ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਜੀ ਵੱਲੋਂ ਹਲਕਾ ਨਕੋਦਰ ਵਿੱਚ ਨਵੀਆਂ ਚੁਣੀਆਂ ਗਈਆਂ ਪੰਚਾਇਤਾਂ ਦੇ ਸਰਪੰਚਾਂ ਨੂੰ ਵਧਾਈ ਦਿੱਤੀ ਗਈ ਅਤੇ ਲੁਧਿਆਣਾ ਵਿਖੇ ਹੋ ਰਹੇ ਸੌਂਹ ਚੁੱਕ ਸਮਾਗਮ ਦੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ ਇਸ ਸੋਂਹ ਚੁੱਕ ਸਮਾਗਮ ਲੁਧਿਆਣਾ ਵਿੱਚ ਸਾਈਕਲ ਵੈਲੀ ਪਿੰਡ ਧਨਾਨਸੂ ਵਿਖੇ ਕਰਵਾਇਆ ਜਾ ਰਿਹਾ ਹੈ ਇਸ ਸਮਾਗਮ ਦੇ ਵਿੱਚ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ। ਇਸ ਸਮਾਗਮ ਦੇ ਵਿੱਚ ਲਗਭਗ ਪੰਜਾਬ ਦੇ ਵਿੱਚੋਂ 10 ਹਜਾਰ ਸਰਪੰਚਾਂ ਦੇ ਪਹੁੰਚਣ ਦੀ ਉਮੀਦ ਕੀਤੀ ਜਾ ਰਹੀ ਸੋ ਹਲਕਾ ਨਕੋਦਰ ਦੇ ਸਰਪੰਚਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਉਹ ਵੀ ਇਸ ਸਮਾਗਮਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਕਿਉਂਕਿ ਇਹ ਜੋ ਪ੍ਰੋਗਰਾਮ ਹੈ ਇਹ ਇੱਕ ਲੋਕਤੰਤਰ ਦੇ ਮੁੱਢ ਦਾ ਨਿਰਮਾਣ ਦਿਵਸ ਵੀ ਕਿਹਾ ਜਾ ਸਕਦਾ ਹੈ ਪੰਜਾਬ ਸਰਕਾਰ ਨਵੀਆਂ ਚੁਣੀਆਂ ਗਈਆਂ ਪੰਚਾਇਤਾਂ ਦਾ ਨਿਰਪੱਖ ਹੋ ਕੇ ਪੂਰਾ ਸਾਥ ਦੇਣਗੇ ਤਾਂ ਕਿ ਪੰਜਾਬ ਦੇ ਪਿੰਡਾਂ ਦਾ ਵਿਕਾਸ ਹੋ ਸਕੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਦੇ ਸਪਸ਼ਟ ਨਿਰਦੇਸ਼ ਹੈ ਕਿ ਪੰਚਾਇਤਾਂ ਦੇ ਵਿਕਾਸ ਲਈ ਨਿਰਪੱਖ ਹੋ ਕੇ ਪੰਚਾਇਤਾਂ ਦਾ ਸਾਥ ਦਿੱਤਾ ਜਾਵੇ ਸੋ ਇੱਕ ਵਾਰੀ ਫਿਰ ਮੇਰੇ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਨਕੋਦਰ ਦੇ ਸਰਪੰਚ ਇਹ ਲੋਕਤੰਤਰ ਦੇ ਮੁੱਢ ਦੇ ਸਮਾਗਮ ਕੁੰਭ ਦੇ ਵਿੱਚ ਸਮੇਂ ਸਿਰ ਪਹੁੰਚ ਕੇ ਸ਼ਮੂਲੀਅਤ ਕਰਨ
ਸਰਵਣ ਹੰਸ