ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹੋਇਆ ਸਰਵਣ ਹੰਸ ਐਡਵਾਈਜ਼ਰ ਪੰਜਾਬ ਕਾਇਮ ਕੰਟਰੋਲ ਆਰਗਨਾਈਜੇਸ਼ਨ ਆਫ ਇੰਡੀਆ ਨੇ ਪੰਜਾਬ ਵਾਸੀਆਂ ਨੂੰ ਇੱਕ ਅਪੀਲ ਕੀਤੀ ਕਿ ਕਿ ਜਿਵੇਂ ਆਪ ਸਭ ਜਾਣਦੇ ਹੋ ਕਿ ਪੰਜਾਬ ਵਿੱਚ ਇਸ ਟਾਈਮ ਪੰਚਾਇਤ ਇਲੈਕਸ਼ਨ ਪੂਰੇ ਜ਼ੋਰਾਂ ਤੇ ਪੰਜਾਬ ਵਿੱਚ ਹੈ ਔਰ ਇਸ ਦਰਮਿਆਨ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਪ੍ਰਗਟ ਦਿਵਸ ਵੀ ਹੈ ਸੋ ਬਾਰ ਬਾਰ ਕਹਿਣ ਤੇ ਪੰਜਾਬ ਸਰਕਾਰ ਤੇ ਹਾਈਕੋਰਟ ਨੇ ਪੰਚਾਇਤੀ ਚੋਣਾਂ ਦੀ ਤਰੀਕਾਂ ਚੇਂਜ ਨਹੀਂ ਕੀਤੀਆਂ ਤੇ ਸਾਰਿਆਂ ਦਾ ਧਿਆਨ ਇਸ ਟਾਈਮ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਪ੍ਰਗਟ ਦਿਹਾੜੇ ਨੂੰ ਮਨਾਉਣ ਸਬੰਧੀ ਲੱਗਿਆ ਹੋਇਆ ਔਰ ਮੈਂ ਸਰਵਣ ਹੰਸ ਐਡਵਾਈਜ਼ਰ ਪੰਜਾਬ ਕ੍ਰਾਈਮ ਕੰਟਰੋਲ ਆਰਗਨਾਈਜੇਸ਼ਨ ਆਫ ਇੰਡੀਆ ਸਾਰੇ ਹੀ ਪੰਜਾਬ ਦੇ ਪੰਚਾ ਸਰਪੰਚਾਂ ਨੂੰ ਅਪੀਲ ਕਰਦਾ ਹਾਂ ਕਿ ਇਸ ਦਰਮਿਆਨ ਕੋਈ ਵੀ ਕਿਸੇ ਤਰ੍ਹਾਂ ਦਾ ਪਿੰਡਾਂ ਦੇ ਵਿੱਚ ਨਸ਼ਾ ਨਾ ਵਰਤਾਇਆ ਜਾਵੇ ਕਿਉ ਕਿ ਇਸ ਤਰ੍ਹਾਂ ਸੰਗਤਾਂ ਦੀ ਭਾਵਨਾ ਨੂੰ ਠੇਸ ਪਹੁੰਚਦੀ ਹੈ ਨਾਲ ਦੀ ਨਾਲ ਵੋਟਰਾਂ ਨੂੰ ਅਪੀਲ ਹੈ ਕਿ ਆਪਾਂ ਕਿਸੇ ਵੀ ਡਰ ਭੈ ਨਸ਼ਾ ਔਰ ਕਿਸੇ ਵੀ ਤਰ੍ਹਾਂ ਦੇ ਲਾਲਚ 6ਚ ਆ ਕੇ ਆਪਾਂ ਵੋਟ ਇੱਕ ਇਮਾਨਦਾਰ ਸਫੀ ਵਾਲੇ ਇਨਸਾਨ ਨੂੰ ਹੀ ਪਾਓ ਜੋ ਆਪ ਜੀ ਦੇ ਸਦਾ ਦੁਖ ਸੁਖ ਵਿੱਚ ਸ਼ਾਮਿਲ ਹੋਵੋ ਪਿੰਡ ਵਿੱਚ ਧੜੇਬੰਦੀ ਤੋਂ ਰਹਿਤ ਹੋਵੇ ਜੋ ਨੌਜਵਾਨਾਂ ਨੂੰ ਨਸ਼ਿਆਂ ਆਦੀਆਂ ਤੋਂ ਦੂਰ ਕਰਕੇ ਪਿੰਡਾਂ ਵਿੱਚ ਖੇਡਾਂ ਦਾ ਵਿਵਸਥਾ ਕਰੇ ਪੰਜਾਬ ਦੇ ਸਮੂਹ ਵੋਟਰੋ ਆਪਣੀ ਵੋਟ ਦਾ ਇਸਤੇਮਾਲ ਸੋਚ ਸਮਝ ਕੇ ਕਰੋ ਨਸ਼ਾ ਤਿਆਗੋ ਹੁਣ ਤਾਂ ਜਾਗੋ ਨਾਲ ਦੀ ਨਾਲ ਪੰਜਾਬ ਸਰਕਾਰ ਨੂੰ ਵੀ ਇੱਕ ਅਪੀਲ ਹੈ ਕਿ ਭਗਵਾਨ ਬਾਲਮੀਕ ਮਹਾਰਾਜ ਜੀ ਦੇ ਪ੍ਰਗਟ ਦਿਵਸ ਵਾਲੇ ਦਿਨ ਪੰਜਾਬ ਵਿੱਚ ਠੇਕੇ ਬੰਦ ਰੱਖੇ ਜਾਣ
ਸਰਵਣ ਹੰਸ