ਨਕੋਦਰ (ਨਰੇਸ਼ ਨਕੋਦਰੀ): ਏ.ਕਲਾਸ ਨਗਰ ਕੌਂਸਲ ਵੱਲੋਂ ਸ਼ਹਿਰ ‘ਚ ਵੱਧ ਰਹੀ ਟਰੈਫਿਕ ਦੀ ਸਮੱਸਿਆ ਮੁੱਦੇ ਦੇ ਹੱਲ ਨੂੰ ਮੁੱਖ ਰੱਖਦੇ ਹੋਏ ਸ਼ਹਿਰ ਦੇ ਅੰਦਰੂਨੀ ਹਿੱਸਿਆਂ ‘ਚ ਸੜਕਾਂ ਦੇ ਕਿਨਾਰਿਆ ਤੇ ਲੱਗ ਰਹੀਆਂ ਸਬਜੀ /ਫਰੂਟ ਆਦਿ ਦੀਆਂ ਹੱਥ ਰੇਹੜੀਆ ਨੂੰ ਇੱਕ ਛੱਤ ਥੱਲੇ ਇੱਕਠੇ ਕਰਨ ਨੂੰ ਲੈਕੇ ਕਈ ਸਾਲ ਪਹਿਲਾਂ ਲੱਖਾ ਰੁਪਏ ਖਰਚ ਕਰਕੇ ਇੱਕ ਰੇਹੜੀ ਮਾਰਕਿਟ ਨੂੰ ਤਿਆਰ ਕਰਵਾਇਆ ਗਿਆ,ਤਾਂ ਜੋ ਸ਼ਹਿਰ ‘ਚ ਵੱਧ ਰਹੀ ਟਰੈਫਿਕ ਦੀ ਸਮੱਸਿਆ ਤੋਂ ਸ਼ਹਿਰ ਵਾਸੀਆਂ ਨੂੰ ਨਿਜਾਤ ਮਿਲ ਸਕੇ ਪਰ ਅਫ਼ਸੋਸ ਇਸ ਗੱਲ ਦਾ ਕਿ ਸਮੇਂ ਸਮੇਂ ਦੇ ਉਚ-ਅਧਿਕਾਰੀ/ਨਗਰ ਕੌਂਸਲ ਪ੍ਰਧਾਨ ਅਜਿਹਾ ਕਰਨ ‘ਚ ਨਾ ਕਾਮਯਾਬ ਰਹੇ, ਇੱਥੇ ਵਰਣਨ ਯੋਗ ਗੱਲ ਜੋ ਉਭਰਕੇ ਸ਼ਾਹਮਣੇ ਆਉਂਦੀ ਹੈ, ਕੀ ਏ ਕਲਾਸ ਨਗਰ-ਕੌਂਸਲ ਦੇ ਉਚ-ਅਧਿਕਾਰੀਆਂ/ਮੌਜੂਦਾ ਪ੍ਰਧਾਨ ਵੱਲੋਂ ਹਲਕਾ ਨਕੋਦਰ ਤੋਂ ਚੁਣੀ ਗਈ ਅੇੈਮ.ਅੇੈਲ.ਏ.ਬੀਬੀ ਇੰਦਰਜੀਤ ਕੌਰ ਮਾਨ ਦੀ ਰਹਿਨੁਮਾਈ ਹੇਠ ਨਗਰ ਕੌਂਸਲ ਵੱਲੋ ਕੁੱਝ ਸਾਲ ਪਹਿਲਾਂ ਬਣਾਈ ਗਈ ਰੇਹੜੀ ਮਾਰਕਿਟ ਦਾ ਨਵੀਨੀਕਰਣ ਲੱਖਾਂ ਰੁਪਏ ਖਰਚ ਕਰਕੇ ਤਾਂ ਕਰਵਾ ਦਿੱਤਾ ਗਿਆ, ਪਰ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਦੀ ਤਸਵੀਰ ਅੱਜ ਤੱਕ ਨਾ ਬਦਲੀ ਵਿਖਾਈ ਦੇ ਰਹੀ ਹੈ, ਕਿਉਂਕਿ ਹੱਥ ਰੇਹੜੀਆ ਤਾਂ ਪਹਿਲਾਂ ਵਾਂਗਰਾ ਹੀ ਸ਼ਹਿਰ ਦੇ ਅੰਦਰੂਨੀ ਹਿੱਸਿਆਂ ‘ਚ ਰੇਹੜੀ ਵਾਲਿਆਂ ਵੱਲੋਂ ਸੜਕਾਂ ਦੇ ਕਿਨਾਰਿਆਂ ਤੇ ਲਗਾਈਆਂ ਜਾ ਰਹੀਆਂ ਹਨ, ਅਤੇ ਟਰੈਫਿਕ ਦੀ ਸਮੱਸਿਆ ਪਹਿਲਾਂ ਵਾਂਗਰਾ ਹੀ ਆਏ ਦਿਨ ਵਿਖਾਈ ਦੇੰਦੀ ਰਹਿੰਦੀ ਹੈ
ਇਸ ਮੁੱਦੇ ਨੂੰ ਲੈਕੇ ਸ਼ਹਿਰ ਦੇ ਅੰਦਰੂਨੀ ਹਿੱਸਿਆਂ ‘ਚ ਅਲੱਗ-ਅਲੱਗ ਤਰ੍ਹਾਂ ਦੀਆਂ ਲੱਗ ਰਹੀਆਂ ਹੱਥ ਰੇਹੜੀਆ ਵਾਲਿਆਂ ਪਾਸੋਂ ਜੱਦ ਫੀਡ ਫਰੰਟ ਦੇ ਪੱਤਰਕਾਰ ਨਰੇਸ਼ ਨਕੋਦਰੀ ਵੱਲੋਂ ਰੇਹੜੀ ਵਾਲਿਆਂ ਤੋਂ ਇਹ ਜਾਨਣ ਦੀ ਕੋਸ਼ਿਸ਼ ਕੀਤੀ ਗਈ ਕੀ ਨਗਰ ਕੌਂਸਲ ਨਕੋਦਰ ਨੇ ਤੁਹਾਡੀ ਸਹੂਲਤ ਨੂੰ ਮੁੱਖ ਰੱਖਦਿਆਂ ਰੇਹੜੀ ਮਾਰਕਿਟ ਦਾ ਨਵੀਨੀਕਰਣ ਸ਼ਹਿਰ ਵਾਸੀਆਂ ਵੱਲੋਂ ਨਗਰ-ਕੌਂਸਲ ਨੂੰ ਸਮੇਂ ਸਮੇਂ ਸਿਰ ਅਲੱਗ -ਅਲੱਗ ਟੈਕਸਾ ਦੇ ਰੂਪ ‘ਚ ਅਦਾ ਕੀਤੀ ਜਾ ਰਹੀ ਰਕਮ ‘ਚੋਂ ਲੱਖਾ ਰੁਪਏ ਖਰਚ ਕਰ ਰੇਹੜੀ ਮਾਰਕਿਟ ਦਾ ਨਵੀਨੀਕਰਣ ਕਰਵਾਇਆ ਗਿਆ ਹੈ, ਤਾਂ ਤੁਸੀਂ ਫਿਰ ਵੀ ਸੜਕਾਂ ਦੇ ਕਿਨਾਰੀਆਂ ਤੇ ਹੀ ਅਪਣੀਆਂ ਰੇਹੜੀਆਂ ਸਜਾਕੇ ਬੈਠੇ ਹੋ, ਤਾਂ ਉਨ੍ਹਾਂ ਦਾ ਜਵਾਬ ਸੀ, ਕਿ ਨਗਰ-ਕੌਂਸਲ ਦੇ ਉਚ-ਅਧਿਕਾਰੀਆਂ/ਪ੍ਰਧਾਨਾ ਦੀ ਸੋਚ ਹੀ ਕੁੱਝ ਅਜਿਹੀ ਹੈ, ਜੋ ਸਾਡੀ ਸਮਝ ਤੋਂ ਬਾਹਰ ਹੈ, ਉਨ੍ਹਾਂ ਨੇ ਤਾਂ ਸਹਿਰ ਵਾਸੀਆਂ ਵੱਲੋਂ ਸਮੇਂ ਸਮੇਂ ਸਿਰ ਜਮਾਂ ਕਰਵਾਏ ਜਾ ਰਹੇ ਟੈਕਸ ਰੂਪੀ ਧੰਨ ਨੂੰ ਬਰਬਾਦ ਕਰਨ ਦਾ ਠੇਕਾ ਲੈ ਰੱਖਿਆ ਹੈ
ਤੁਸੀਂ ਇੱਕ ਪੱਤਰਕਾਰ ਹੋਣ ਦੇ ਨਾਤੇ ਨਵੀਨੀਕਰਣ ਕਰਵਾਈ ਗਈ ਰੇਹੜੀ ਮਾਰਕਿਟ ਦੇ ਹਾਲਾਤ ਮੌਕੇ ਤੇ ਜਾਕੇ ਵੇਖੋ ਤਾਂ ਤੁਸੀਂ ਰੇਹੜੀ ਮਾਰਕਿਟ ਦੀ ਅਸਲ ਸਚਾਈ ਤੋਂ ਜਾਣੂ ਹੋ ਜਾਓਗੇ ਅਤੇ ਇਸਦੇ ਨਾਲ ਤੁਸੀਂ ਰੇਹੜੀ ਮਾਰਕਿਟ ‘ਚ ਖਾਣ ਪੀਣ ਵਾਲੀਆਂ ਲੱਗ ਰਹੀਆਂ ਰੇਹੜੀਆਂ ਵਾਲਿਆਂ ਤੋਂ ਪੁੱਛੋ ਕੀ ਉਹ ਸੁਖੀ ਹਨ ਜਾ ਦੁੱਖੀ, ਉਹਨਾਂ ਦਾ ਕਾਰੋਬਾਰ ਕਿਹੋ ਜਿਹਾ ਚੱਲ ਰਿਹਾ ਹੈ, ਤਾਂ ਤੁਹਾਨੂੰ ਖੁਦ ਪਤਾ ਚੱਲ ਜਾਵੇਗਾ ਕੀ ਸਾਨੂੰ ਏ ਕਲਾਸ ਨਗਰ ਕੌਂਸਲ ਦੇ ਉਚ-ਅਧਿਕਾਰੀਆਂ/ਪ੍ਰਧਾਨ ਵੱਲੋਂ ਸਹੂਲਤ ਪ੍ਰਦਾਨ ਕਰਵਾਈ ਜਾ ਰਹੀ ਹੈ ਜਾ ਸਾਨੂੰ ਕੋਈ ਸਜਾ ਦੇਣ ਦੀ ਸੋਚ ਰੱਖੀ ਜਾ ਰਹੀ ਹੈ। ਇਨ੍ਹਾਂ ਸਾਰੀਆਂ ਗੱਲਾ ਦਾ ਜਵਾਬ ਸੁਨਣ ਉਪਰਾਂਤ ਗੱਲਾ ਤੇ ਵਿਸ਼ਵਾਸ ਜਿਤਾਉੰਦੇ ਹੋਏ ਏ ਕਲਾਸ ਨਗਰ ਕੌਂਸਲ ਵੱਲੋਂ ਨਵੀਨੀਕਰਣ ਕਰਵਾਈ ਗਈ ਰੇਹੜੀ ਮਾਰਕਿਟ ਦਾ ਜੱਦ 15.09.2024 ਨੂੰ ਅਚਾਨਕ ਦੌਰਾ ਕੀਤਾ ਤਾਂ ਰੇਹੜੀ ਮਾਰਕਿਟ ‘ਚ ਗਜਬ ਦਾ ਨਜਾਰਾ ਵੇਖਣ ਨੂੰ ਮਿਲਿਆ ਅਤੇ ਅਜਿਹਾ ਗਜਬ ਨਜਾਰਾ ਵੇਖਕੇ ਇੰਝ ਲੱਗਿਆ ਕੀ ਨਗਰ ਕੌਂਸਲ ਵੱਲੋਂ ਲੱਖਾ ਰੁਪਏ ਬਰਬਾਦ ਕਰਕੇ ਜੋ ਰੇਹੜੀ ਮਾਰਕਿਟ ਦਾ ਨਵੀਨੀਕਰਣ ਹੱਥ ਰੇਹੜੀਆ ਵਾਲਿਆਂ ਲਈ ਕਰਵਾਇਆ ਗਿਆ ਉਸ ਰੇਹੜੀ ਮਾਰਕਿਟ ‘ਚ ਜਿਆਦਾ ਤਰ ਫਾਸਟ-ਫੂਡ ਦੀਆਂ ਇੱਕ ਹੀ ਪਰਿਵਾਰ ਵੱਲੋਂ ਤਕਰੀਬਨ ਪੰਜ ਛੇ ਰੇਹੜੀਆ ਲਗਾਉਣ ਤੋਂ ਇਲਾਵਾ ਛੇ-ਸੱਤ ਹੋਰ ਰੇਹੜੀਆ ਹੀ ਵੇਖਣ ਨੂੰ ਮਿਲੀਆਂ ਪਰ ਇਨ੍ਹਾਂ ਰੇਹੜੀਆ ਦੇ ਮਾਲਿਕ ਜਿਆਦਾ ਤਰ ਗ੍ਰਾਹਕਾ ਦੀ ਉਡੀਕ ਕਰਦੇ ਵਿਖਾਈ ਦਿੱਤੇ, ਵੇਹਲੇ ਖੜ੍ਹੇ ਰੇਹੜੀ ਵਾਲਿਆਂ ਪਾਸੋਂ ਜੱਦ ਵੇਹਲੇ ਖੜ੍ਹੇ ਹੋਣ ਦਾ ਕਾਰਨ ਪੁੱਛਿਆ ਤਾਂ ਉਹਨਾਂ ਨੇ ਅਪਣੀ ਦੱਬੀ ਜੁਬਾਂ ਨਾਲ ਅਪਣਾ ਦੁੱਖੜਾ ਸੁਣਾਉਂਦੇ ਹੋਏ ਦੱਸਿਆ, ਕੀ ਅਸੀਂ ਅਪਣੇ ਕੰਮਕਾਜ ਤੋਂ ਵੇਹਲੇ ਨਗਰ ਕੌਂਸਲ ਦੀ ਅਣਗਹਿਲੀ ਕਾਰਨ ਹਾਂ, ਕਿਉਂਕਿ ਨਗਰ ਕੌਂਸਲ ਰੇਹੜੀ ਮਾਰਕਿਟ ਦੇ ਨਾਲ ਲੱਗਦੇ ਇਲਾਕੇ ਅੰਦਰ ਥਾਂ ਥਾਂ ਤੇ ਖੁੱਲ੍ਹੇ ‘ਚ ਗੰਦਾਂ ਕੂੜਾ ਸੁੱਟੇ ਜਾਣ ਦਾ ਕੋਈ ਠੋਸ ਹੱਲ ਨਹੀਂ ਨਹੀਂ ਕੱਢ ਸਕੀ ਅਤੇ ਅਸੀਂ ਇਸ ਦੀ ਮਾਰ ਹੇਠ ਆਕੇ ਸਾਰਾ ਸਾਰਾ ਦਿਨ ਵੇਹਲੇ ਖੜ੍ਹੇ ਹੋਕੇ ਅਪਣੇ ਘਰਾਂ ਨੂੰ ਵਾਪਿਸ ਚੱਲੇ ਜਾਂਦੇ ਹਾਂ।
ਕਿਉਂਕਿ ਇਸ ਖੁੱਲ੍ਹੇ ਸੁੱਟੇ ਗੰਦੇ ਕੂੜੇ ਦੀ ਬਦਬੂ ਇੰਨੀ ਦੂਰ ਦੂਰ ਤੱਕ ਫੈਲਦੀ ਹੈ, ਕਿ ਗ੍ਰਾਹਕ ਰੇਹੜੀ ਮਾਰਕਿਟ ‘ਚ ਸਾਡੀਆਂ ਰੇਹੜੀਆਂ ਤੇ ਆਉਣ ਤੋਂ ਗੁਰੇਜ਼ ਕਰਨ ਲੱਗ ਪਏ ਹਨ, ਇਸੇ ਵਜ੍ਹਾ ਕਾਰਨ ਸਾਡਾ ਕੰਮ-ਕਾਜ ਠੱਪ ਹੋਕੇ ਰਹਿ ਗਿਆ ਹੈ। ਨਗਰ ਕੌਂਸਲ ਦੇ ਉਚ-ਅਧਿਕਾਰੀਆਂ/ਪ੍ਰਧਾਨ ਦੀਆਂ ਗੱਲਤ ਨੀਤੀਆਂ ਕਾਰਣ ਨੁਕਸਾਨ ਸਾਨੂੰ ਝੱਲਨਾ ਪੈ ਰਿਹਾ ਹੈ, ਸਾਨੂੰ ਤਾਂ ਇੰਝ ਜਾਪਦਾ ਕੀ ਏ ਕਲਾਸ ਨਗਰ ਕੌਂਸਲ ਦੇ ਉਚ-ਅਧਿਕਾਰੀ/ਪ੍ਰਧਾਨ ਕੁੱਭ ਕਰਨ ਦੀ ਨੀੰਦ ‘ਚ ਸੁੱਤੇ ਪਏ ਹਨ, ਕੱਦ ਉਠਣਗੇ ਕੁੰਭ ਕਰਨੀ ਨੀੰਦ ਚੋਂ? ਕੱਦ ਮਿਲੇਗੀ ਖੁੱਲੇ ‘ਚ ਸੁੱਟੇ ਜਾ ਰਹੇ ਗੰਦੇ ਕੂੜੇ ਤੋਂ ਸਾਨੂੰ ਨਿਜਾਤ ? ਇਹ ਤਾਂ ਆਣ ਵਾਲਾ ਸਮਾਂ ਹੀ ਦੱਸ ਸਕੇਗਾ ਕੀ ਇਨ੍ਹਾਂ ਰੇਹੜੀ ਵਾਲਿਆ ਨੂੰ ਨਿਜਾਤ ਮਿਲਦੀ ਹੈ ਜਾ ਫਿਰ ਪਰਨਾਲਾ ਉੱਥੇ ਦਾ ਉੱਥੇ ਪਹਿਲਾਂ ਦੀ ਤਰ੍ਹਾਂ ਹੀ ਵਿਖਾਈ ਦੇਂਦਾ ਰਹੇਗਾ