ਬਲਾਕ ਪ੍ਰਾਇਮਰੀ ਸਿੱਖਿਆ ਦਫਤਰ ਸ਼ਾਹਕੋਟ 02 ਦੇ ਜੂਨੀਅਰ ਸਹਾਇਕ ਵੀਰ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਜੱਦੀ ਪਿੰਡ ਮੰਡਾਲਾ ਛੰਨਾ ਹੈ ਇਸ ਮੌਕੇ ਰਾਏ ਸਿੱਖ ਸਮਾਜ ਦਾ ਮਾਣ ਸਨਮਾਨ ਸਿਖਰਾਂ ਤੱਕ ਸਥਿਰ ਕਰਨ ਵਾਲੇ ਜੁਝਾਰੂ ਆਗੂ ਸਾਬਕਾ ਉਪ ਰਾਜਦੂਤ ਜਰਮਨੀ ਸ੍ਰੀ ਗੁਰਦੀਪ ਸਿੰਘ ਵੜਵਾਲ ਨੇ ਸਾਡੀ ਪੱਤਰਕਾਰ ਟੀਮ ਨਾਲ ਫੋਨ ਤੇ ਗੱਲਬਾਤ ਕਰਦਿਆਂ ਜੂਨੀਅਰ ਸਹਾਇਕ ਵੀਰ ਸਿੰਘ ਸਹਿਤ ਪੂਰੇ ਰਾਏ ਸਿੱਖ ਸਮਾਜ ਨੂੰ ਵਧਾਈ ਦਿੱਤੀ ਉਹਨਾਂ ਕਿਹਾ ਕਿ ਪਿੰਡ ਮੰਡਾਲਾ ਛੰਨਾ ਬੰਨ ਦੇ ਨਜ਼ਦੀਕ ਹੋਣ ਕਾਰਨ ਹੜ੍ਹ ਪ੍ਰਭਾਵਿਤ ਇਲਾਕਾ ਹੈ ਜਿਸ ਕਾਰਨ ਪਿਛਲੇ ਕਈ ਸਾਲਾਂ ਤੋਂ ਇਹਨਾਂ ਪਿੰਡਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ। ਫਿਰ ਵੀ ਅਜਿਹੇ ਮਾੜੇ ਹਾਲਾਤਾਂ ਵਿੱਚੋਂ ਨਿਕਲ ਕੇ ਸਾਡੇ ਸਮਾਜ ਦੇ ਜੂਨੀਅਰ ਸਹਾਇਕ ਵੀਰ ਸਿੰਘ ਸਵਨਾ ਦੀ ਨੂੰਹ ਰਜਵੰਤ ਕੌਰ ਬੂਕ ਪਤਨੀ ਨਵਦੀਪ ਸਿੰਘ ਸਵਨਾ ਵਾਸੀ ਸ਼ਾਹਕੋਟ ਨੇ ਪਹਿਲਾਂ ਬੀ ਐਸ ਸੀ ਨਰਸਿੰਗ ਦੀ ਪੜਾਈ ਇੰਡੀਆ ਵਿੱਚ ਕੰਪਲੀਟ ਕੀਤੀ ਅਤੇ ਫਿਰ ਵਿਦੇਸ਼ ਜਾ ਕੇ ਬੀ ਪੀ ਪੀ ਯੂਨੀਵਰਸਿਟੀ ਲੰਡਨ ਇੰਗਲੈਂਡ ਤੋਂ ਡਾਕਟਰ ਦੀ ਡਿਗਰੀ ਹਾਸਲ ਕਰਕੇ ਪਿੰਡ ਇਲਾਕੇ ਅਤੇ ਰਾਏ ਸਿੱਖ ਸਮਾਜ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਪੂਰੇ ਪਰਿਵਾਰ ਅਤੇ ਰਾਏ ਸਿੱਖ ਸਮਾਜ ਵਿੱਚ ਖੁਸ਼ੀ ਦੀ ਲਹਿਰ ਹੈ ਇਸ ਮੌਕੇ ਉਹਨਾਂ ਦੇ ਪਰਿਵਾਰ ਅਤੇ ਸਮਾਜ ਦੇ ਆਗੂਆਂ ਨੂੰ ਵੱਖ-ਵੱਖ ਸੰਸਥਾਵਾਂ ਤੋਂ ਵਧਾਈਆਂ ਮਿਲ ਰਹੀਆਂ ਹਨ। ਇਸ ਮੌਕੇ ਮਾਸਟਰ ਸਤਨਾਮ ਚਾਂਦੀ (ਸਰਾਰੀ) ਪੰਜਾਬ ਪ੍ਰਧਾਨ ਰਾਏ ਸਿੱਖ,ਮਹਾਤਮ,ਸਿਰਕੀਬੰਦ ਯੂਥ ਵੈੱਲਫੇਅਰ ਐਸੋਸੀਏਸ਼ਨ ,ਡਾਕਟਰ ਬਲਕਾਰ ਸਿੰਘ ਕਰਨਾਵਲ ਡਿਪਟੀ ਡਾਇਰੈਕਟਰ ਬਾਗਬਾਨੀ, ਨੰਬਰਦਾਰ ਯੂਨੀਅਨ ਨੰਬਰਦਾਰ ਅਮਰੀਕ ਸਿੰਘ ਅਤੇ ਹੋਰ ਸਮਾਜ ਦੇ ਮੋਹਤਬਰ ਆਗੂ ਸਾਹਿਬਾਨਾਂ ਨੇ ਵਧਾਈ ਦਿੱਤੀ।
ਸਰਵਣ ਹੰਸ