ਵਾਲਮੀਕਿ ਐਕਸ਼ਨ ਫੋਰਸ ਪੰਜਾਬ ਦੇ ਪੰਜਾਬ ਪ੍ਰਧਾਨ ਧਰਮਿੰਦਰ ਨੰਗਲ ਨੇ ਵਾਲਮੀਕਿ ਮਜਵੀ ਸਿੱਖ ਸਮਾਜ ਨਾਲ ਹੋ ਰਹੀ ਬੇਇਨਸਾਫੀ ਅਤੇ ਵਿਤਕਰੇਬਾਜੀ ਤੇ ਚਿੰਤਾ ਪ੍ਰਗਟਾਦੇ ਹੋਏ ਕਿਹਾ ਵਾਲਮੀਕਿ ਮਜਵੀ ਸਿੱਖ ਸਮਾਜ ਦੇ ਇਤਿਹਾਸ ਨੂੰ ਹਮੇਸ਼ਾ ਦਬਾਇਆ ਜਾਂਦਾ ਰਿਹਾ ਹੈ ਵਾਲਮੀਕਿ ਮਜਹਬੀ ਸਿੱਖ ਸਮਾਜ ਦੇ ਯੋਧੇ ਸੂਰਵੀਰਾਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਦੁਨੀਆਂ ਤੋਂ ਉਜਲ ਰੱਖਣ ਲਈ ਕਾਫੀ ਲੰਮੇ ਸਮੇਂ ਤੋਂ ਵਾਲਮੀਕਿ ਮਜਬੀ ਸਿੱਖ ਸਮਾਜ ਦੇ ਯੋਧਿਆਂ ਅਤੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਜਿੱਥੇ ਕਿਤਾਬਾਂ ਵਿੱਚ ਨਹੀਂ ਛਾਪਿਆ ਜਾਂਦਾ ਉੱਥੇ ਸਮਾਜ ਦੇ ਰਹਿਬਰਾਂ ਦੇ ਇਤਿਹਾਸ ਕਿਤਾਬਾਂ ਵਿੱਚ ਛਪੇ ਹੋਏ ਹਨ ਉਹਨਾਂ ਨੂੰ ਵੀ ਸਿੱਖਿਆ ਅਦਾਰਿਆਂ ਵਿੱਚ ਨਹੀਂ ਪੜਾਇਆ ਜਾਂਦਾ ਵਾਲਮੀਕਿ ਐਕਸ਼ਨ ਫੋਰਸ ਪੰਜਾਬ ਪ੍ਰਧਾਨ ਧਰਮਿੰਦਰ ਨੰਗਲ ਨੇ ਸੂਬਾ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਵਾਲਮੀਕਿ ਮਜਵੀ ਸਿੱਖ ਸਮਾਜ ਵੱਡੀ ਗਿਣਤੀ ਵਿੱਚ ਸੂਬੇ ਅੰਦਰ ਹੀ ਨਹੀਂ ਪੂਰੇ ਭਾਰਤ ਅੰਦਰ ਰਹਿ ਰਿਹਾ ਹੈ ਜਿਨਾਂ ਦੇ ਰਹਿਬਰਾਂ ਦੀਆਂ ਕੁਰਬਾਨੀਆਂ ਸ਼ਹਾਦਤਾਂ ਨੂੰ ਵਾਲਮੀਕਿ ਮਜਵੀ ਸਿੱਖ ਸਮਾਜ ਦੇ ਲੋਕਾਂ ਅਤੇ ਨੌਜਵਾਨ ਪੀੜੀ ਤੱਕ ਪਹੁੰਚਾਉਣ ਲਈ ਵਾਲਮੀਕਿ ਮਜਬੀ ਸਿੱਖ ਸਮਾਜ ਦੇ ਰਹਿਬਰਾਂ ਦੇ ਇਤਿਹਾਸ ਨੂੰ ਸੂਰਬੀਰਾਂ ਦੇ ਇਤਿਹਾਸ ਨੂੰ ਕਿਤਾਬਾਂ ਵਿੱਚ ਛਾਪਿਆ ਜਾਣਾ ਚਾਹੀਦਾ ਹੈ ਅਤੇ ਸਕੂਲਾਂ ਯੂਨੀਵਰਸਿਟੀਆਂ ਅਤੇ ਹੋਰ ਸਿੱਖਿਆ ਦੇ ਅਦਾਰਿਆਂ ਵਿੱਚ ਵਾਲਮੀਕਿ ਮਜਬੀ ਸਿੱਖ ਸਮਾਜ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ ਸੂਬਾ ਪ੍ਰਧਾਨ ਧਰਮਿੰਦਰ ਨੰਗਲ ਨੇ ਕਿਹਾ ਕਿ ਸੂਬੇ ਅੰਦਰ ਸਰਕਾਰੀ ਸਿੱਖਿਆ ਅਦਾਰਿਆਂ ਵਿੱਚ ਵਾਲਮੀਕਿ ਮਜਬੀ ਸਿੱਖ ਸਮਾਜ ਦੇ ਰਹਿਬਰਾਂ ਤੇ ਸੂਰਵੀਰਾ ਦੇ ਇਤਿਹਾਸ ਨੂੰ ਪੜਾਇਆ ਜਾਣਾ ਲਾਜਮੀ ਕੀਤਾ ਜਾਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ ਦੀਆਂ ਸਰਕਾਰਾਂ ਵੱਲੋਂ ਵਾਲਮੀਕਿ ਮਜਬੀ ਸਿੱਖ ਸਮਾਜ ਦੇ ਲਈ ਠੋਸ ਕਦਮ ਨਹੀਂ ਚੱਕੇ ਗਏ ਉਹਨਾਂ ਦੀਆਂ ਮੰਗਾਂ ਨੂੰ ਪੂਰੇ ਨਹੀਂ ਕੀਤਾ ਗਿਆ ਇਸੇ ਤਰ੍ਹਾਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣੇ ਹੋਏ ਕਾਫੀ ਸਮਾਂ ਹੋ ਗਿਆ ਹੈ ਵਾਲਮੀਕਿ ਐਕਸ਼ਨ ਫੋਰਸ ਪੰਜਾਬ ਸੂਬਾ ਪ੍ਰਧਾਨ ਧਰਮਿੰਦਰ ਨੰਗਲ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਵਾਲਮੀਕਿ ਮਜਵੀ ਸਿੱਖ ਸਮਾਜ ਦੇ ਇਤਿਹਾਸ ਨੂੰ ਉਹਨਾਂ ਦੇ ਨੌਜਵਾਨ ਪੀੜੀ ਤੱਕ ਪਹੁੰਚਾਉਣ ਲਈ ਸਰਕਾਰ ਵੱਲੋਂ ਉਚੇਚੇ ਕਦਮ ਚੱਕੇ ਜਾਣ ਜਿਸ ਨਾਲ ਵਾਲਮੀਕਿ ਮਜਵੀ ਸਿੱਖ ਸਮਾਜ ਦੇ ਇਤਿਹਾਸ ਨੂੰ ਜਿਉਂਦਾ ਰੱਖਿਆ ਜਾ ਸਕੇ ਅਤੇ ਉਹਨਾਂ ਰਹਿਬਰਾਂ ਨੂੰ ਯਾਦ ਕਾਇਮ ਰੱਖਿਆ ਜਾ ਸਕੇ ਅਤੇ ਨੌਜਵਾਨ ਪੀੜੀ ਉਨਾਂ ਦੇ ਦੱਸੇ ਮਾਰਗ ਤੇ ਚੱਲੇ ਵਾਲਮੀਕਿ ਮਜਬੀ ਸਿੱਖ ਸਮਾਜ ਨੇ ਹਮੇਸ਼ਾ ਦੇਸ਼ ਦੀ ਤਰੱਕੀ ਅਤੇ ਦੇਸ਼ ਦੀ ਨੌਜਵਾਨ ਪੀੜੀ ਨੂੰ ਸਹੀ ਦਿਸ਼ਾ ਵੱਲ ਲਿਆਣ ਲਈ ਪ੍ਰੇਰਿਤ ਕੀਤਾ ਹੈ ਪਰ ਅੱਜ ਦੀ ਨੌਜਵਾਨੀ ਜੋ ਆਪਣੇ ਰਹਿਬਰਾਂ ਦੇ ਇਤਿਹਾਸ ਤੋਂ ਵਾਂਝੀ ਹੈ ਜੇਕਰ ਕਿਤਾਬਾਂ ਵਿੱਚ ਇਤਿਹਾਸ ਨਹੀਂ ਛਪੇਗਾ ਤਾਂ ਨੌਜਵਾਨ ਪੀੜੀ ਕਿਸ ਤਰ੍ਹਾਂ ਆਪਣੀ ਇਤਿਹਾਸ ਨੂੰ ਜਾਣ ਸਕੇਗੀ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਉਹ ਪਹਿਲ ਕਦਮੀ ਕਰਕੇ ਵਾਲਮੀਕਿ ਮਜਵੀ ਸਿੱਖ ਸਮਾਜ ਨੂੰ ਬਣਦਾ ਮਾਣ ਸਨਮਾਨ ਦੇਵੇ ਨਾ ਕੀ ਪਿਛਲੀਆਂ ਸਰਕਾਰਾਂ ਵਾਂਗੂ ਵਾਲਮੀਕੀ ਮਜਬੀ ਸਿੱਖ ਸਮਾਜ ਨੂੰ ਅਣਗੌਲਿਆ ਕੀਤਾ ਜਾਵੇ ਜਿਹੜੀ ਸਰਕਾਰ ਵੀ ਵਾਲਮੀਕਿ ਮਜਬੀ ਸਿੱਖ ਸਮਾਜ ਦੇ ਮਾਣ ਨੂੰ ਬਰਕਰਾਰ ਰੱਖੇਗੀ ਵਾਲਮੀਕੀ ਮਜਵੀ ਸਿੱਖ ਸਮਾਜ ਹਮੇਸ਼ਾ ਉਸ ਸਰਕਾਰ ਨੂੰ ਵੀ ਬਰਕਰਾਰ ਰੱਖਣ ਵਿੱਚ ਆਪਣਾ ਯੋਗਦਾਨ ਪਾਵੇਗਾ
ਸਰਵਣ ਹੰਸ