ਦੀਨਾਨਗਰ ‘ਚ ਮੁੜ ਵੇਖੇ ਗਏ ਹਥਿਆਰਬੰਦ ਸ਼ੱਕੀ

ਸੀਸੀਟੀਵੀ ਕੈਮਰੇ ਚ ਕੈਦ; ਲੋਕਾਂ 'ਚ ਦਹਿਸ਼ਤ ਦਾ ਮਹੌਲ

ਦੀਨਾਨਗਰ : ਕੁਝ ਦਿਨ ਪਹਿਲਾਂ ਦੀਨਾਨਗਰ ਰੇਲਵੇ ਸਟੇਸ਼ਨ ਦੇ ਨੇੜੇ ਰਾਤ ਸਮੇਂ ਸ਼ੱਕੀ ਵਿਅਕਤੀ ਵੇਖੇ ਜਾਣ ਮਗਰੋਂ ਬੀਤੀ ਰਾਤ ਵੀ ਤਾਰਾਗੜੀ ਮੋੜ ਨੇੜਲੀ ਸ਼ੰਕਰ ਕਲੋਨੀ ਵਿਖੇ ਵੀ ਅੱਧੀ ਰਾਤ ਨੂੰ ਤਿੰਨ ਹਥਿਆਰਬੰਦ ਸ਼ੱਕੀ ਵਿਅਕਤੀ ਕੈਮਰੇ ਵਿੱਚ ਕੈਦ ਹੋ ਜਾਣ ਮਗਰੋਂ ਲੋਕਾਂ ਅੰਦਰ ਦਹਿਸ਼ਤ ਦਾ ਮਹੌਲ ਬਣ ਗਿਆ ਹੈ ਅਤੇ ਸੂਚਨਾ ਮਿਲਣ ਮਗਰੋਂ ਪੁਲਿਸ ਵੀ ਜਾਂਚ ਵਿੱਚ ਲੱਗ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਡੇਢ ਵਜੇ ਦੇ ਕਰੀਬ ਦੀਨਾਨਗਰ ਦੇ ਤਾਰਾਗੜੀ ਰੇਲਵੇ ਫਾਟਕ ਦੇ ਨੇੜੇ ਸ਼ੰਕਰ ਕਲੋਨੀ ਦੀ ਇਕ ਗਲੀ ਵਿੱਚ ਤਿੰਨ ਹਥਿਆਰਬੰਦ ਵਿਅਕਤੀ ਘੁੰਮਦੇ ਹੋਏ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਏ। ਗਲੀ ਵਿੱਚ ਘੁੰਮਦੇ ਹੋਏ ਵਿਅਕਤੀਆਂ ਦੇ ਪਿੱਠ ਤੇ ਪਿੱਠੂ ਵਰਗੀ ਕੋਈ ਚੀਜ਼ ਵੀ ਵਿਖਾਈ ਦੇ ਰਹੀ ਸੀ। ਹਾਲਾਂਕਿ ਪਹਿਲੀ ਨਜ਼ਰੇ ਹੁਲੀਏ ਤੋਂ ਉਕਤ ਸ਼ੱਕੀ ਲੋਕ ਚੋਰਾਂ ਵਾਂਗ ਨਜ਼ਰ ਆ ਰਹੇ ਹਨ, ਪਰ ਹੱਥਾਂ ਵਿੱਚ ਹਥਿਆਰ ਹੋਣ ਕਾਰਨ ਮਾਮਲਾ ਸੰਜੀਦਾ ਬਣ ਗਿਆ ਹੈ। ਜਾਣਕਾਰੀ ਦਿੰਦਿਆਂ ਮੁਹੱਲਾ ਵਾਸੀ ਰਮਨ ਕੁਮਾਰ, ਪ੍ਰਵੀਨ ਠਾਕੁਰ, ਗੌਰਵ ਮਹਾਜਨ ਅਤੇ ਵਿਸ਼ਾਲ ਕੁਮਾਰ ਨੇ ਦੱਸਿਆ ਕਿ ਉਹਨਾਂ ਦੀ ਗਲੀ ਵਿੱਚ ਮੋਸ਼ਨ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਹਨ, ਬੀਤੀ ਰਾਤ ਜਦੋਂ ਉਨ੍ਹਾਂ ਦੇ ਮੋਬਾਈਲ ਫੋਨ ਤੇ ਨੋਟੀਫਿਕੇਸ਼ਨ ਆਇਆ ਤਾਂ ਦੇਖਣ ‘ਤੇ ਪਤਾ ਲੱਗਾ ਕਿ ਤਿੰਨ ਲੋਕ ਗਲੀ ਵਿੱਚ ਬੜੇ ਹੀ ਆਰਾਮ ਨਾਲ ਘੁੰਮ ਰਹੇ ਹਨ, ਜਿਨ੍ਹਾਂ ਦੇ ਹੱਥਾਂ ਵਿੱਚ ਪਿਸਟਲ ਅਤੇ ਪਿੱਠ ਤੇ ਬੈਗ ਲੱਦੇ ਹੋਏ ਸਨ। ਹਾਲਾਂਕਿ ਉਕਤ ਮੂੰਹ ਬੰਨੇ ਹੋਏ ਲੋਕ ਪੈਰਾਂ ਤੋਂ ਨੰਗੇ ਅਤੇ ਸਿਰਫ ਅੰਡਰਵੀਅਰ ਅਤੇ ਬਨੈਣ ਵਿੱਚ ਹੀ ਸਨ, ਜੋ ਗਲੀ ਵਿੱਚ 20- 25 ਮਿੰਟ ਦੇ ਕਰੀਬ ਘੁੰਮਦੇ ਰਹੇ।

ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਦੀਨਾਨਗਰ ਦੇ ਰੇਲਵੇ ਸਟੇਸ਼ਨ ਨੇੜਲੇ ਨਾਨਕ ਨਗਰ ਵਿਖੇ ਵੀ ਸ਼ੱਕੀ ਵਿਅਕਤੀ ਵੇਖੇ ਜਾਣ ਤੋਂ ਪਹਿਲਾਂ ਜੁਲਾਈ 2015 ਵਿੱਚ ਦੀਨਾਨਗਰ ਸ਼ਹਿਰ ਅੱਤਵਾਦੀ ਹਮਲੇ ਦੀ ਮਾਰ ਵੀ ਝੱਲ ਚੁੱਕਾ ਹੈ ਅਤੇ ਉਸ ਮਗਰੋਂ ਇੱਥੋਂ ਦੇ ਲੋਕ ਹਰ ਛੋਟੀ ਮੋਟੀ ਸ਼ੱਕੀ ਗਤੀਵਿਧੀ ਨੂੰ ਬਰੀਕੀ ਨਾਲ ਵੇਖਦੇ ਹਨ। ਫਿਲਹਾਲ ਐਸਐਚਓ ਦੀਨਾਨਗਰ ਹਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਸੂਚਨਾ ਮਿਲਣ ਮਗਰੋਂ ਪੁਲਿਸ ਮੌਕੇ ‘ਤੇ ਪਹੁੰਚ ਕੇ ਜਾਂਚ ਕਰ ਰਹੀ ਹੈ। ਭਾਵੇਂ ਪਹਿਲੀ ਨਜ਼ਰੇ ਉਕਤ ਸ਼ੱਕੀ ਲੋਕ ਚੋਰਾਂ ਵਾਂਗ ਹੀ ਨਜ਼ਰ ਆ ਰਹੇ ਹਨ ਪਰ ਫਿਰ ਵੀ ਪੁਲਿਸ ਬਾਰੀਕੀ ਨਾਲ ਸ਼ੱਕੀਆਂ ਦੇ ਰੂਟ ਦੀ ਜਾਂਚ ਕਰ ਕੇ ਉਹਨਾਂ ਦੈ ਪੈੜ ਨੱਪਣ ਲਈ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

Leave a review

Reviews (0)

This article doesn't have any reviews yet.
Paramjit Mehra
Paramjit Mehra
Paramjit Singh Alias Paramjit Mehra is our sincere Journalist from District Jalandhar.
spot_img

Subscribe

Click for more information.

More like this
Related

ਭਿਖਾਰੀਆਂ ਨੇ ਕੀਤਾ ਪੀਰਾਂਪੁਰੀ ਨਕੋਦਰ ਦਾ ਮੰਦਾਹਾਲ

ਨਕੋਦਰ: ਨਕੋਦਰ ਸ਼ਹਿਰ, ਜੋ ਪਿੰਡਾਂ ਅਤੇ ਕਸਬਿਆਂ ਦੀ ਵੀਰਾਨੀ...

पी जी जी सीजी 42 में मिलेट्स कुकरी प्रतियोगिता का आयोजन।

पोस्ट ग्रेजुएट गवर्नमेंट कॉलेज फॉर गर्ल्स, सेक्टर 42, चंडीगढ़...

ਕੇਜਰੀਵਾਲ ਨੇ ਅਸਤੀਫਾ ਦੇ ਆਪਣੀ ਇਮਾਨਦਾਰੀ ਕੀਤੀ ਸਾਬਿਤ : ਇੰਦਰਜੀਤ ਕੌਰ ਮਾਨ

ਨਕੋਦਰ : ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ...

ਡੇੰਗੂ ਨੂੰ ਪੈਦਾ ਹੋਣ ਤੋ ਰੋਕਣ ਲਈ ਲੋਕ ਦੇਣ ਸਿਹਤ ਵਿਭਾਗ ਦਾ ਸਾਥ: ਡਾ. ਪ੍ਰਦੀਪ ਕੁਮਾਰ

ਲੁਧਿਆਣਾ: ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਸਿਵਲ...