ਅਲਸਮਤ ਬਿੱਟੂ ਬਾਦਸ਼ਾਹ ਦਾ ਸਾਲਾਨਾ ਮੇਲਾ ਸ਼ਾਨੋ ਸ਼ੌਕਤ ਨਾਲ ਸੰਪੰਨ

ਸ਼ਾਹਕੋਟ (ਪਰਮਜੀਤ ਮੇਹਰਾ): ਅਲਮਸਤ ਬਿੱਟੂ ਬਾਦਸ਼ਾਹ ਦਾ ਚਾਰ ਰੋਜ਼ਾ ਸਾਲਾਨਾ ਮੇਲਾ ਬੜੀ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ। ਮੇਲੇ ਦੇ ਆਖ਼ਰੀ ਦਿਨ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਮੇਲੇ ’ਚ ਉਚੇਚੇ ਤੌਰ ’ਤੇ ਪਹੁੰਚੇ। ਉਨ੍ਹਾਂ ਸੰਬੋਧਨ ਕਰਦਿਆਂ ਸਮੁੱਚੀ ਪ੍ਰਬੰਧਕ ਕਮੇਟੀ ਤੇ ਦੂਰ ਦਰਾਡੇ ਤੋਂ ਆਈਆਂ ਸੰਗਤਾਂ ਨੂੰ ਮੇਲੇ ਦੀਆਂ ਵਧਾਈਆਂ ਦਿੱਤੀਆਂ। ਚਾਰੇ ਦਿਨ ਤੇ ਰਾਤ ਪੰਜਾਬੀ ਗਾਇਕੀ ਤੇ ਸੂਫ਼ੀ ਗਾਇਕ ਕਲਾਕਾਰਾਂ ਵੱਲੋਂ ਵੱਖ-ਵੱਖ ਰੰਗ ਪੇਸ਼ ਕੀਤੇ ਗਏ। ਮੇਲੇ ’ਚ ਸੇਵਾਦਾਰਾਂ ਵੱਲੋਂ ਦੇਸੀ ਘਿਉ ਨਾਲ ਤਿਆਰ ਹੋਏ ਲੰਗਰ ਨੂੰ ਦਿਨ ਰਾਤ ਬੜੀ ਸ਼ਰਧਾ ਨਾਲ ਵਰਤਿਆ ਗਿਆ। ਇਸ ਮੌਕੇ ਬਾਗ਼ੀ ਗਿੱਲ, ਬੋਬੀ ਕੰਡਾ, ਮਨੀ ਜਲੰਧਰ, ਚੇਤਨ ਜਲੰਧਰ, ਰਿੰਪੀ ਨਕੋਦਰ, ਲਾਲੂ, ਗੌਰਵ, ਪਵਨ ਅੱਗਰਵਾਲ ਸਾਬਕਾ ਐੱਮਸੀ, ਰੋਮੀ ਗਿੱਲ ਸਾਬਕਾ ਐੱਮਸੀ, ਬੰਟੀ ਬਠੱਲਾ ਪ੍ਰਧਾਨ ਅਰੋੜਾ ਮਹਾਸਭਾ, ਸੋਨੂੰ ਕੰਗ ਪੀਏ, ਟਿੰਪੀ ਕੁਮਰਾ, ਬੱਬਲੂ ਰਿਹਾਨ, ਖੁਸ਼ਦੀਪ ਧੰਜੂ, ਕੁਲਬੀਰ ਸਿੰਘ ਧੰਜੂ, ਪ੍ਰੀਤਮ ਦਾਸ ਸਾਬਕਾ ਏਐੱਸਆਈ, ਸਾਬਾ ਪੰਡਿਤ, ਅਮਨਦੀਪ ਸੈਦਪੁਰੀ, ਜੱਸਾ ਨਾਹਰ, ਬਿੱਲੂ ਨਾਹਰ ਆਦਿ ਮੌਜੂਦ ਸਨ। ਮੇਲੇ ’ਚ ਚਾਰੇ ਦਿਨ ਲੰਗਰ ਦੀ ਸੇਵਾ ਗੋਰਾ ਗਿੱਲ, ਧੀਰਾ ਲਾਲਕਾ, ਕੁਮਾਰ ਨਾਹਰ, ਹੈਪੀ ਗਿੱਲ, ਪ੍ਰਤਾਪ ਸਲੈਚਾ, ਵਿਸ਼ਾਲ, ਸਰੂਪ ਸਿੰਘ, ਸਨੀ ਨਾਹਰ, ਰਾਜ ਕੁਮਾਰ ਸੈਦਪੁਰ ਆਦਿ ਨੇ ਸੇਵਾ ਕੀਤੀ। ਮੇਲੇ ’ਚ ਸਟੇਜ ਸਕੱਤਰ ਦੇ ਫਰਜ਼ ਮੰਗਾ ਕੋਟਲੀ, ਸਾਬ ਕੋਟਲੀ, ਰਮੇਸ਼ ਘਈ ਤੇ ਲਲਿਤ ਵਾਲੀਆ ਬਾਖੂਬੀ ਨਿਭਾਏ।

Leave a review

Reviews (0)

This article doesn't have any reviews yet.
Paramjit Mehra
Paramjit Mehra
Paramjit Singh Alias Paramjit Mehra is our sincere Journalist from District Jalandhar.
spot_img

Subscribe

Click for more information.

More like this
Related

ਭਿਖਾਰੀਆਂ ਨੇ ਕੀਤਾ ਪੀਰਾਂਪੁਰੀ ਨਕੋਦਰ ਦਾ ਮੰਦਾਹਾਲ

ਨਕੋਦਰ: ਨਕੋਦਰ ਸ਼ਹਿਰ, ਜੋ ਪਿੰਡਾਂ ਅਤੇ ਕਸਬਿਆਂ ਦੀ ਵੀਰਾਨੀ...

पी जी जी सीजी 42 में मिलेट्स कुकरी प्रतियोगिता का आयोजन।

पोस्ट ग्रेजुएट गवर्नमेंट कॉलेज फॉर गर्ल्स, सेक्टर 42, चंडीगढ़...

ਕੇਜਰੀਵਾਲ ਨੇ ਅਸਤੀਫਾ ਦੇ ਆਪਣੀ ਇਮਾਨਦਾਰੀ ਕੀਤੀ ਸਾਬਿਤ : ਇੰਦਰਜੀਤ ਕੌਰ ਮਾਨ

ਨਕੋਦਰ : ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ...

ਡੇੰਗੂ ਨੂੰ ਪੈਦਾ ਹੋਣ ਤੋ ਰੋਕਣ ਲਈ ਲੋਕ ਦੇਣ ਸਿਹਤ ਵਿਭਾਗ ਦਾ ਸਾਥ: ਡਾ. ਪ੍ਰਦੀਪ ਕੁਮਾਰ

ਲੁਧਿਆਣਾ: ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਸਿਵਲ...