ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦਾ ਅਸਲੀ ਚਿਹਰਾ ਹੋਇਆ ਨੰਗਾ

ਸਨਮਾਨਯੋਗ ਤਖ਼ਤ ਦੇ ਜਥੇਦਾਰ ਨੂੰ ਜਾਤੀਵਾਦੀ,ਅਤੇ ਧੀਆਂ ਔਰਤਾਂ ਪ੍ਰਤੀ ਸ਼ਰਮਨਾਕ ਭਾਸ਼ਾ ਅਤੇ ਧਮਕੀਆਂ ਦੇਣ ਨਾਲ ਅਕਾਲੀ ਦੱਲ ਅਤੇ ਇਸਦੇ ਆਗੂਆਂ ਦਾ ਅਸਲੀ ਚਿਹਰਾ ਨੰਗਾ ਹੋਇਆ: ਗਡਵਾਲ

ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਦਿੱਤੇ ਅਸਤੀਫੇ ਦਾ ਕਾਰਨ ਸੁਣ ਕੇ ਹਰ ਸੱਚੇ ਸਿੱਖ ਔਰ ਗੁਰੂਆਂ ਦੀ ਸੋਚ ਨੂੰ ਮੰਨਣ ਵਾਲੇ ਹਰ ਇਨਸਾਨ ਦੀਆਂ ਭਾਵਨਾਵਾਂ ਵਲੂੰਦਰੀਆਂ ਗਈਆਂ ਅਤੇ ਸਭ ਨੂੰ ਬਹੁਤ ਭਾਰੀ ਠੇਸ ਪਹੁੰਚੀ ਹੈ , ਕਿਉ ਕੇ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਆਪਣੇ ਦਿੱਤੇ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਤੇ ਦੋਸ਼ ਲਗਾਉਂਦੇ ਕਿਹਾ ਕੇ ਸ਼ਿਰੋਮਣੀ ਅਕਾਲੀ ਦੱਲ ਦੇ ਨਿਰਦੇਸ਼ਾਂ ਅਤੇ ਕੰਟਰੋਲ ਹੇਠ ਚੱਲ ਰਹੀ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂਆਂ ਦੀ ਸੋਚ ਮੁਤਾਬਿਕ ਸਰਬੱਤ ਦੇ ਭਲੇ ਦੀ ਗੱਲ ਨਹੀਂ ਕਰ ਸਕਦੀ ਅਤੇ ਨਾ ਹੀ ਗੁਰੂ ਸਾਹਿਬਾਨ ਦੀ ਸੋਚ ਨੂੰ ਮੰਨਣ ਵਾਲੇ ਦੀ ਚੜ੍ਹਦੀ ਕਲਾ ਅਤੇ ਮਾਨ ਸਨਮਾਨ ਅਤੇ ਹਿਫਾਜਤ ਵਾਸਤੇ ਠੋਸ ਫੈਸਲੇ ਲੇ ਸਕਦੀ ਹੈ,ਕਿਉਕਿ ਜਦੋਂ ਗੁਰੂਆਂ ਦੀ ਬਾਣੀ ਅਤੇ ਸੋਚ ਦਾ ਪ੍ਰਚਾਰ ਪ੍ਰਸਾਰ ਕਰਨ ਵਾਲੀ ਸਿਰਮੌਰ ਧਾਰਮਿਕ ਸੰਸਥਾ ਦੇ ਉੱਚ ਸਨਮਾਨ ਜਨਕ ਤਖ਼ਤ ਦੇ ਜਥੇਦਾਰ ਅਤੇ ਉਸਦੇ ਪਰਿਵਾਰ ਨੂੰ ਵਿਰਸਾ ਸਿੰਘ ਵਲਟੋਹਾ ਵਰਗਾ ਅਕਾਲੀ ਲੀਡਰ ਜਾਨ ਮਾਲ ਦੇ ਨੁਕਸਾਨ ਦੀਆਂ ਧਮਕੀਆਂ ਖਾਸਕਰ ਉਸਦੀਆਂ ਧੀਆਂ ਔਰਤਾਂ ਪ੍ਰਤੀ ਭੱਦੀ ਸ਼ਰਮਨਾਕ ਅਤੇ ਜਾਤੀਵਾਦੀ ਵਾਲੀ ਗੰਦੀ ਸ਼ਬਦਾਵਲੀ ਬੋਲੇ ਅਤੇ ਉਸਨੂੰ ਆਪਣੇ ਅਹੁਦੇ ਤੋਂ ਦੁਖੀ ਹੋ ਕੇ ਅਸਤੀਫਾ ਦੇਣਾ ਪਵੇ ਫਿਰ ਇੱਕ ਆਮ ਸਿੱਖ ਜਾ ਗੁਰੂ ਸਾਹਿਬਾਨ ਦੀ ਸੋਚ ਨੂੰ ਮੰਨਣ ਵਾਲੇ ਇਨਸਾਨ ਨਾਲ ਸ਼ਿਰੋਮਣੀ ਅਕਾਲੀ ਦੱਲ ਅਤੇ ਉਸਦੇ ਲੀਡਰ ਕੇਹੀ ਜੇਹਾ ਵਰਤਾਵ ਕਰ ਸਕਦੇ ਹਨ
ਸਤਕਾਰਯੋਗ ਗਿਆਨੀ ਹਰਪ੍ਰੀਤ ਸਿੰਘ ਪ੍ਰਤੀ ਇਸ ਸਾਰੀ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਨਾਲ ਸਾਰੀ ਸਿੱਖ ਕੌਮ ਅਤੇ ਗੁਰੂਆਂ ਦੀ ਸੋਚ ਤੇ ਚਲਣ ਵਾਲੇ ਹਰ ਇਨਸਾਨ ਦਾ ਸਿੱਖੀ ਦੀ ਸਿਰਮੌਰ ਧਾਰਮਿਕ ਸੰਸਥਾ ਸ਼ਿਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਿੱਚ ਵਿਸ਼ਵਾਸ ਤੇ ਵੀ ਸਵਾਲ ਖੜ੍ਹੇ ਹੋਏ ਹਨ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਬਿਆਨਾਂ ਅਨੁਸਾਰ ਸ਼ਿਰੋਮਣੀ ਅਕਾਲੀ ਦੱਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਤੇ ਕਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਦੁਨੀਆ ਭਰ ਦੇ ਗੁਰੂ ਸਾਹਿਬਾਨ ਦੀ ਸੋਚ ਤੇ ਚਲਣ ਵਾਲੇ ਹਰ ਇਨਸਾਨ ਨੂੰ ਜਥੇਦਾਰ ਹਰਪ੍ਰੀਤ ਸਿੰਘ ਜੀ ਦੇ ਨਾਲ ਖੜਨਾ ਚਾਹੀਦਾ ਹੈ ਅਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਅਤੇ ਉਸਤੇ ਪਹਿਰਾ ਦੇਣ ਵਾਲੀ ਸਿੱਖੀ ਦੀ ਧਾਰਮਿਕ ਸਿਰਮੌਰ ਸੰਸਥਾ ਸ਼ਿਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼ਿਰੋਮਣੀ ਅਕਾਲੀ ਦੱਲ ਤੋ ਅਜ਼ਾਦ ਕਰਵਾਉਣ ਵਾਸਤੇ ਮਿਲ ਕੇ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਐਸਜੀਪੀਸੀ ਦਾ ਸਨਮਾਨ ਹੋਰ ਵਧਾਉਣਾ ਚਾਹੀਦਾ ਹੈ

ਸਰਵਣ ਹੰਸ

Leave a review

Reviews (0)

This article doesn't have any reviews yet.
Sarwan Hans
Sarwan Hans
Sarwan Dass Alias Sarwan Hans is our sincere Journalist from Distric Jalandhar.
spot_img

Subscribe

Click for more information.

More like this
Related

Punjab government’s permission trial against Dera Sacha Sauda Gurmeet Ram Rahim Update। sacrilege case | डेरा मुखी राम रहीम की मुश्किलें बढ़ीं: सरकार ने...

डेरामुखी राम रहीम पर ट्रॉयल चलाने की मंजूरी।डेरामुखी...

ਪੱਤਰਕਾਰ ਸਾਹਬੀ ਦਾਸੀਕੇ ਨੂੰ ਗਹਿਰਾ ਸਦਮਾ ਪਿਤਾ ਦਾ ਦਿਹਾਂਤ

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਰਵਣ ਹੰਸ ਨੇ ਦੱਸਿਆ...

ਨਕੋਦਰ ਵਿਖੇ ਸੋਭਾ ਯਾਤਰਾ ਬੜੀ ਸ਼ਰਧਾ ਤੇ ਧੂਕ ਧਾਮ ਨਾਲ ਕੱਢੀ ਗਈ

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਭਗਵਾਨ ਵਾਲਮੀਕਿ ਆਧਿਕਾਰ ਸੁਰੱਖਿਆ...

ਭਗਵਾਨ ਵਾਲਮੀਕ ਮਹਾਰਾਜ ਜੀ ਦੇ ਜਨਮ ਦਿਹਾੜੇ ਦੀ ਕੇਕ ਕੱਟ ਕੇ ਖੁਸ਼ੀ ਮਨਾਈ

ਪ੍ਰੈਸ ਨਾਲ ਗੱਲ ਕਰਦਿਆਂ ਰਾਹੁਲ ਸਹੋਤਾ ਜਨਰਲ ਸਕੱਤਰ ਪੰਜਾਬ...