾ ਲੰਬੜਦਾਰ ਮਾਨ ਸਾਬ ਸਾਬ ਢਿੱਲੋਂ ਬਲਵੀਰ ਸਿੰਘ। ਅਮਰੀਕ ਸਿੰਘ। ਰਾਕੇਸ਼ ਕੁਮਾਰ,ਸੋਢੀ।ਵਿਜੈ ਕੁਮਾਰ। ਮਲਕੀਤ ਸਿੰਘ ਲਖਵਿੰਦਰ ਢਿੱਲੋਂ, ਸਤਨਾਮ ਜੱਸੀ ਆਦਿ।
ਸਰਵਣ ਹੰਸ