ਜਲੰਧਰ : ਗੁਲਾਬ ਦੇਵੀ ਰੋਡ ’ਤੇ ਹਸਪਤਾਲ ਪਿੱਛੇ ਸ਼ਨਿਚਰਵਾਰ ਰਾਤ ਕਰੀਬ 2:30 ਵਜੇ ਦੁੱਧ ਲੈਣ ਲਈ ਜਾ ਰਹੇ ਨੌਜਵਾਨ ਨੂੰ ਬਾਈਕ ਸਵਾਰਾਂ ਨੇ ਲੁੱਟ ਲਿਆ। ਲੁਟੇਰੇ ਉਸ ਦਾ ਮੋਬਾਈਲ ਤੇ ਨਕਦੀ ਖੋਹ ਕੇ ਲੈ ਗਏ। ਲੁਟੇਰਿਆਂ ਨੂੰ ਦੇਖ ਕੇ ਨੌਜਵਾਨ ਪਹਿਲਾਂ ਭੱਜਿਆ ਪਰ ਲੁਟੇਰਿਆਂ ਨੇ ਪਿੱਛਾ ਕਰ ਕੇ ਉਸ ਨੂੰ ਰੋਕ ਲਿਆ। ਲੁਟੇਰਿਆਂ ਨੇ ਉਸ ਨੂੰ ਦਾਤਰ ਦਿਖਾ ਕੇ ਉਸ ਦਾ ਮੋਬਾਈਲ ਫ਼ੋਨ ਤੇ ਨਕਦੀ ਖੋਹ ਲਈ। ਇਹ ਸਾਰੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ। ਜਾਣਕਾਰੀ ਅਨੁਸਾਰ ਲੁਟੇਰਿਆਂ ਦਾ ਸ਼ਿਕਾਰ ਬਣਿਆ ਨੌਜਵਾਨ ਕਿਸੇ ਦੇ ਘਰ ਕੰਮ ਕਰਦਾ ਹੈ। ਦੁੱਧ ਦੀ ਵੈਨ ਤੜਕੇ 2.30 ਵਜੇ ਦੇ ਕਰੀਬ ਆਉਂਦੀ ਹੈ ਤੇ ਘਰ-ਘਰ ਦੁੱਧ ਦੀ ਸਪਲਾਈ ਕਰਦਾ ਹੈ। ਬੀਤੀ ਰਾਤ ਜਦੋਂ ਉਹ ਦੁੱਧ ਲੈਣ ਲਈ 2:30 ਵਜੇ ਘਰੋਂ ਨਿਕਲਿਆ ਤਾਂ ਬਾਈਕ ਸਵਾਰ ਦੋ ਲੁਟੇਰਿਆਂ ਨੇ ਉਸ ਦਾ ਪਿੱਛਾ ਕੀਤਾ। ਉਨ੍ਹਾਂ ਨੂੰ ਦੇਖ ਕੇ ਉਹ ਭੱਜਿਆ, ਜਿਸ ਤੋਂ ਬਾਅਦ ਲੁਟੇਰਿਆਂ ਨੇ ਉਸ ਦਾ ਪਿੱਛਾ ਕੀਤਾ। ਲੁਟੇਰਿਆਂ ਨੂੰ ਦੇਖ ਕੇ ਉਹ ਡਰ ਗਿਆ ਤੇ ਲੁਟੇਰਿਆਂ ਨੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਡਰ ਦੇ ਮਾਰੇ ਉਸ ਨੂੰ ਨਾ ਮਾਰਨ ਲਈ ਮਿੰਨਤ ਵੀ ਕੀਤੀ। ਲੁਟੇਰਿਆਂ ਨੇ ਉਸ ਨੂੰ ਰੋਕ ਲਿਆ ਤੇ ਉਸ ਦੀ ਜੇਬ ’ਚ ਪਏ ਪੈਸੇ ਤੇ ਮੋਬਾਈਲ ਫੋਨ ਖੋਹ ਕੇ ਲੈ ਗਏ। ਇਸ ਤੋਂ ਬਾਅਦ ਵੀ ਨੌਜਵਾਨ ਆਪਣਾ ਮੋਬਾਈਲ ਵਾਪਸ ਦੇਣ ਦੀ ਮਿੰਨਤ ਕਰਦਾ ਰਿਹਾ ਪਰ ਇਕ ਲੁਟੇਰਿਆਂ ’ਚੋਂ ਇਕ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਥਾਣਾ ਡਵੀਜ਼ਨ ਨੰਬਰ ਇਕ ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਰਾਤ ਢਾਈ ਵਜੇ ਗੁਲਾਬ ਦੇਵੀ ਰੋਡ ’ਤੇ ਦੁੱਧ ਦੇਣ ਜਾ ਰਹੇ ਨੌਜਵਾਨ ਨੂੰ ਲੁੱਟਿਆਰ
ਲੁਟੇਰਿਆਂ ਨੂੰ ਦੇਖ ਕੇ ਭਜਿਆ ਨੌਜਵਾਨ, ਲੁਟੇਰਿਆਂ ਨੂੰ ਪਿੱਛਾ ਕਰਕੇ ਰੋਕਿਆ ਤੇ ਮੋਬਾਈਲ ਖੋਹਿਆ
Leave a review
Reviews (0)
This article doesn't have any reviews yet.