ਸਮਾਜ ਦੀ ਵਧੀਆ ਸਿਰਜਣਾ ਕਰਨ ਲਈ ਸਾਨੂੰ ਨੌਜਵਾਨਾਂ ਨੂੰ ਜਾਗਰਤ ਕਰਨਾ ਪਵੇਗਾ ਇਸ ਗੱਲ ਦਾ ਪ੍ਰਗਟਾਵਾ ਕਰਦੇ ਹੋਏ ਵਾਲਮੀਕਿ ਐਕਸ਼ਨ ਫੋਰਸ ਪੰਜਾਬ ਪ੍ਰਧਾਨ ਧਰਮਿੰਦਰ ਨੰਗਲ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਕੀ ਨੌਜਵਾਨ ਦੇਸ਼ ਦਾ ਭਵਿੱਖ ਹਨ ਅਤੇ ਨੌਜਵਾਨ ਹੀ ਦੇਸ਼ ਨੂੰ ਤਰੱਕੀ ਵੱਲ ਲਿਜਾ ਸਕਦੇ ਹਨ ਨੌਜਵਾਨ ਪੀੜੀ ਨੂੰ ਵਧੀਆ ਸੇਧ ਦੇਣ ਲਈ ਵਾਲਮੀਕਿ ਐਕਸ਼ਨ ਫੋਰਸ ਪੰਜਾਬ ਵੱਲੋਂ ਜਲਦ ਸੂਬੇ ਅੰਦਰ ਮੀਟਿੰਗਾਂ ਕੀਤੀਆਂ ਜਾਣਗੀਆਂ ਉਹਨਾਂ ਕਿਹਾ ਕਿ ਪਹਿਲਾਂ ਵੀ ਜਥੇਬੰਦੀ ਵੱਲੋਂ ਪੂਰੇ ਸੂਬੇ ਅੰਦਰ ਨਸ਼ਿਆਂ ਦੇ ਖਿਲਾਫ ਧੱਕੇਸ਼ਾਹੀ ਦੇ ਖਿਲਾਫ ਜਬਰ ਜੁਲਮ ਦੇ ਖਿਲਾਫ ਕੰਮ ਕੀਤਾ ਜਾ ਰਿਹਾ ਹੈ ਅਤੇ ਗਰੀਬ ਗੁਰਬੇ ਅਤੇ ਬੇਸਹਾਰਾ ਲੋਕਾਂ ਨੂੰ ਇਨਸਾਫ ਦਵਾਉਣ ਵਿੱਚ ਜਥੇਬੰਦੀ ਵੱਲੋਂ ਵੱਧ ਚੜ ਕੇ ਕੰਮ ਕੀਤਾ ਜਾ ਰਿਹਾ ਹੈ ਵਾਲਮੀਕਿ ਐਕਸ਼ਨ ਫੋਰਸ ਪੰਜਾਬ ਪ੍ਰਧਾਨ ਧਰਮਿੰਦਰ ਨੰਗਲ ਨੇ ਨੌਜਵਾਨਾਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਵਾਲਮੀਕਿ ਐਕਸ਼ਨ ਫੋਰਸ ਪੰਜਾਬ ਵੱਲੋਂ ਮੀਟਿੰਗਾਂ ਵਿੱਚ ਸ਼ਾਮਿਲ ਹੋ ਕੇ ਆਪਣੇ ਭਵਿੱਖ ਨੂੰ ਕਿਸ ਤਰ੍ਹਾਂ ਉਜਵਲ ਅਤੇ ਕਾਮਯਾਬ ਕਰਨਾ ਹੈ ਅਤੇ ਸਾਨੂੰ ਕਿਨਾ ਕਿਨਾਂ ਬੁਰਾਈਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਇਸ ਬਾਰੇ ਜਾਣੂ ਕਰਵਾਇਆ ਜਾਵੇਗਾ ਅਤੇ ਵੱਡੀ ਗਿਣਤੀ ਵਿੱਚ ਜਥੇਬੰਦੀ ਦੇ ਆਗੂ ਇਹਨਾਂ ਮੀਟਿੰਗਾਂ ਵਿੱਚ ਪਹੁੰਚ ਕੇ ਨੌਜਵਾਨਾਂ ਨੂੰ ਸਹੀ ਦਸ਼ਾ ਅਤੇ ਦਿਸ਼ਾ ਦੀ ਸੇਧ ਦੇਣਗੇ ਵਾਲਮੀਕਿ ਐਕਸ਼ਨ ਫੋਰਸ ਪੰਜਾਬ ਹਮੇਸ਼ਾ ਹੱਕ ਅਤੇ ਸੱਚ ਦੀ ਲੜਾਈ ਲੜਦੀ ਰਹੀ ਹੈ ਅਤੇ ਨੌਜਵਾਨਾਂ ਨੂੰ ਸਹੀ ਦਿਸ਼ਾ ਦਿਖਾਉਂਦੀ ਰਹੀ ਹੈ ਪੰਜਾਬ ਅੰਦਰ ਨਸ਼ਿਆਂ ਦੇ ਵੱਗ ਰਹੇ ਛੇਵੇਂ ਦਰਿਆ ਨੂੰ ਠੱਲ ਪਾਉਣ ਲਈ ਪਹਿਲਾਂ ਵੀ ਵਾਲਮੀਕੀ ਐਕਸ਼ਨ ਫੋਰਸ ਪੰਜਾਬ ਵੱਲੋਂ ਮੀਟਿੰਗਾਂ ਕੀਤੀਆਂ ਜਾਂਦੀਆਂ ਰਹੀਆਂ ਹਨ ਵਾਲਮੀਕਿ ਐਕਸ਼ਨ ਫੋਰਸ ਪੰਜਾਬ ਸਰਵ ਸਮਾਜ ਦੇ ਭਲੇ ਲਈ ਕੰਮ ਕਰਦੀ ਹੈ ਅਤੇ ਕਰਦੀ ਰਹੇਗੀ ਨੌਜਵਾਨਾਂ ਨੂੰ ਵਾਲਮੀਕੀ ਐਕਸ਼ਨ ਫੋਰਸ ਪੰਜਾਬ ਪ੍ਰਧਾਨ ਧਰਮਿੰਦਰ ਨੰਗਲ ਵੱਲੋਂ ਸੁਨੇਹਾ ਦਿੱਤਾ ਗਿਆ ਕਿ ਨੌਜਵਾਨ ਵੱਡੀ ਗਿਣਤੀ ਵਿੱਚ ਮੀਟਿੰਗਾਂ ਵਿੱਚ ਪਹੁੰਚਣ ਅਤੇ ਆਪਣੇ ਉਜਵਲ ਭਵਿੱਖ ਬਣਾਉਣ ਲਈ ਵਿਚਾਰਧਾਰਾ ਅਪਣਾਉਣ ਅਤੇ ਆਪਣੇ ਭਵਿੱਖ ਨੂੰ ਉਜਵਲ ਬਣਾਉਣ
ਸਰਵਣ ਹੰਸ