ਜਲੰਧਰ: ਇਹ ਤਸਵੀਰ ਜਲੰਧਰ ਸਮਾਰਟ ਸਿਟੀ ਤੋਂ ਹੋ ਕੇ ਲੰਘ ਰਹੇ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਦੀ ਹੈ। ਜਲੰਧਰ ਦੇ ਵੜਿੰਗ ਪਿੰਡ ਦੇ ਸਾਹਮਣੇ ਮਾਰਚ ਮਹੀਨੇ ’ਚ ਤਿਆਰ ਹੋਏ ਫਲਾਈਓਵਰ ’ਤੇ ਬੈਰੀਕੇਡਿੰਗ ਕੀਤੀ ਹੋਈ ਹੈ, ਮੰਨੋ ਜਿਵੇਂ ਪੁਲਿਸ ਨੇ ਚੈਕਿੰਗ ਲਈ ਨਾਕੇਬੰਦੀ ਕੀਤੀ ਹੋਵੇ। ਇੱਥੇ ਦੱਸ ਦੇਈਏ ਕਿ ਕੋਈ ਚੈੱਕ ਪੋਸਟ ਨਹੀਂ, ਸਗੋਂ ਜਾਨਲੇਵਾ ਟੋਇਆਂ ਤੋਂ ਬਚਾਅ ਲਈ ਬੈਰੀਕੇਡ ਰੱਖੇ ਗਏ ਹਨ। ਇਸ ਫਲਾਈਓਵਰ ਦੀ ਹਾਲਤ ਇਸ ਕਦਰ ਖ਼ਸਤਾ ਹੋ ਚੁੱਕੀ ਹੈ ਕਿ ਹਾਈਵੇ ਕੰਢੇ ਇਕ ਪਾਸੇ ਬਜਰੀ ਫੈਲੀ ਹੋਈ ਹੈ ਤੇ ਫਲਾਈਓਵਰ ਵਿਚਾਲੇ ਇੰਨਾ ਡੂੰਘਾ ਟੋਇਆ ਬਣ ਗਿਆ ਹੈ ਕਿ ਉਸ ਦੇ ਅੱਗੇ ਜੇਕਰ ਬੈਰੀਕੇਡ ਨਾ ਲੱਗਿਆ ਹੋਵੇ, ਤਾਂ ਉਸ ’ਚ ਵਾਹਨ ਬੈਠ ਜਾਣ। ਇੰਨਾ ਹੀ ਨਹੀਂ, 40 ਕਦਮ ਦੂਰ ਚੱਲਣ ’ਤੇ ਇਕ ਜਗ੍ਹਾ ਤੋਂ ਹੋਰ ਫਲਾਈਓਵਰ ਧੱਸਿਆ ਨਜ਼ਰ ਆਇਆ। ਜ਼ਿਕਰਯੋਗ ਹੈ ਕਿ ਇਸ ਫਲਾਈਓਵਰ ਦੀ ਮੁਰੰਮਤ ਪਹਿਲਾ ਵੀ ਲਗਭਗ ਪੰਜ ਵਾਰ ਹੋ ਚੁੱਕੀ ਹੈ, ਇਸ ਦੇ ਬਾਵਜੂਦ ਹੁਣ ਪਿਛਲੇ ਇਕ ਹਫਤੇ ਤੋਂ ਰਾਹਗੀਰਾਂ ਨੂੰ ਇਹ ਵੱਡੇ-ਵੱਡੇ ਜਾਨਲੇਵਾ ਟੋਇਆਂ ਤੋਂ ਬਚ ਕੇ ਨਿਕਲਣਾ ਪੈ ਰਿਹਾ ਹੈ। ਵਿਜੇ ਸ਼ਰਮਾ ਦੁਆਰਾ ਸਾਹਮਣੇ ਲਿਆਂਦੀ ਇਹ ਤਸਵੀਰ ਵਿਕਾਸ ਅਤੇ ਸਮਾਰਟ ਸਿਟੀ ਦੇ ਵੱਖਰੇ ਹੀ ਪਹਿਲੂ ਸਾਮਣ੍ਹੇ ਰੱਖ ਰਹੀ ਹੈ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਜਲੰਧਰ ‘ਚ ਇਹ ਚੈੱਕ-ਪੋਸਟ ਨਹੀ ਬੱਚਕੇ-ਪੋਸਟ ਹੈਜ
Leave a review
Reviews (0)
This article doesn't have any reviews yet.