ਜਲੰਧਰ : ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਦੀ ਕੈਂਪੇਨ ਆਪਣੇ ਦੰਮ ’ਤੇ ਹੀ ਚੱਲੀ। ਇਕ ਵਾਰ ਤਾਂ ਪਾਰਟੀ ਨੇ ਚੋਣਾਂ ’ਚ ਸ਼ੀਤਲ ਨੂੰ ਇਕੱਲਿਆਂ ਛੱਡ ਦਿੱਤਾ ਸੀ, ਪਰ ਜਦੋਂ ਸ਼ੀਤਲ ਅੰਗੁਰਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਕੈਂਪੇਨ ’ਚ ਮੋਰਚਾ ਖੋਲ੍ਹ ਕੇ ਪਬਲੀਸਿਟੀ ਲੁੱਟੀ ਤਾਂ ਭਾਜਪਾ ਆਗੂਆਂ ਨੂੰ ਮੈਦਾਨ ’ਚ ਆਉਣਾ ਪਿਆ। ਹਾਲਾਂਕਿ ਭਾਜਪਾ ਦੇ ਸੀਨੀਅਰ ਆਗੂਆਂ ਦੀ ਮੌਜੂਦਗੀ ਵੀ ਉਦਾਂ ਹੀ ਰਹੀ ਜਿਸ ਤਰ੍ਹਾਂ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਰਸਮੀ ਕਾਰਵਾਈਆਂ ਪੂਰੀਆਂ ਕਰਨ ਲਈ ਕੀਤੀ ਸੀ। ਸੁਸ਼ੀਲ ਰਿੰਕੂ ਦੇ ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਬਾਹਰੀ ਬਦਾਨਮ ਕੇਡਰ ਦਾ ਮੁੱਦਾ ਸਾਹਮਣੇ ਆਇਆ ਸੀ। ਸ਼ੀਤਲ ਅੰਗੁਰਾਲ ਨੇ ਪਾਰਟੀ ’ਚ ਵਾਪਸੀ ਕੀਤੀ ਸੀ ਪਰ ਇਸ ਦੇ ਬਾਵਜੂਦ ਵੀ ਪਾਰਟੀ ਦੇ ਪੁਰਾਣੇ ਆਗੂਆਂ ਨੇ ਦਿਲੋਂ ਉਨ੍ਹਾਂ ਨੂੰ ਸਵਿਕਾਰ ਨਹੀਂ ਕੀਤਾ ਸੀ। ਭਾਜਪਾ ਦੇ ਪੁਰਾਣੇ ਵੋਟਰ ਤੇ ਸਮਰੱਥਕ ਵੀ ਇਸ ਵਾਰ ਭਾਜਪਾ ਖਿਲਾਫ ਹੀ ਭੁਗਤੇ। ਇਹੀ ਕਾਰਨ ਹੈ ਕਿ ਵੋਟਾਂ ਤੋਂ ਪਹਿਲਾਂ ਵੀ ਸੁਸ਼ੀਲ ਰਿੰਕੂ ਤੇ ਸ਼ੀਤਲ ਨੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ’ਚ ਮੁੱਦਾ ਚੁੱਕਿਆ ਸੀ ਤੇ ਸਹਿਯੋਗ ਨਾ ਦੇਣ ’ਤੇ ਨਾਰਾਜ਼ਗੀ ਵੀ ਜਤਾਈ ਸੀ। ਸ਼ੀਤਲ ਅੰਗੁਰਾਲ ਦੇ ਅਸਤੀਫਾ ਦੇਣ ’ਤੇ ਵੀ ਲੋਕਾਂ ’ਚ ਨਾਰਾਜ਼ਗੀ ਸੀ। ਖਾਸ ਤੌਰ ’ਤੇ ਉਨ੍ਹਾਂ ਦੇ ਸਮਰੱਥਕ ਟੁੱਟ ਕੇ ਦੁਬਾਰਾ ਆਪ ’ਚ ਸ਼ਾਮਲ ਹੋ ਗਏ। ਆਮ ਆਦਮੀ ਪਾਰਟੀ ਨੇ ਸਭ ਤੋਂ ਵੱਧ ਨੁਕਸਾਨ ਭਾਜਪਾ ਨੂੰ ਹੀ ਪਹੁੰਚਾਇਆ। ਜੋ ਆਗੂ ਸੰਸਦੀ ਚੋਣਾਂ ਦੌਰਾਨ ਸੁਸ਼ੀਲ ਕੁਮਾਰ ਰਿੰਕੂ ਦੇ ਸਮੱਰਥਣ ’ਚ ਭਾਜਪਾ ’ਚ ਸ਼ਾਮਲ ਹੋਏ ਸੀ ਉਨ੍ਹਾਂ ’ਚੋਂ ਜ਼ਿਆਦਾਤਰ ਆਗੂਆਂ ਨੇ ਆਪ ’ਚ ਵਾਪਸੀ ਕਰ ਲਈ ਸੀ। ਸ਼ੀਤਲ ਅੰਗੁਰਾਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪਰਿਵਾਰ ਦੇ ਨਾਮ ’ਤੇ ਵਸੂਲੀ ਕਰਨ ਵਾਲੇ ਆਪ ਆਗੂਆਂ ਖਿਲਾਫ ਮੋਰਚਾ ਖੋਲਿਆ ਪਰ ਇਸ ਨਾਲ ਸਬੰਧਤ ਰਿਕਾਰਡਿੰਗ ਨਹੀਂ ਦਿੱਤੀ, ਜਿਸ ਕਾਰਨ ਸ਼ੀਤਲ ਦੀ ਕੈਂਪੇਨ ਸਿਖਰ ’ਤੇ ਪਹੁੰਚ ਕੇ ਵੀ ਉਨ੍ਹਾਂ ਨੂੰ ਫਾਇਦਾ ਨਹੀਂ ਪਹੁੰਚਾ ਸਕੀ। ਭਾਜਪਾ ਨੇ ਜ਼ਿਮਨੀ ਚੋਣਾਂ ਲਈ 38 ਸਟਾਰ ਕੈਂਪੇਨਰ ਦੀ ਸੂਚੀ ਜਾਰੀ ਕੀਤੀ ਸੀ ਪਰ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ, ਭੋਜਪੁਰੀ ਸੁਪਰਸਟਾਰ ਦਿਨੇਸ਼ ਲਾਲ ਯਾਦਵ ਨਿਰਹੁਆ ਤੇ ਸਥਾਨਕ ਆਗੂਆਂ ਤੋਂ ਇਲਾਵਾ ਕੋਈ ਵੀ ਵੱਡਾ ਆਗੂ ਚੋਣ ਪ੍ਰਚਾਰ ਲਈ ਨਹੀਂ ਪਹੁੰਚਿਆ, ਜਿਸ ਕਾਰਨ ਕੈਂਪੇਨ ਨੂੰ ਜਨਤਾ ’ਚ ਤੇਜ਼ੀ ਨਹੀਂ ਮਿਲ ਸਕੀ। ਸ਼ੀਤਲ ਅੰਗੁਰਾਲ ਇਸ ਮਾਮਲੇ ’ਚ ਇਕੱਲੇ ਰਹਿ ਗਏ ਨਜ਼ਰ ਆਏ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਸ਼ੀਤਲ ਨੇ ਆਪਣੇ ਦੰਮ ’ਤੇ ਹੀ ਕੀਤੀ ਸੀ ਕੈਂਪੇਨ; ਵੋਟਰਾਂ ਨੇ ਦਿੱਤਾ ਜ਼ਬਰਦਸਤ ਝਟਕਾਸ
ਭਾਜਪਾ ਨੇ 38 ਸਟਾਰ ਕੈਂਪੇਨਰ ਦੀ ਜਾਰੀ ਕੀਤੀ ਸੀ ਸੂਚੀ ਨਿਰਹੁਆ ਤੇ ਸਥਾਨਕ ਆਗੂਆਂ ਤੋਂ ਇਲਾਵਾ ਕੋਈ ਵੀ ਵੱਡਾ ਆਗੂ ਨਹੀਂ ਪਹੁੰਚਿਆ ਪ੍ਰਚਾਰ ਲਈ ਅੰਗੁਰਾਲ ਦੇ ਸਮਰੱਥਕ ਟੁੱਟ ਕੇ ਦੁਬਾਰਾ ਹੋ ਗਏ ਆਪ ’ਚ ਸ਼ਾਮਲ ਪੁਰਾਣੇ ਵੋਟਰ ਤੇ ਸਮਰੱਥਕ ਵੀ ਇਸ ਵਾਰ ਭੁਗਤੇ ਭਾਜਪਾ ਖ਼ਿਲਾਫ਼
Leave a review
Reviews (0)
This article doesn't have any reviews yet.