ਨਿਰੰਕਾਰੀ ਮਿਸ਼ਨ ਨਕੋਦਰ ਵਲੋਂ ਨਹਿਰ ਦੀ ਕੀਤੀ ਗਈ ਸਫਾਈ!

ਨਕੋਦਰ (ਨਰੇਸ਼ ਸ਼ਰਮਾ) 25 ਫਰਵਰੀ 2024 ਦਿਨ ਅੇੈਤਵਾਰ ਨੂੰ ਸਤਿਗੁਰ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੰਤ ਨਿਰੰਕਾਰੀ ਭਵਨ ਨਕੋਦਰ ਬਰਾਂਚ ਦੇ ਸੰਯੋਜਕ ਗੁਰਦਿਆਲ ਸਿੰਘ ਭਾਟੀਆ ਅਤੇ ਮਹਿਤਪੁਰ ਦੇ ਮੁੱਖੀ ਸੱਤਪਾਲ ਸਿੰਘ ਜੌਹਲ ਦੋਵਾਂ ਬ੍ਰਾਚਾਂ ਨੇ ਮਿਲਕੇ “Project Amrit” ਦੇ ਤਹਿਤ ਨਕੋਦਰ ਨਹਿਰ ਦੀ ਸਫ਼ਾਈ ਕੀਤੀ ਗਈ। ਇਸ ਪ੍ਰੋਜੈਕਟ ‘ਚ ਸੈਂਕੜੇ ਸ਼ਰਧਾਲੂਆਂ ਨੇ ਅਪਣਾ ਯੋਗਦਾਨ ਪਾਉਂਦੇ ਹੋਏ ਵੱਧ ਚੜ੍ਹਕੇ ਹਿੱਸਾ ਲਿਆ। ਨਕੋਦਰ ਦੇ ਸੰਯੋਜਕ ਮਹਾਤਮਾਂ ਗੁਰਦਿਆਲ ਸਿੰਘ ਭਾਟੀਆ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਲ ਦੇ ਸਰੋਤਾਂ ਦੀ ਸੰਭਾਲ ਕਰਨਾ ਸਾਡਾ ਮੁੱਢਲਾ ਫ਼ਰਜ਼ ਹੈ, ਅਤੇ ਗੰਦਗੀ ਅੰਦਰ ਹੋਵੇ ਜਾਂ ਬਾਹਰ ਇਸਦੇ ਨਤੀਜੇ ਬਹੁਤ ਹੀ ਹਾਨੀਕਾਰਕ ਹੁੰਦੇ ਹਨ, ਇਸਦੇ ਨਾਲ ਨਾਲ ਸਾਰੇ ਸ਼ਹਿਰ ਨਿਵਾਸੀਆਂ ਨੂੰ ਆਪਣੇ ਸਤਿਗੁਰੂ ਦਾ ਇਹ ਸੰਦੇਸ਼ ਦਿੱਤਾ ਕਿ ਸਵੱਛ ਜਲ ਸਵੱਛ ਕੱਲ੍ਹ, ਜਲ ਬਚਾਓ ਕੱਲ੍ਹ ਬਚਾਓ, ਪ੍ਰਦੂਸ਼ਿਤ ਪਾਣੀ, ਹਮਾਰੀ ਹਾਣੀ ਇਸ ਮੁਹਿੰਮ ਨੂੰ ਅੱਗੇ ਤੋਰਦੇ ਹੋਏ ਸਮੂਹ ਭਾਰਤ ਭਰ ਵਿਚ 25 ਫਰਵਰੀ ਦਿਨ ਐਤਵਾਰ ਨੂੰ ਭਾਰਤ ਦੇ 27 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 1533 ਤੋਂ ਵੱਧ ਸਥਾਨਾਂ ਤੇ 11 ਲੱਖ ਤੋਂ ਵੱਧ ਵਲੰਟੀਅਰਾਂ ਦੇ ਸਹਿਯੋਗ ਨਾਲ ਵੱਡੇ ਪੱਧਰ ਤੇ ਆਯੋਜਨ ਕੀਤਾ ਗਿਆ। ਬਾਬਾ ਹਰਦੇਵ ਸਿੰਘ ਜੀ ਦੀਆਂ ਸਦੀਵੀ ਸਿੱਖਿਆਵਾਂ ਤੋਂ ਪ੍ਰੇਰਨਾ ਲੈਂਦਿਆਂ ਸੰਤ ਨਿਰੰਕਾਰੀ ਮਿਸ਼ਨ ਦੇ ਸਮਾਜਿਕ ਵਿੰਗ ਅਤੇ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਦੀ ਅਗਵਾਈ ਹੇਠ ‘ਪ੍ਰੋਜੈਕਟ ਅੰਮ੍ਰਿਤ’ ਦਾ ਆਯੋਜਨ ਕੀਤਾ ਗਿਆ।

ਪ੍ਰੋਗਰਾਮ ਦੀ ਸਮਾਪਤੀ ‘ਤੇ ਹਾਜ਼ਰ ਮਹਿਮਾਨ ਗੌਰਵ ਜੈਨ ਪ੍ਰਧਾਨ ਸਿਟੀ ਕਾਂਗਰਸ ਨਕੋਦਰ, ਪਵਨ ਗਿੱਲ ਵਾਈਸ ਪ੍ਰਧਾਨ ਨਗਰ ਕੌਂਸਲ ਨਕੋਦਰ, ਅਸ਼ਵਨੀ ਕੋਹਲੀ ਸਾਬਕਾ ਪ੍ਰਧਾਨ ਨਗਰ ਕੌਂਸਲ ਨਕੋਦਰ, ਸਮਾਜ ਸੇਵਕ ਸੁਨੀਲ ਮਹਾਜਨ, ਡਿੰਪਲ ਛਾਬੜਾ ਨੂਰਮਹਿਲ, ਪ੍ਰਬਲ ਕੁਮਾਰ ਜੋਸ਼ੀ ਪ੍ਰਿੰਸੀਪਲ ਗੁਰੂ ਨਾਨਕ ਨੈਸ਼ਨਲ ਕਾਲਜ ਨਕੋਦਰ, ਨਹਿਰੀ ਵਿਭਾਗ ਦੇ ਹਰਬੰਸ ਸਿੰਘ ਇਨ੍ਹਾਂ ਸਾਰਿਆਂ ਵੱਲੋਂ ਇਸ ਮਿਸ਼ਨ ਦੀ ਭਰਪੂਰ ਸਲਾਘਾ ਕੀਤੀ ਗਈ ਅਤੇ ਨਿਰੰਕਾਰੀ ਸਤਿਗੁਰੂ ਮਾਤਾ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਮਿਸ਼ਨ ਨੇ ਨਿਸ਼ਚਿਤ ਤੌਰ ‘ਤੇ ਪਾਣੀ ਦੀ ਸੰਭਾਲ ਅਤੇ ਜਲ ਸਵੱਛਤਾ ਦੇ ਇਸ ਕਲਿਆਣਕਾਰੀ ਪ੍ਰੋਜੈਕਟ ਰਾਹੀਂ ਕੁਦਰਤ ਦੀ ਸੰਭਾਲ ਲਈ ਜੋ ਯੋਗਦਾਨ ਪਾਇਆ ਹੈ, ਇਹ ਇੱਕ ਮਹੱਤਵਪੂਰਨ ਕਦਮ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ, ਕਿ ਉਪਰੋਕਤ ਸੰਦੇਸ਼ ਤੇ ਪਹਿਰਾ ਦੇੰਦਿਆਂ ਆਪਾ ਅੱਗੇ ਵਧੀਏ।

Leave a review

Reviews (0)

This article doesn't have any reviews yet.
Naresh Sharma
Naresh Sharma
Naresh Sharma is our sincere Journalist from District Jalandhar.
spot_img

Subscribe

Click for more information.

More like this
Related

ਭਿਖਾਰੀਆਂ ਨੇ ਕੀਤਾ ਪੀਰਾਂਪੁਰੀ ਨਕੋਦਰ ਦਾ ਮੰਦਾਹਾਲ

ਨਕੋਦਰ: ਨਕੋਦਰ ਸ਼ਹਿਰ, ਜੋ ਪਿੰਡਾਂ ਅਤੇ ਕਸਬਿਆਂ ਦੀ ਵੀਰਾਨੀ...

पी जी जी सीजी 42 में मिलेट्स कुकरी प्रतियोगिता का आयोजन।

पोस्ट ग्रेजुएट गवर्नमेंट कॉलेज फॉर गर्ल्स, सेक्टर 42, चंडीगढ़...

ਕੇਜਰੀਵਾਲ ਨੇ ਅਸਤੀਫਾ ਦੇ ਆਪਣੀ ਇਮਾਨਦਾਰੀ ਕੀਤੀ ਸਾਬਿਤ : ਇੰਦਰਜੀਤ ਕੌਰ ਮਾਨ

ਨਕੋਦਰ : ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ...

ਡੇੰਗੂ ਨੂੰ ਪੈਦਾ ਹੋਣ ਤੋ ਰੋਕਣ ਲਈ ਲੋਕ ਦੇਣ ਸਿਹਤ ਵਿਭਾਗ ਦਾ ਸਾਥ: ਡਾ. ਪ੍ਰਦੀਪ ਕੁਮਾਰ

ਲੁਧਿਆਣਾ: ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਸਿਵਲ...