ਸ਼ਹਿਰ ‘ਚ ਚੋਰਾਂ ਦਾ ਰਾਜ

ਦਿਨ-ਦਿਹਾੜੇ ਵੱਖ-ਵੱਖ ਥਾਵਾਂ 'ਤੇ ਘਰਾਂ 'ਚੋਂ ਸਾਮਾਨ ਉਡਾ ਲੈ ਗਏ ਚੋਰ; ਸਬੰਧਤ ਥਾਣਿਆਂ ਦੀ ਪੁਲਿਸ ਨੂੰ ਦਿੱਤੀਆਂ ਸ਼ਿਕਾਇਤਾਂ

ਜਲੰਧਰ : ਸ਼ਹਿਰ ’ਚ ਚੋਰਾਂ ਦਾ ਰਾਜ ਹੋ ਗਿਆ। ਚੋਰਾਂ ਨੇ ਵੱਖ-ਵੱਖ ਥਾਵਾਂ ‘ਤੇ ਘਰਾਂ ‘ਚੋਂ ਸਾਮਾਨ ਚੋਰੀ ਕੀਤਾ ਹੈ। ਪੀੜਤਾਂ ਨੇ ਸਬੰਧਤ ਥਾਣਿਆਂ ਨੂੰ ਸ਼ਿਕਾਇਤਾਂ ਦਿੱਤੀਆਂ ਹਨ। ਪੁਲਿਸ ਨੇ ਮਾਮਲੇ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਭਾਰਗੋ ਕੈਂਪ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪਿਸ਼ੌਰੀਆਂ ਮੁਹੱਲਾ ਬਸਤੀ ਸ਼ੇਖ ਵਾਸੀ ਬਾਦਸ਼ਾਹ ਨੇ ਦੱਸਿਆ ਕਿ ਦੁਪਹਿਰ ਸਮੇਂ ਉਹ ਆਪਣੇ ਪਰਿਵਾਰ ਨਾਲ ਕਿਸੇ ਕੰਮ ਲਈ ਬਾਹਰ ਗਿਆ ਸੀ ਅਤੇ ਜਦੋਂ ਵਾਪਸ ਆਇਆ ਤਾਂ ਦੇਖਿਆ ਕਿ ਗੇਟ ਦਾ ਤਾਲਾ ਟੁੱਟਾ ਹੋਇਆ ਸੀ। ਚੋਰ ਅੰਦਰੋਂ ਐੱਲਸੀਡੀ, 5500 ਰੁਪਏ ਤੇ ਮੋਬਾਈਲ ਫੋਨ ਚੋਰੀ ਕਰ ਕੇ ਲੈ ਗਏ।

ਇਸੇ ਤਰ੍ਹਾਂ ਥਾਣਾ ਭਾਰਗੋ ਕੈਂਪ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਰਾਮ ਰਾਜੂ ਵਾਸੀ ਪਿਸ਼ੌਰੀਆਂ ਮੁਹੱਲਾ ਨੇ ਦੱਸਿਆ ਕਿ ਉਹ ਆਪਣੇ ਕੁਆਰਟਰ ’ਚ ਰਹਿੰਦਾ ਹੈ। ਉਹ ਦੁਪਹਿਰ ਸਮੇਂ ਕੰਮ ’ਤੇ ਗਿਆ ਅਤੇ ਜਦੋਂ ਵਾਪਸ ਆਇਆ ਤਾਂ ਦੇਖਿਆ ਕਿ ਕਿਸੇ ਨੇ ਉਸ ਦੇ ਕਮਰੇ ਦਾ ਤਾਲਾ ਤੋੜ ਕੇ ਟਰੰਕ ’ਚੋਂ 17 ਹਜ਼ਾਰ ਰੁਪਏ ਚੋਰੀ ਕਰ ਲਏ, ਜੋ ਉਸ ਨੇ ਆਪਣੇ ਲੜਕੇ ਦੀ ਫੀਸ ਭਰਨ ਲਈ ਪਿੰਡ ਭੇਜਣੇ ਸਨ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ।

ਓਧਰ, ਬਸਤੀ ਸ਼ੇਖ ਸ਼ਮਸ਼ਾਨਘਾਟ ਰੋਡ ’ਤੇ ਰਹਿਣ ਵਾਲੇ ਮੋਟੂ ਸ਼ਾਹ ਨੇ ਦੱਸਿਆ ਕਿ ਉਹ ਕੁਆਰਟਰ ਵਿਚ ਰਹਿੰਦਾ ਹੈ। ਉਹ ਦੁਪਹਿਰ ਸਮੇਂ ਕਿਸੇ ਕੰਮ ਲਈ ਗਿਆ ਸੀ, ਜਦੋਂ ਵਾਪਸ ਆਇਆ ਤਾਂ ਦੇਖਿਆ ਕਿ ਕਿਸੇ ਨੇ ਉਸ ਦੇ ਕੁਆਰਟਰ ’ਚੋਂ ਇਕ ਟੀਵੀ ਤੇ ਕਰੀਬ ਦੋ ਹਜ਼ਾਰ ਰੁਪਏ ਚੋਰੀ ਕਰ ਲਏ ਹਨ। ਥਾਣਾ ਪੰਜ ਦੀ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਦੇ ਦਿੱਤੀ ਗਈ ਹੈ।

ਛਾਉਣੀ ’ਚ ਰਹਿਣ ਵਾਲੀ ਇਕ ਬੁਟੀਕ ਮਾਲਕ ਦੇ ਘਰੋਂ ਵੀ ਚੋਰਾਂ ਨੇ ਸਾਮਾਨ ਚੋਰੀ ਕਰ ਲਿਆ। ਕੈਂਟ ਥਾਣੇ ਨੂੰ ਦਿੱਤੀ ਸ਼ਿਕਾਇਤ ਵਿਚ ਅਨੀਤਾ ਪਤਨੀ ਸੁਰੇਸ਼ ਕੁਮਾਰ ਨੇ ਦੱਸਿਆ ਕਿ ਉਸ ਦਾ ਬੁਟੀਕ ਹੈ। ਉਹ ਦੁਪਹਿਰ ਨੂੰ ਖਾਣਾ ਖਾਣ ਗਈ, ਵਾਪਸ ਆ ਕੇ ਦੇਖਿਆ ਤਾਂ ਉਸ ਦੇ ਬੁਟੀਕ ’ਚੋਂ ਕਾਫੀ ਸਾਮਾਨ ਚੋਰੀ ਹੋ ਗਿਆ ਸੀ। ਜਦੋਂ ਉਸ ਨੇ ਸੀਸੀਟੀਵੀ ਕੈਮਰੇ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਇਕ ਔਰਤ ਆਈ ਤੇ ਸਾਮਾਨ ਚੋਰੀ ਕਰ ਕੇ ਲੈ ਗਈ। ਉਸ ਨੇ ਦੱਸਿਆ ਕਿ ਉਹ ਬੁਟੀਕ ਦੇ ਦਰਵਾਜ਼ੇ ਨੂੰ ਚਾਬੀ ਲੱਗੀ ਛੱਡ ਗਈ ਸੀ। ਪੁਲਿਸ ਨੇ ਸੀਸੀਟੀਵੀ ਫੁਟੇਜ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸੇ ਤਰ੍ਹਾਂ ਕਾਲਾ ਸੰਘਿਆ ਰੋਡ ’ਤੇ ਸਾਈਕਲ ’ਤੇ ਕੱਪੜੇ ਵੇਚਣ ਦੀ ਫੇਰੀ ਲਾਉਣ ਵਾਲੇ ਰਾਮੂ ਨੇ ਦੱਸਿਆ ਕਿ ਉਹ ਕੱਪੜੇ ਵੇਚਣ ਆਇਆ ਸੀ। ਸਾਈਕਲ ਗਲੀ ’ਚ ਖੜ੍ਹਾ ਕਰ ਕੇ ਪਾਣੀ ਪੀਣ ਚਲਾ ਗਿਆ। ਜਦੋਂ ਉਹ ਵਾਪਸ ਆਇਆ ਤਾਂ ਦੇਖਿਆ ਕਿ ਉਸ ਦੇ ਸਾਈਕਲ ’ਤੇ ਪਏ ਕਰੀਬ 25 ਸੂਟ ਗਾਇਬ ਸਨ। ਥਾਣਾ ਪੰਜ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

Leave a review

Reviews (0)

This article doesn't have any reviews yet.
Paramjit Mehra
Paramjit Mehra
Paramjit Singh Alias Paramjit Mehra is our sincere Journalist from District Jalandhar.
spot_img

Subscribe

Click for more information.

More like this
Related

ਭਿਖਾਰੀਆਂ ਨੇ ਕੀਤਾ ਪੀਰਾਂਪੁਰੀ ਨਕੋਦਰ ਦਾ ਮੰਦਾਹਾਲ

ਨਕੋਦਰ: ਨਕੋਦਰ ਸ਼ਹਿਰ, ਜੋ ਪਿੰਡਾਂ ਅਤੇ ਕਸਬਿਆਂ ਦੀ ਵੀਰਾਨੀ...

पी जी जी सीजी 42 में मिलेट्स कुकरी प्रतियोगिता का आयोजन।

पोस्ट ग्रेजुएट गवर्नमेंट कॉलेज फॉर गर्ल्स, सेक्टर 42, चंडीगढ़...

ਕੇਜਰੀਵਾਲ ਨੇ ਅਸਤੀਫਾ ਦੇ ਆਪਣੀ ਇਮਾਨਦਾਰੀ ਕੀਤੀ ਸਾਬਿਤ : ਇੰਦਰਜੀਤ ਕੌਰ ਮਾਨ

ਨਕੋਦਰ : ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ...

ਡੇੰਗੂ ਨੂੰ ਪੈਦਾ ਹੋਣ ਤੋ ਰੋਕਣ ਲਈ ਲੋਕ ਦੇਣ ਸਿਹਤ ਵਿਭਾਗ ਦਾ ਸਾਥ: ਡਾ. ਪ੍ਰਦੀਪ ਕੁਮਾਰ

ਲੁਧਿਆਣਾ: ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਸਿਵਲ...