ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸੂਬਾ ਚੇਅਰਮੈਨ ਜੋਗਿੰਦਰ ਸਿੰਘ ਬਿੱਲੀ ਵੜੈਚ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਜਲਦੀ ਵਿੱਚ ਪੰਚਾਇਤ ਚੋਣਾਂ ਦਾ ਐਲਾਨ ਕਰਕੇ ਵਾਲਮੀਕ ਸਮਾਜ ਨਾਲ ਬਹੁਤ ਵੱਡਾ ਧੱਕਾ ਕੀਤਾ ਹ। ਕਿਉਂਕਿ ਆਹ ਜਿਹੜੇ ਦਿਨ ਹੈ ਇਹ ਸਾਡੇ ਵਾਲਮੀਕ ਸਮਾਜ ਲਈ ਬਹੁਤ ਅਹਿਮ ਹਨ ਕਿਉਂਕਿ ਇਹਨਾਂ ਵਿੱਚ ਅਸੀਂ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਜ਼ੋਰੋ ਸ਼ੋਰਾਂ ਨਾਲ ਪੂਰੇ ਪੰਜਾਬ ਅੰਦਰ ਤਿਆਰੀਆਂ ਹੁੰਦੀਆਂ ਹਨ ਅਤੇ ਕਈ ਕਈ ਜਗਹਾ ਤਾਂ ਦੋ ਦੋ ਤਿੰਨ ਤਿੰਨ ਦਿਨ ਪਹਿਲਾਂ ਹੀ ਸ਼ੁਭ ਯਾਤਰਾ ਸ਼ੁਰੂ ਹੋ ਜਾਂਦੀਆਂ ਹਨ ਇਚ ਵਿੱਚ ਪੰਜਾਬ ਦੇ ਚੋਣ ਕਮਿਸ਼ਨਰ ਅਤੇ ਪੰਜਾਬ ਸਰਕਾਰ ਨੇ ਉਹ ਦਿਨ ਪੰਚਾਇਤ ਇਲੈਕਸ਼ਨ ਲਈ ਚੁਣਿਆ ਤਾਂ ਜੋ ਵਾਲਮੀਕ ਸਮਾਜ ਪੰਚਾਇਤ ਇਲੈਕਸ਼ਨ ਵਿੱਚ ਹਿੱਸਾ ਨਾ ਲੈ ਸਕੇ। ਅਤੇ ਪੰਜਾਬ ਸਰਕਾਰ ਆਪਣੇ ਮਨ ਮਰਜ਼ੀ ਦੇ ਪੰਚ ਸਰਪੰਚ ਬਣਾ ਸਕਣ। ਨਾ ਹੀ ਤਾਂ ਸਰਕਾਰ ਨੇ ਕੋਈ ਪਹਿਲਾਂ ਵਾਰਡਬੰਦੀਆਂ ਦੀਆਂ ਲਿਸਟਾਂ ਜਾਰੀ ਕੀਤੀਆਂ ਵਾਰਡਬੰਦੀਆਂ ਵਿੱਚ ਵੀ ਬਹੁਤ ਉਲਟ ਫਿਰ ਪਾਇਆ ਗਿਆ ਅਗਰ ਪੰਜਾਬ ਸਰਕਾਰ ਨੇ 15 ਅਕਤੂਬਰ ਜੋ ਪੰਚਾਇਤ ਇਲੈਕਸ਼ਨਾਂ ਦੀ ਡੇਟ ਰੱਖੀ ਹੈ ਅਗਰ ਉਸ ਨੂੰ ਚੇਂਜ ਨਹੀਂ ਕੀਤਾ ਤਾਂ ਵਾਲਮੀਕ ਸਮਾਜ ਬਹੁਤ ਵੱਡਾ ਸੰਘਰਸ਼ ਕਰੇਗਾ ਭਗਵਾਨ ਵਾਲਮੀਕਿ ਅਧਿਕਾਰ ਸੁਰੱਖਿਆ ਸੈਨਾ ਪੰਜਾਬ ਜੋ ਵਾਲਮਿਕ ਸਮਾਜ ਵੱਲੋਂ ਚਾਰ ਅਕਤੂਬਰ ਨੂੰ ਬੰਧ ਦੀ ਕਾਲ ਦਿੱਤੀ ਗਈ ਹੈ ਉਸਦਾ ਪੂਰਾ ਸਮਰਥਨ ਕਰਦੇ ਹੈ। ਅਤੇ ਬੰਦ ਦੀ ਕਾਲ ਦਾ ਪੂਰਾ ਸਹਿਯੋਗ ਕੀਤਾ ਜਾਵੇਗਾ। ਅਗਰ ਪੰਜਾਬ ਸਰਕਾਰ ਤੇ ਇਲੈਕਸ਼ਨ ਕਮਿਸ਼ਨ ਫਿਰ ਵੀ ਨਾ ਮੰਨਿਆ ਤਾਂ ਹੋਰ ਵੀ ਸੰਘਰਸ਼ ਤੇਜ਼ ਕੀਤਾ ਜਾਵੇਗਾ ਹਰ ਫਰੰਟ ਤੇ ਪੰਜਾਬ ਸਰਕਾਰ ਦਲਿਤ ਵਿਰੋਧੀ ਹੁੰਦੀ ਜਾ ਰਹੀ ਸੂਬਾ ਚੇਅਰਮੈਨ ਜੋਗਿੰਦਰ ਸਿੰਘ ਬਿੱਲੀ ਵੜੈਚ ਨੇ ਅਫਸੋਸ ਜਾਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਿੱਚ ਬੈਠੇ 32 34 ਐਮਐਲਏ ਅਤੇ ਮਨਿਸਟਰ ਜੋ ਦਲਤ ਸਮਾਜ ਨਾਲ ਸੰਬੰਧ ਰੱਖਦੇ ਹਨ ਕਿਉਂ ਨਹੀਂ ਬੋਲ ਰਹੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਮਾਲੜੀ ਅਤੇ ਸੂਬਾ ਚੇਅਰਮੈਨ ਜੋਗਿੰਦਰ ਸਿੰਘ ਬਿੱਲੀ ਵੜੈਚ ਨੇ ਕੀਤਾ
ਸਰਵਣ ਹੰਸ