ਬਟਾਲਾ: ਮਿਲੀ ਖ਼ਬਰ ਅਨੁਸਾਰ 18 ਸਾਲ ਤੋਂ ਘੱਟ ਉਮਰ ਦੇ ਬੱਚੇ ਅੱਜ 1 ਅਗਸਤ ਤੋਂ ਕੋਈ ਵੀ ਵਾਹਨ ਨਹੀਂ ਚਲਾ ਸਕਣਗੇ। ਸਰਕਾਰ ਦੀਆਂ ਹਦਾਇਤਾਂ ‘ਤੇ ਟਰੈਫਿਕ ਪੁਲਿਸ ਨੇ ਸਖ਼ਤੀ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਟਾਲਾ ਟਰੈਫਿਕ ਪੁਲਿਸ ਦੇ ਇੰਚਾਰਜ ਅਨਿਲ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ‘ਤੇ ਕਿਸੇ ਵੀ ਤਰ੍ਹਾਂ ਦੇ ਵਾਹਨ (2 ਪਹੀਆ ਜਾਂ 4 ਪਹੀਆ) ਚਲਾਉਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਦੀ ਉਲੰਘਣਾ ਕਰਨ ਵਾਲੇ ਬੱਚੇ ਦੇ ਮਾਪਿਆਂ ਨੂੰ 25 ਹਜ਼ਾਰ ਰੁਪਏ ਜੁਰਮਾਨਾ ਤੇ 3 ਸਾਲ ਦੀ ਸਜਾ ਵੀ ਹੋ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਹੀਆ ਵਾਹਨਾਂ ‘ਤੇ ਕੋਈ ਵੀ ਵਿਅਕਤੀ ਮੂੰਹ ਨਾ ਢੱਕੇ ਤੇ ਨਾ ਹੀ ਕਾਰਾਂ ਦੇ ਕਾਲੇ ਸੀਸ਼ੇ ਹੋਣ। ਉਨ੍ਹਾਂ ਕਿਹਾ ਕਿ ਕੋਈ ਵੀ ਆਦਮੀ ਜਾਂ ਨੌਜਵਾਨ ਬਿਨਾਂ ਲਾਇਸੰਸ ਦੇ ਕਿਸੇ ਵੀ ਕਿਸਮ ਦਾ ਵਾਹਨ ਨਾ ਚਲਾਵੇ, ਨਹੀਂ ਤਾਂ ਉਸ ‘ਤੇ ਸਖ਼ਤ ਕਾਨੂੰਨੀ ਕਾਰਵਾਈ ਹੋਵੇਗੀ। ਉਨ੍ਹਾਂ ਦੱਸਿਆ ਕਿ ਅੱਜ ਇਕ ਨੌਜਵਾਨ ਕੀਤੀ ਜਾ ਰਹੀ ਚੈਕਿੰਗ ਦੌਰਾਨ ਗੱਡੀ ਛੱਡ ਕੇ ਭੱਜ ਗਿਆ। ਬਾਅਦ ਵਿਚ ਪੁਲਿਸ ਨੇ ਉਸ ਨੂੰ ਕਾਬੂ ਕੀਤੇ ਤੇ ਉਸ ਦੀ ਗੱਡੀ ‘ਤੇ ਵੱਡਾ ਹਾਰਨ ਲੱਗਾ ਹੋਣ ਕਰ ਕੇ ਗੱਡੀ ਨੂੰ ਜਬਤ ਕਰ ਲਿਆ ਗਿਆ ਹੈ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
18 ਸਾਲ ਤੋਂ ਘੱਟ ਉਮਰ ਦੇ ਬੱਚੇ ਅੱਜ ਤੋਂ ਨਹੀਂ ਚਲਾ ਸਕਣਗੇ ਵਾਹਨ ;ਪੁਲਿਸ ਨੇ ਕੀਤੀ ਸਖ਼ਤੀ1
Leave a review
Reviews (0)
This article doesn't have any reviews yet.