ਮੇਹਨਤ ਸਫਲਤਾ ਦੀ ਕੁੰਜੀ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆ ਸਾਬਕਾ ਉਪ ਰਾਜਦੂਤ ਜਰਮਨੀ ਸ਼੍ਰੀ ਗੁਰਦੀਪ ਸਿੰਘ ਵੜਵਾਲ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਮੇਰਾ ਸਮਾਜ 2007 ਤੋਂ ਬਾਅਦ ਸਿੱਖਿਆ ਦੇ ਖੇਤਰ ਵਿੱਚ ਬਹੁਤ ਵੱਡੀਆਂ ਪ੍ਰਾਪਤੀਆਂ ਕਰ ਰਿਹਾ ਹੈ ਜਿਸ ਨਾਲ ਮੇਰਾ ਸਮਾਜ ਦਾ ਹੋਰ ਮਾਣ ਵੱਧਦਾ ਹੈ। ਇਸ ਮੌਕੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਅਨੁਸੂਚਿਤ ਜਾਤੀ ਵਿੱਚ ਸ਼ਾਮਿਲ ਹੋਣਾ ਤੇ ਸਰਕਾਰ ਵੱਲੋਂ ਦਿੱਤੀਆਂ ਉਹਨਾਂ ਸਹੂਲਤਾਂ ਦਾ ਲਾਹਾ ਉਠਾਉਣਾ ਲਾਹੇਵੰਦ ਹੈ ਜਿਸ ਨਾਲ ਰਾਖਵਾਂਕਰਨ ਵੀ ਨਿਸ਼ਚਿਤ ਹੋ ਜਾਂਦਾ ਹੈ ਹਾਲਾਂਕਿ ਬਹੁਤ ਸਾਰੀਆਂ ਅਜਿਹੀਆਂ ਸਹੂਲਤਾਂ ਰਿਜ਼ਰਵੇਸ਼ਨ ਨੂੰ ਲੈ ਕੇ ਹਾਲ ਦੀ ਘੜੀ ਲੰਬਿਤ ਹਨ ਜਿਸ ਨੂੰ ਜਲਦ ਲਾਗੂ ਕਰਵਾ ਲਿਆ ਜਾਵੇਗਾ ਇਸ ਮੌਕੇ ਸਾਬਕਾ ਉਪ ਰਾਜਦੂਤ ਜਰਮਨੀ ਸ਼੍ਰੀ ਗੁਰਦੀਪ ਸਿੰਘ ਵੜਵਾਲ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਸਮਾਜ ਨੂੰ ਵਧਾਈ ਦਿੰਦਿਆਂ ਕਿਹਾ ਕਿ ਮੇਰੇ ਸਮਾਜ ਦੇ ਬਹੁਤ ਸਾਰੇ ਪਿਛਲੇ ਦਿਨੀ ਡੀਪੀਆਈ (ਕਾਲਜ)ਉਚੇਰੀ ਸਿੱਖਿਆ ਵਿਭਾਗ ਪੰਜਾਬ ਸਰਕਾਰ ਦੁਆਰਾ ਅਸਾਮੀਆਂ1158 ਸਹਾਇਕ ਪ੍ਰੋਫੈਸਰ + ਲਾਇਬ੍ਰੇਰੀਅਨਜ਼ ਦੀ ਭਰਤੀ ਦੌਰਾਨ ਪ੍ਰੋਫੈਸਰ ਭਰਤੀ ਹੋਏ ਹਨ ਜਿਨਾਂ ਵਿੱਚੋਂ ਚਾਰ ਵਿਅਕਤੀ ਸ਼੍ਰੀਮਤੀ ਸੁਨੀਤਾ ਇਕਵੰਨ ਪੁੱਤਰੀ ਹਰਜਿੰਦਰ ਸਿੰਘ ਪਿੰਡ ਰਾਓ ਕੇ ਉਤਾੜ ਐਸ.ਡੀ.ਕਾਲਜ ਲੁਧਿਆਣਾ ਦੇ ਸਹਾਇਕ ਪ੍ਰੋਫੈਸਰ ਵਜੋਂ ,ਡਾ: ਸੁਖਦੇਵ ਇਕਵੰਨ ਪੁੱਤਰ ਹਰਜਿੰਦਰ ਸਿੰਘ ਪੀ.ਐੱਚ.ਡੀ. ਇਤਿਹਾਸ ਪਿੰਡ ਰਾਓ ਕੇ ਉਤਾੜ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਵਿੱਖੇ ਇਤਿਹਾਸ ਦੇ ਸਹਾਇਕ ਪ੍ਰੋਫੈਸਰ ਵਜੋਂ ,ਸ਼੍ਰੀਮਤੀ ਸੁਖਵਿੰਦਰ ਕੌਰ ਬੂਕ ਪੁੱਤਰੀ ਸ੍ਰ.ਪੂਰਨ ਸਿੰਘ ਮੱਖੂ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਦੇ ਸਹਾਇਕ ਪ੍ਰੋਫੈਸਰ ਫਿਜ਼ਿਕਸ ਵਜੋਂ,ਸ੍ਰੀ ਵਕੀਲ ਸਿੰਘ ਵੜਵਾਲ ਪੁੱਤਰ ਜੋਗਿੰਦਰ ਸਿੰਘ ਪਿੰਡ ਤੂਤਾ ਵਾਲੀ ਅਬੋਹਰ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਵਿਖੇ ਸਹਾਇਕ ਪ੍ਰੋ. ਵਜੋਂ ਭਰਤੀ ਹੋਏ ਜਿਹਨਾਂ ਦੀ ਵਾਰਵਲ ਸਾਹਿਬ ਨੇ ਪੁਸ਼ਟੀ ਕੀਤੀ ਹੈ ਉਹਨਾਂ ਕਿਹਾ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਇਹ ਵਿਅਕਤੀ ਮੇਰੇ ਸਮਾਜ ਦੇ ਹਨ ਅਤੇ ਸਧਾਰਨ ਪਰਿਵਾਰ ਨਾਲ ਸੰਬੰਧਿਤ ਹਨ ਇਹਨਾਂ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਦੁੱਖ ਤਕਲੀਫਾਂ ਨੂੰ ਨਕਾਰਦਿਆਂ ਸਰਕਾਰੀ ਅਦਾਰੇ ਵਿੱਚ ਆਪਣੇ ਪ੍ਰਾਪਤੀ ਕੀਤੀ ਜਿਸ ਤਹਿਤ ਇਹਨਾਂ ਦਾ ਪੂਰਾ ਪਰਿਵਾਰ ਇਲਾਕਾ ਅਤੇ ਮੇਰਾ ਪੂਰਾ ਸਮਾਜ ਵਧਾਈ ਦਾ ਪਾਤਰ ਹੈ ਗੱਲਬਾਤ ਕਰਦਿਆਂ ਉਹਨਾਂ ਨੇ ਆਪਣੇ ਸਮਾਜ ਦੇ ਵਿਦਿਆਰਥੀ ਵਰਗ ਨੂੰ ਪੜ੍ਹਾਈ ਵਿੱਚ ਰੁਚੀ ਦਿਖਾਉਂਦਿਆਂ ਹੋਰ ਮੇਹਨਤ ਕਰਨ ਦੀ ਬੇਨਤੀ ਕੀਤੀ ਤਾਂ ਕਿ ਉਹ ਵੀ ਸਫਲਤਾ ਦੀਆਂ ਬੁਲੰਦੀਆਂ ਨੂੰ ਹਾਸਲ ਕਰ ਸਕਣ |
ਸਰਵਣ ਹੰਸ