ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਅਮਰੀਕ ਮਾਈਕਲ ਨੇ ਦੱਸਿਆ ਕਿ ਪੰਜਾਬੀ ਗਾਇਕਾ ਜੱਸ ਕੌਰ ਜਿਹਨਾਂ ਨੂੰ ਤੁਸੀ ਬਹੁਤ ਸਾਰੇ ਸੱਭਿਆਚਾਰਕ ਮੇਲਿਆ ਤੇ ਯੂਨੀਵਰਸਿਟੀਆਂ ਤੇ ਕਾਲਜਾਂ ਚ ਦੇਖਦੇ ਹੋ ਬਹੁਤ ਹੀ ਪਿਆਰਾ ਜਿਹਾ ਪੰਜਾਬੀ ਗੀਤ “ਆਜਾ ਆਜਾ ” ਸਰੋਤਿਆ ਦੀ ਕਚਹਿਰੀ ਅਤੇ ਨਵੇਂ ਸਾਲ ਦਾ ਰੰਗਾ ਰੰਗ ਪ੍ਰੋਗਰਾਮ ਹੈਲੋ ਹੈਲੋ 2025 ਚ ਲੈਕੇ ਹਾਜ਼ਿਰ ਹੋ ਰਹੇ ਆ । ਇਸ ਗੀਤ ਦਾ ਸੰਗੀਤ ਤਿਆਰ ਕੀਤਾ ਆਰਡੀ ਨੇ। ਕਲਮਬੱਧ ਕੀਤਾ ਬਹੁਤ ਹੀ ਮਸ਼ਹੂਰ ਗੀਤਕਾਰ ਜੀਤ ਨੇ । “ਆਜਾ ਆਜਾ “ਨਵਾਂ ਗੀਤ ਤੁਸੀ ਸੁਣੋਂਗੇ ਤੇ ਦੇਖੋਗੇ ਰੰਗਾ ਰੰਗ ਪ੍ਰੋਗਰਾਮ ਹੈਲੋ ਹੈਲੋ 2025 1 ਜਨਵਰੀ ਨੂੰ ਰਾਤ 8ਵਜੇ ਤੋਂ ਲੈਕੇ 9ਵਜੇ ਤਕ ਦੂਰਦਰਸ਼ਨ ਜਲੰਧਰ ਡੀ ਡੀ ਪੰਜਾਬੀ ਤੇ। ਪ੍ਰੋਗਰਾਮ ਹੈਲੋ ਹੈਲੋ 2025 ਦੇ ਗਾਇਕ ਤੇ ਨਿਰਦੇਸ਼ਕ ਅਮਰੀਕ ਮਾਇਕਲ ਤੇ ਨਿਰਮਾਤਾ ਪੂਜਾ ਸੱਭਰਵਾਲ ਤੇ ਲੇਬਲ ਅਨੁਰਾਗ ਪ੍ਰੋਡਕਸ਼ਨ ਹੋਵੇਗਾ। ਸਾਰੀ ਟੀਮ ਨੇ ਬਹੁਤ ਹੀ ਮਿਹਨਤ ਕੀਤੀ ਇਸ ਗੀਤ ਵਾਸਤੇ ਤੇ ਗੀਤ ਬਹੁਤ ਪਿਆਰਾ ਹੈ।।
ਸਰਵਣ ਹੰਸ