ਗੁਰਦੁਆਰਾ ਸਾਹਿਬ ਨਗਰ ਫੱਤੇ ਵਾਲਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਅਤੇ ਸੀਸ ਤਲੀ ਤੇ ਧਰ ਕੇ ਗੁਰਧਾਮਾਂ ਦੀ ਰੱਖਿਆ ਕਰਨ ਵਾਲੇ ਅਗੰਮੀ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਅੱਜ 15 ਨਵੰਬਰ ਦਿਨ ਸ਼ੁੱਕਰਵਾਰ ਅਖੰਡ ਪਾਠਾਂ ਦੇ ਭੋਗ ਉਪਰੰਤ ਕੀਰਤਨ ਦੀਵਾਨ ਸਜਾ ਮਨਾਇਆ ਗਿਆ। ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਗੁਰਦੁਆਰਾ ਸਾਹਿਬ ਹੈਡ ਗ੍ਰੰਥੀ ਬਾਬਾ ਭਾਗ ਸਿੰਘ ਜੀ ਵੱਲੋਂ ਦੱਸਿਆ ਗਿਆ ਕਿ ਗੁਰੂ ਸਾਹਿਬ ਜੀ ਦਾ ਗੁਰਪੁਰਬ 15 ਨਵੰਬਰ ਨੂੰ ਆਉਂਦਾ ਹੈ। ਇਸ ਲਈ ਸਮੁੱਚਾ ਨਗਰ ਹਰ ਸਾਲ ਗੁਰਦੁਆਰਾ ਪਿੰਡ ਫੱਤੇ ਵਾਲਾ ਵਿਖੇ ਸਿੱਖ ਧਰਮ ਦੇ ਮੋਢੀ ਪਾਤਸ਼ਾਹੀ ਪਹਿਲੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਦੇ ਨਾਲ ਤੇ ਉਤਸ਼ਾਹ ਦੇ ਨਾਲ ਨਗਰ ਵਾਸੀ ਮਨਾਉਂਦੇ ਹਨ। ਬੁੱਧਵਾਰ ਨੂੰ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਗਏ। ਜਿਨਾਂ ਦੇ ਭੋਗ ਅੱਜ ਸ਼ੁੱਕਰਵਾਰ ਸਵੇਰ ਦੇ ਕੀਰਤਨ ਦੀਵਾਨਾਂ ਵਿੱਚ ਵਿੱਚ ਪਾਏ ਗਏ । ਇਸ ਮੌਕੇ ਹੈਡ ਗ੍ਰੰਥੀ ਭਾਗ ਸਿੰਘ ਜੀ ਵੱਲੋਂ ਸਾਰੀਆਂ ਹੀ ਇਲਾਕਾ ਨਿਵਾਸੀ ਸੰਗਤਾਂ ਨੂੰ ਅਪੀਲ ਕੀਤੀ ਗਈ ਕਿ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਬਖਸ਼ੇ ਹੋਏ ਉਪਦੇਸ਼ਾਂ ਦੀ ਪਾਲਣਾ ਕਰਦੇ ਉਹਨਾਂ ਦੇ ਦਰਸਾਏ ਗਏ ਸੱਚੇ ਮਾਰਗ ਤੇ ਚਲਦਿਆਂ ਆਓ ਵੱਧ ਤੋਂ ਵੱਧ ਸਿੱਖੀ ਨਾਲ ਜੁੜੀਏ ਇਨ੍ਹਾਂ ਮਹਾਨ ਦਿਹਾੜਿਆਂ ਨੂੰ ਮੁੱਖ ਰੱਖਦੇ ਹੋਏ ਵੱਧ ਤੋਂ ਵੱਧ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀਆਂ ਭਰਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ । ਇਸ ਮੌਕੇ ਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਭੰਡਾਰਿਆਂ ਵਿੱਚੋਂ ਲੰਗਰ ਪ੍ਰਸਾਦ ਅਟੁੱਟ ਵਰਤਾਏ ਗਏ।
ਸਰਵਣ ਹੰਸ