ਜੰਡਿਆਲਾ ਮੰਜਕੀ : ਪਿੰਡ ਲੱਖਨਪਾਲ ’ਚ ਕਰੰਟ ਲੱਗਣ ਨਾਲ ਬਿਜਲੀ ਮੁਲਾਜ਼ਮ ਦੀ ਮੌਤ ਹੋ ਗਈ ਹੈ। ਪੰਜਾਬ ਰਾਜ ਬਿਜਲੀ ਬੋਰਡ ’ਚ ਸੀਐੱਚਬੀ ਵਜੋਂ ਢਾਈ ਸਾਲ ਤੋਂ ਸੇਵਾਵਾਂ ਨਿਭਾਅ ਰਹੇ ਮ੍ਰਿਤਕ ਦੀ ਪਛਾਣ ਲਖਬੀਰ ਚੁੰਬਰ ਪੁੱਤਰ ਰਾਮ ਲੁਭਾਇਆ ਵਾਸੀ ਚਾਹਲ ਕਲਾਂ ਥਾਣਾ ਮੁਕੰਦਪੁਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਰਾਮ ਲੁਭਾਇਆ ਮੁਤਾਬਕ ਲਖਵੀਰ ਪਿੰਡ ਲਖਨਪਾਲ ਵਿਖੇ ਇਕ ਟ੍ਰਾਂਸਫਾਰਮਰ ’ਚ ਪਈ ਖ਼ਰਾਬੀ ਨੂੰ ਠੀਕ ਕਰਨ ਜਿਉਂ ਹੀ ਉਸ ’ਤੇ ਚੜ੍ਹਿਆ ਤਾਂ ਜ਼ੋਰਦਾਰ ਕਰੰਟ ਲੱਗਾ, ਜਿਸ ਨਾਲ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਉਕਤ ਘਟਨਾ ਟਰਾਂਸਫਾਰਮਰ ਨੇੜੇ ਲੱਗੇ ਸੀਸੀਟੀਵੀ ਕੈਮਰੇ ’ਚ ਵੀ ਕੈਦ ਹੋ ਗਈ। ਇਸ ਦੁਖਦਾਈ ਘਟਨਾ ਦੀ ਸੂਚਨਾ ਮਿਲਦਿਆਂ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰ, ਜੱਥੇਬੰਦੀਆਂ ਦੇ ਆਗੂ ਤੇ ਬਿਜਲੀ ਅਧਿਕਾਰੀ ਪੁਲਿਸ ਚੌਕੀ ਜੰਡਿਆਲਾ ਪੁੱਜੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਜੰਡਿਆਲਾ ਅਵਤਾਰ ਸਿੰਘ ਕੂੰਨਰ ਨੇ ਕਿਹਾ ਕਿ ਮ੍ਰਿਤਕ ਦੇ ਵੱਡੇ ਭਰਾ ਮਾਈਕਲ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ। ਮੌਕੇ ’ਤੇ ਹਾਜ਼ਰ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੂੰ ਬਿਜਲੀ ਅਧਿਕਾਰੀਆਂ ਨੇ ਪਰਿਵਾਰ ਲਈ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਕੁਲਵਿੰਦਰ ਸਿੰਘ ਮਸ਼ਿਆਣਾ ਜਿਲਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ, ਸਰਪੰਚ ਰਾਮ ਗੋਪਾਲ ਪਿੰਡ ਧਨੀ ਪਿੰਡ, ਸਰਪੰਚ ਰਮਨ ਕੁਮਾਰ ਪਿੰਡ ਲਖਨਪਾਲ, ਕਾਮਰੇਡ ਮੱਖਣ ਲਾਲ ਪੱਲਣ, ਕਾਮਰੇਡ ਕੁਲਵੰਤ ਸਿੰਘ ਕੂਨਰ ਆਦਿ ਹਾਜ਼ਰ ਸਨ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਲਖਨਪਾਲ ’ਚ ਕਰੰਟ ਲੱਗਣ ਨਾਲ ਬਿਜਲੀ ਮੁਲਾਜ਼ਮ ਦੀ ਮੌਤਲ
Leave a review
Reviews (0)
This article doesn't have any reviews yet.