ਜ਼ਿਲਾ ਫਿਰੋਜ਼ਪੁਰ ਅੰਦਰ ਆਏ ਦਿਨ ਲੋਟਖੋਹ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ ਜੋ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਇਸੇ ਤਰ੍ਹਾਂ ਇੱਕ ਮਾਮਲਾ ਫਿਰੋਜਪੁਰ ਜੀਰਾ ਗੇਟ ਤੋਂ ਪੀੜਤ ਨੇ ਜਾਣਕਾਰੀ ਦਿੰਦਿਆਂ ਸਾਂਝਾ ਕੀਤਾ। ਵਾਸੀ ਫਿਰੋਜਪੁਰ ਦਾਣਾ ਮੰਡੀ ਨਜ਼ਦੀਕ ਵਸਤੀ ਪੀੜਤ ਰੂਪਾ ਨਾਮ ਦਾ ਵਿਅਕਤੀ ਜੋ ਗੰਭੀਰ ਜਖਮੀ ਜੇਰੇ ਇਲਾਜ ਫਿਰੋਜ਼ਪੁਰ ਨਿੱਜੀ ਹਸਪਤਾਲ ਦਾਖਲ ਸੀ ਉਸ ਨੇ ਪੱਤਰਕਾਰਾਂ ਨੂੰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜਦ ਉਹ ਪਿਛਲੀ 10 ਤਰੀਕ ਨੂੰ ਆਪਣੀ ਸੱਸ ਨੂੰ ਪਿੰਡ ਆਸਲਾ ਛੱਡ ਕੇ ਵਾਪਸ ਘਰ ਫਿਰੋਜ਼ਪੁਰ ਪਰਤ ਰਿਹਾ ਸੀ ਤਾਂ ਡੀਸੀ ਮਾਡਲ ਸਕੂਲ ਫਿਰੋਜਪੁਰ ਨਜ਼ਦੀਕ ਕੁਝ ਅਣਪਛਾਤੇ ਵਿਅਕਤੀਆਂ ਨੇ ਮੇਰੇ ਮੋਟਰਸਾਈਕਲ ਨੂੰ ਫੇਟ ਮਾਰ ਕੇ ਮੈਨੂੰ ਥੱਲੇ ਸੁੱਟ ਲਿਆ ਜਿਸ ਤੋਂ ਬਾਅਦ ਉਹਨਾਂ ਨੇ ਮੇਰੀ ਰਾੜਾ ਅਤੇ ਬੇਸਬਾਲ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਕੋਲ ਤੇਜ਼ਧਾਰ ਹਥਿਆਰ ਵੀ ਸਨ ਉਹਨਾਂ ਮੇਰੇ ਕੋਲ ਨਗਦ 10,000 ਜੋ ਮੈਂ ਆਪਣੀਆਂ ਕਿਸਤਾਂ ਲਈ ਇਕੱਠਾ ਕੀਤੇ ਸਨ ਅਤੇ ਮੇਰਾ ਇੱਕ ਮੋਬਾਈਲ ਫੋਨ ਲੁਟੇਰਿਆਂ ਵੱਲੋਂ ਖੋਹ ਲਿਆ ਗਿਆ ਮੇਰੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਪੀੜਤ ਵਿਅਕਤੀ ਨੇ ਕਿਹਾ ਕਿ ਕੁਝ ਹਮਲਾਵਰਾਂ ਦੇ ਮੂੰਹ ਢਕੇ ਹੋਏ ਸਨ ਅਤੇ ਕੁਝ ਬੇਨਕਾਬ ਸਨ ਜਿਨਾਂ ਨੂੰ ਉਹ ਪਹਿਚਾਣ ਸਕਦਾ ਹੈ ਇਸ ਮੌਕੇ ਪੀੜਿਤ ਰੂਪਾ ਜਿਸ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਉਸ ਦੇ ਸੱਟਾਂ ਕਾਫੀ ਹੋਣ ਕਾਰਨ ਨਜ਼ਦੀਕੀ ਰਾਹਗੀਰਾਂ ਨੇ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਉਸ ਨੇ ਕਿਹਾ ਕਿ ਉਸ ਵੱਲੋਂ ਫਿਰੋਜ਼ਪੁਰ ਪੁਲਿਸ ਨੂੰ ਦਰਖਾਸਤ ਦੇ ਦਿੱਤੀ ਗਈ ਹੈ ਪਰ ਇੱਕ ਹਫਤਾ ਬੀਤ ਜਾਣ ਦੇ ਬਾਅਦ ਵੀ ਉਸ ਨੂੰ ਹਾਲੇ ਤੱਕ ਕੋਈ ਇਨਸਾਫ ਨਹੀਂ ਮਿਲ ਸਕਿਆ ਇਸ ਮੌਕੇ ਪੀੜਤ ਵਿਅਕਤੀ ਨਾਲ ਸਾਬਕਾ ਸਰਪੰਚ ਰਾਜ ਸਿੰਘ ਪਿੰਡ ਰੱਤਾ ਖੇੜਾ ਬਾਜਾ ਖਾਨਾ ਕੋਤਵਾਲ ਪੀੜਤ ਵਿਅਕਤੀ ਦੇ ਪਰਿਵਾਰਿਕ ਮੈਂਬਰ ਮੌਜੂਦ ਸਨ ਜਿਨਾਂ ਨੇ ਪੁਰਜੋਰ ਇਨਸਾਫ ਦੀ ਮੰਗ ਕੀਤੀ ਹੈ ਅਤੇ ਫਿਰੋਜਪੁਰ ਪੁਲਿਸ ਤੋਂ ਲੁਟੇਰਿਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਇਸ ਮੌਕੇ ਜਦ ਕੇਸ ਇੰਚਾਰਜ ਥਾਣੇਦਾਰ ਵਿਪਨ ਕੁਮਾਰ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹ ਆਪਣੀ ਡਿਊਟੀ ਦੌਰਾਨ ਨਾਕੇਬੰਦੀ ਤੇ ਵਿਅਸਤ ਸਨ ਉਹਨਾਂ ਕਿਹਾ ਕਿ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਇਸ ਮਾਮਲੇ ਦੀ ਹਾਲੇ ਸਨਾਖਤ ਬਾਕੀ ਹੈ ਕੱਲ ਤੱਕ ਦਾ ਸਮਾਂ ਲਿਆ ਗਿਆ ਹੈ। ਜਿਸ ਕਾਰਨ ਇਹ ਮਾਮਲਾ ਲੰਬਿਤ ਵਿਚਾਰ ਅਧੀਨ ਹੈ
ਸਰਵਣ ਹੰਸ