ਪਿੰਡ ਆਲੋਵਾਲ ਵਿੱਚ ਨਵੇਂ ਮੁੜ ਚੁਣੇ ਗਏ ਸਰਪੰਚ ਹਰਪ੍ਰੀਤ ਸਿੰਘ (ਹੈਪੀ) ਅਤੇ ਨਵੀਂ ਚੁਣੀ ਗਈ ਪੰਚਾਇਤ ਵਲੋਂ ਪਿੰਡ ਵਾਸੀਆਂ ਦੇ ਸ਼ੁਕਰਾਨੇ ਵਜੋਂ ਸਮਾਗਮ ਦਾ ਆਯੋਜਨ ਕੀਤਾ ਗਿਆ ਇਹ ਸ਼ੁਕਰਾਨਾ ਸਮਾਗਮ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਹੋਇਆ ਜਿਸ ਦਾ ਮੁੱਖ ਉਦੇਸ਼ ਪਿੰਡ ਦੇ ਸਾਰੇ ਵਾਸੀਆਂ ਦੀ ਮਿਹਨਤ ਅਤੇ ਭਰੋਸੇ ਨੂੰ ਸਨਮਾਨ ਦੇਣਾ ਸੀ। ਇਸ ਮੌਕੇ ਤੇ ਨਕੋਦਰ ਹਲਕਾ ਦੇ ਐਮਐਲਏ ਮੈਡਮ ਇੰਦਰਜੀਤ ਕੌਰ ਮਾਣ ਵਿਸ਼ੇਸ਼ ਤੌਰ ਤੇ ਆਪਣੇ ਸਮੂਹ ਆਮ ਆਦਮੀ ਪਾਰਟੀ ਦੀ ਟੀਮ ਦੇ ਨਾਲ ਪਹੁੰਚੇ ਇਸ ਸਮਾਗਮ ਵਾਸਤੇ ਪਿੰਡ ਦੇ ਹਰੇਕ ਪਰਿਵਾਰ ਨੂੰ ਇਸ ਵਿੱਚ ਸ਼ਾਮਿਲ ਹੋਣ ਵਾਸਤੇ ਸੱਦਾ ਭੇਜਿਆ ਗਿਆ ਸੀ ਪਿੰਡ ਵਾਸੀਆਂ ਨੇ ਇਸ ਸਮਾਗਮ ਵਿੱਚ ਵੱਧ ਚੜ ਕੇ ਹਿੱਸਾ ਲਿਆ ਅਤੇ ਪਿੰਡ ਵਾਸੀਆਂ ਨੇ ਇੱਕ- ਜਟੁਟਾ ਦੀ ਮਿਸਾਲ ਕਾਇਮ ਕੀਤੀ ਇਸ ਮੌਕੇ ਤੇ ਸਰਪੰਚ ਹਰਪ੍ਰੀਤ ਸਿੰਘ ਹੈਪੀ ਨੇ ਸਾਰੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ ਇਸ ਮੌਕੇ ਤੇ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਜੀ ਨੇ ਸੰਬੋਧਨ ਕਰਦੇ ਹੋਏ ਕਿਹਾ ਸਰਪੰਚ ਹਰਪ੍ਰੀਤ ਸਿੰਘ ਹੈਪੀ ਅਤੇ ਪੰਚਾਇਤ ਦੇ ਸਮਾਜਿਕ ਅਤੇ ਵਿਕਾਸ ਕੰਮਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ ਮੈਡਮ ਨੇ ਕਿਹਾ ਕਿ ਇਹ ਪਿੰਡ ਆਪਣੇ ਭਾਈਚਾਰੇ ਦੇ ਸੱਚੇ ਰਿਸ਼ਤੇ ਅਤੇ ਇੱਕ ਜੁੱਟਤਾ ਦੀ ਲਈ ਮਿਸਾਲ ਕਾਇਮ ਕਰ ਰਿਹਾ ਹੈ ਜਿਸ ਦੀ ਹਰ ਪਾਸੇ ਪ੍ਰਸੰਸਾ ਕੀਤੀ ਜਾਂਦੀ ਹੈ ਬੀਬੀ ਮਾਨ ਨੇ ਪਿੰਡ ਦੀਆਂ ਪ੍ਰਗਤੀਸ਼ੀਲੀ ਯੋਜਨਾਵਾਂ ਤੇ ਸੰਭਾਵਨਾ ਨੂੰ ਸਮਰਥਨ ਦੇਣ ਦਾ ਪੂਰਾ ਭਰੋਸਾ ਦਵਾਇਆ ਤੇ ਕਿਹਾ ਕਿ ਉਹ ਪਿੰਡ ਦੇ ਵਿਕਾਸ ਲਈ ਹਰ ਸੰਭਵ ਯਤਨ ਕਰਨਗੇ ਸਮਾਗਮ ਦੌਰਾਨ ਆਲੇ ਦੁਆਲੇ ਦੇ ਕਈ ਪਤਵੰਤੇ ਸੱਜਣਾਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਅਖੀਰ ਵਿੱਚ ਸਰਪੰਚ ਹਰਪ੍ਰੀਤ ਸਿੰਘ ਰੈਪੀ ਨੇ ਆਏ ਹੋਏ ਪਤਵੰਤਿਆਂ ਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਤੇ ਕਿਹਾ ਪਿੰਡ ਦੇ ਅੱਗੇ ਵਾਲੀ ਯਾਤਰਾ ਵਿੱਚ ਸਭ ਦੇ ਸਹਿਯੋਗ ਦੀ ਲੋੜ ਹੈ ਅਤੇ ਉਹ ਪਿੰਡ ਨੂੰ ਅੱਗੇ ਵਧਾਉਣ ਲਈ ਹਮੇਸ਼ਾ ਇਹ ਸੰਕਲਪਬਦ ਰਹਿਣਗੇ ਸਮਾਗਮ ਨੇ ਪਿੰਡ ਵਿੱਚ ਭਾਈਚਾਰੇ ਤੇ ਇੱਕ ਜੁੱਟਤਾ ਦੀ ਮਿਸਾਲ ਕਾਇਮ ਕੀਤੀ ਹੈ ਜਿਸ ਨਾਲ ਪਿੰਡ ਦੇ ਹਰ ਪਰਿਵਾਰ ਨੂੰ ਸੱਚੇ ਤੌਰ ਤੇ ਗੁਰਦੁਆਰਾ ਸਾਹਿਬ ਵਿੱਚ ਆਤਮਿਕ ਤਾਜਗੀ ਅਤੇ ਮਿਲਾਪ ਦਾ ਅਹਿਸਾਸ ਹੋਇਆ
ਸਰਵਣ ਹੰਸ