ਪੰਜਾਬ ਦੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਵਲੋਂ ਸੰਵਿਧਾਨ ਦਿਵਸ ਮੌਕੇ ਇੰਟਰਨੈਸ਼ਨਲ ਚਨਾਲੀਆਂ ਵਾਲਮੀਕਿਨਸ ਦੇ ਸਰਪ੍ਰਸਤ ਦੀਪ ਚਨਾਲੀਆਂ ਜੀ ਆਸਟ੍ਰੇਲੀਆ ਵਲੋਂ ਬਨਾਏ ਗਏ ਸੰਵਿਧਾਨ ਦੇ ਕੈਲੰਡਰ ਨੂੰ ਰਲੀਜ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਵਲੋਂ ਇੰਟਰਨੈਸ਼ਨਲ ਚਨਾਲੀਆਂ ਵਾਲਮੀਕਿਨ ਸੰਸਥਾ ਦੀ ਸ਼ਾਲਾਘਾ ਕਰਦੇ ਹੋਏ ਸਾਰੀਆਂ ਨੂੰ ਸੰਵਿਧਾਨ ਦਿਵਸ ਦੀਆਂ ਵਧਾਈਆਂ ਦਿੱਤੀਆਂ ਇਸ ਮੌਕੇ ਅੰਬੇਡਕਰ ਸੋਚ ਸੰਗਠਨ ਦੇ ਪ੍ਰਧਾਨ ਰਾਜਿੰਦਰ ਗਿੱਲ ਵਲੋਂ ਕੈਬਨਿਟ ਮੰਤਰੀ ਸਰਦਾਰ ਹਰਜੋਤ ਸਿੰਘ ਧੰਨਵਾਦ ਕੀਤਾ। ਨਾਲ ਹੀ ਇੰਟਰਨੈਸ਼ਨਲ ਚਨਾਲੀਆ ਵਾਲਮੀਕਿਨ ਸੰਸਥਾ ਵੱਲੋ ਘਰ ਘਰ ਸੰਵਿਧਾਨ ਮੁਹਿੰਮ ਨੂੰ ਰੋਪੜ ਜ਼ਿਲ੍ਹੇ ਚ ਵੀ ਭਰਪੂਰ ਹੰਗਰਾਂ ਦੇਣ ਗਏ। ਇਸ ਮੌਕੇ ਉਘੇ ਸਮਾਜ ਸੇਵੀ ਦਲੀਪ ਹੰਸ ਗੁਰਜਿੰਦਰ ਸਿੰਘ ਸ਼ੌਕਰ ਰਾਜਦੀਪ ਥੱਪਲ ਪ੍ਰਧਾਨ ਵਾਲਮੀਕਿ ਸਭਾ ਸ੍ਰੀ ਆਨੰਦਪੁਰ ਸਾਹਿਬ ਰਵੀ ਹੰਸ ਅਤੇ ਪਰਮਿੰਦਰ ਸਿੰਘ ਘੱਗਾ ਹਾਜ਼ਰ ਸਨ।
ਸਰਵਣ ਹੰਸ