ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਐਡ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਸਪੋਰਟਸ ਕਲੱਬ ਅਤੇ ਵੈਲਫੇਅਰ ਸੋਸਾਇਟੀ ਨਕੋਦਰ ਵਲੋਂ ਮਿਤੀ 29 ਸਤੰਬਰ ਦਿਨ ਐਤਵਾਰ ਨੂੰ ਦੁਸ਼ਹਿਆ ਗਰਾਂਉਂਡ ਨਕੋਦਰ ਵਿਖੇ ਬਹੁਤ ਵੱਡਾ ਛਿੰਝ ਮੇਲਾ ਕਰਵਾਇਆ ਗਿਆ। ਕਲੱਬ ਦੇ ਪ੍ਰਧਾਨ ਐਡਵੋਕੇਟ ਗੌਰਵ ਨਾਗਰਾਜ, ਸਤਿੰਦਰ ਮੱਟੂ ਅਤੇ ਰਾਜੂ ਭੰਡਲ (USA) ਬਲਾਕ ਪ੍ਰਧਾਨ ਨੂਰਮਹਿਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਛਿੰਝ ਮੇਲੇ ਵਿਚ ਹਿੰਦੋਸਤਾਨ ਹੀ ਨਹੀਂ ਬਲਕਿ ਪੂਰੀ ਦੁਨੀਆਂ ਤੋਂ ਚੋਟੀ ਦੇ ਰੁਸਤਮ ਮੱਲਾਂ ਨੇ ਹਿੱਸਾ ਲਿਆ। ਜਿਸ ਵਿਚ ਪਹਿਲੇ ਪਟਕੇ ਦੀ ਕੁਸ਼ਤੀ ਦੇ ਰੁਸਤਮ ਮੱਲ ਪਹਿਲਵਾਨ ਮਿਰਜ਼ਾ ਇਰਾਨ ਅਤੇ ਪਹਿਲਵਾਨ ਪ੍ਰਿੰਸ ਕੁਹਾਲੀ ਦੇ ਵਿਚਕਾਰ ਹੋਈ ਜਿਸ ਵਿੱਚ ਪਹਿਲਵਾਨ ਮਿਰਜ਼ਾ ਇਰਾਨ ਜੇਤੂ ਰਿਹਾ ਅਤੇ ਦੂਸਰੀ ਪਟਕੇ ਦੀ ਕੁਸ਼ਤੀ ਪਹਿਲਵਾਨ ਰਾਜੂ ਰਾਈਏਵਾਲ ਅਤੇ ਪਹਿਲਵਾਨ ਅਜੈ ਗੁਜ਼ਰ ਬਾਰਨ ਦੇ ਵਿਚਕਾਰ ਹੋਈ ਜਿਸ ਵਿੱਚ ਰਾਜੂ ਰਾਈਏਵਾਲ ਜੇਤੂ ਰਿਹਾ ਅਤੇ ਤੀਸਰੀ ਪਟਕੇ ਦੀ ਕੁਸ਼ਤੀ ਪਹਿਲਵਾਨ ਵੱਡਾ ਜੱਸਾ ਬਾਹੜੋਵਾਲ ਅਤੇ ਪਹਿਲਵਾਨ ਬਾਜ ਰੋਣੀ ਦੇ ਵਿਚਕਾਰ ਹੋਈ ਇਸ ਕੁਸ਼ਤੀ ਵਿੱਚ ਵੱਡਾ ਜੱਸਾ ਬਾਹੜੋਵਾਲ ਜੇਤੂ ਰਿਹਾ। ਇਸ ਤੋਂ ਬਾਅਦ ਚੌਥੀ ਪਟਕੇ ਦੀ ਕੁਸ਼ਤੀ ਪਹਿਲਵਾਨ ਜਗਰੂਪ ਸ਼ੰਕਰ ਅਤੇ ਪਹਿਲਵਾਨ ਸਨੀ ਰਾਮੇਵਾਲ ਦੇ ਵਿੱਚਕਾਰ ਹੋਈ ਜੋ ਬਰਾਬਰ ਰਹੀ । ਇਸ ਤੋਂ ਇਲਾਵਾ ਸਪੈਸ਼ਲ ਅਕਰਸ਼ਨ ਦਾ ਕੇਂਦਰ ਪਹਿਲਵਾਨ ਦੇਵਾ ਥਾਪਾ ਨੇਪਾਲ ਅਤੇ ਪਹਿਲਵਾਨ ਨਵੀਨ ਹਿਮਾਚਲ ਦੇ ਵਿਚਕਾਰ ਹੋਈ ਜਿਸ ਵਿੱਚ ਪਹਿਲਵਾਨ ਦੇਵਾ ਥਾਪਾ ਜੇਤੂ ਰਿਹਾ। ਇਸ ਤੋਂ ਇਲਾਵਾ ਪਹਿਲਵਾਨ ਕਮਲ ਕੋਚ ਸ਼ੰਕਰ ਅਖਾੜਾ ਵਾਲਿਆਂ ਦਾ ਗੁਰਜ ਅਤੇ ਪੈਸਿਆਂ ਨਾਲ ਵਿਸ਼ੇਸ ਸਨਮਾਨ ਕੀਤਾ ਗਿਆ। ਛਿੰਝ ਮੇਲੇ ਵਿਚ ਮੁੱਖ ਮਹਿਮਾਨ ਵਜੋਂ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ (ਵਾਤਾਵਰਨ ਪ੍ਰੇਮੀ ਅਤੇ ਰਾਜ ਸਭਾ ਮੈਂਬਰ) ਪਹੁੰਚੇ। ਇਹਨਾਂ ਤੋਂ ਇਲਾਵਾ ਪੰਜਾਬ ਦੀ ਅਣਖੀ ਅਤੇ ਮੇਹਨਤੀ ਧੀ ਹਰਪਾਲ ਕੌਰ ਧੰਜਲ ਵੈਲਡਰ (ਬ੍ਰਾਊਨ ਕੁੜੀ) ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹਨਾਂ ਤੋਂ ਇਲਾਵਾ ਪੰਜਾਬ ਦੇ ਕਮੇਡੀ ਕਿੰਗ ਸੰਤਾ ਬੰਤਾ (ਸ਼ੂਗਲੀ ਜੁਗਲੀ) ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ। ਇਸੇ ਤਰਾਂ ਹੋਰ ਵੀ ਪੰਜਾਬ ਦੀਆਂ ਕਈ ਨਾਮਵਾਰ ਧਾਰਮਿਕ, ਰਾਜਨੀਤਿਕ ਅਤੇ ਸਮਾਜ ਸੇਵੀ ਸਖ਼ਸ਼ੀਅਤਾਂ ਮੇਲੇ ਵਿੱਚ ਸ਼ਾਮਲ ਹੋਈਆਂ। ਇਸ ਛਿੰਝ ਮੇਲੇ ਵਿੱਚ ਬੱਚਿਆਂ ਲਈ ਫ੍ਰੀ ਝੂਲੇ ਵੀ ਲਗਾਏ ਗਏ। ਐਡਵੋਕੇਟ ਨਾਗਰਾਜ ਨੇ ਨੌਜਵਾਨ ਪੀੜੀ ਨੂੰ ਅਪੀਲ ਕਰਦਿਆਂ ਕਿਹਾ ਕਿ ਖੇਡਾਂ ਨਾਲ ਜੁੜੋ ਤੇ ਨਸ਼ਿਆਂ ਤੋਂ ਦੂਰ ਰਹੋ ਆਪਣੇ ਮਾਂ ਬਾਪ ਦਾ ਅਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੋ। ਇਸ ਛਿੰਝ ਮੇਲੇ ਵਿੱਚ ਕੋਹਲੀ ਓਪਟੀਕਲ ਨਕੋਦਰ ਵੱਲੋਂ ਅੱਖਾਂ ਦਾ ਫਰੀ ਚੈੱਕ ਅੱਪ ਕੈਂਪ ਵੀ ਲਗਾਇਆ ਗਿਆ ਤੇ ਫ੍ਰੀ ਦਵਾਈਆਂ ਅਤੇ ਐਨਕਾਂ ਵੀ ਵੰਡੀਆਂ ਗਈਆਂ। ਛਿੰਝ ਮੇਲੇ ਵਿੱਚ ਗੁਰੂ ਕਾ ਲੰਗਰ ਅਟੁੱਟ ਵਰਤਿਆ ਜਿਸ ਵਿੱਚ ਚਾਹ ਕੌਫ਼ੀ ਤੇ ਪਕੌੜਿਆਂ ਦਾ ਲੰਗਰ, ਦੇਸੀ ਘਿਓ ਦੀ ਜਲੇਬੀਆਂ, ਕੇਸਰ ਬਦਾਮਾਂ ਵਾਲੀ ਖੀਰ, ਪਾਸਤਾ, ਫਰੂਟ ਦਾ ਖੁੱਲ੍ਹਾ ਲੰਗਰ ਅਤੇ ਆਈਸ ਕਰੀਮ ਕੁਲਫੀਆਂ ਦਾ ਵੀ ਖੁੱਲ੍ਹਾ ਲੰਗਰ ਚਲਿਆ। ਐਡਵੋਕੇਟ ਨਾਗਰਾਜ ਅਤੇ ਰਾਜੂ ਭੰਡਲ (USA) ਬਲਾਕ ਪ੍ਰਧਾਨ ਨੂਰਮਹਿਲ ਨੇ ਕਿਹਾ ਕਿ ਸਾਰੇ ਖੇਡ ਪ੍ਰੇਮੀਆਂ ਅਤੇ ਇਲਾਕਾ ਨਿਵਾਸੀਆਂ ਅਤੇ NRI ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹਨਾਂ ਨੇ ਮੇਲੇ ਚ ਆ ਕੇ ਮੇਲੇ ਦੀ ਰੋਣਕ ਨੂੰ ਵਧਾਇਆ ਤੇ ਚਾਰ ਚੰਨ ਲਗਾਏ। ਕਲੱਬ ਦੀ ਪੂਰੀ ਟੀਮ ਨੇ ਆਈਆਂ ਹੋਈਆਂ ਸੰਗਤਾਂ ਦਾ ਬਹੁਤ ਧੰਨਵਾਦ ਕੀਤਾ।
ਸਰਵਣ ਹੰਸ