ਨਕੋਦਰ (ਨਰੇਸ਼ ਨਕੋਦਰੀ) ਸ਼ਹਿਰ ਨਕੋਦਰ ਅਤੇ ਇਸਦੇ ਨਾਲ ਲੱਗਦੇ ਏਰੀਏ ‘ਚ ਕਾਫੀ ਲੰਮੇ ਸਮੇ ਤੋ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੇ KRM D.A.V. COLLEGE ਨੇ ਭਾਰਤ ਸਰਕਾਰ ਵੱਲੋ ਬੱਚਿਆਂ ਦੇ ਭਵਿੱਖ ਲਈ ਹੁਨਰ ਤੋਂ ਰੋਜਗਾਰ ਤੱਕ ਦੇ ਸ਼ੁਰੂ ਕੀਤੇ ਵੱਖ ਵੱਖ ਕੋਰਸਾ ਦੇ ਦਾਖਲੇ ਸ਼ੁਰੂ ਕੀਤੇ ਹਨ। ਇਨ੍ਹਾਂ ਕੋਰਸਾ ਦੀ ਜਾਣਕਾਰੀ ਦੇੰਦਿਆਂ ਖਰੈਤੀ ਰਾਮ ਮਹਿੰਦਰੂ ਡੀ.ਏ.ਵੀ ਕਾਲਜ ਦੇ ਪ੍ਰਿੰਸੀਪਲ ਡਾਕਟਰ ਅਨੂਪ ਕੁਮਾਰ ਨੇ ਦੱਸਿਆ ਕਿ ਇਹਨਾਂ ਕੋਰਸਾ ਵਿੱਚੋ ਕੁਝ ਕੋਰਸ ਬੱਚਿਆਂ ਲਈ ਬਿਲਕੁਲ ਫਰੀ ਹਨ, ਉਨਾਂ ਗੱਲਬਾਤ ਅੱਗੇ ਜਾਰੀ ਰੱਖਦਿਆਂ ਕਿਹਾ,ਕੀ ਭਾਰਤ ਸਰਕਾਰ ਅੱਜ ਦੇ ਨੌਜਵਾਨਾਂ ਦੇ ਸੁਨਹਿਰੀ ਭਵਿਖ ਲਈ ਵਚਨਬੱਧ ਹੈ, ਜਿਸ ਕਰਕੇ ਕਾਲਜ ਵੱਲੋਂ ਇਹ ਕੋਰਸ ਸ਼ੁਰੂ ਕੀਤੇ ਗਏ ਹਨ, ਨੌਜਵਾਨ ਬੱਚੇ/ਬੱਚੀਆਂ ਕੁਕਿੰਗ,ਬਿਊਟੀ, ਸਿਲਾਈ ਕਢਾਈ, ਕੰਪਿਊਟਰ ਦੇ ਕੋਰਸ ਕਰਕੇ ਅਪਣੇ ਹੁਨਰਾਂ ਨਾਲ ਅੱਗੇ ਵੱਧਕੇ ਆਸਾਨੀ ਨਾਲ ਨੌਕਰੀਆਂ ਪ੍ਰਾਪਤ ਕਰ ਸਕਦੇ ਹਨ ਜਾ ਫਿਰ ਆਪਣਾ ਕਾਰੋਬਾਰ ਦੇਸ਼ਾ ਵਿਦੇਸ਼ਾ ਵਿੱਚ ਜਾਕੇ ਵੀ ਖੋਲ ਸਕਦੇ ਹਨ। ਉਨਾਂ ਕਿਹਾ ਕਿ ਅੱਜ ਦੇ ਸਮੇ ਵਿੱਚ ਤਕਰੀਬਨ 200 ਵਿਦਿਆਰਥੀ ਕੋਰਸ ਕਰ ਰਹੇ ਹਨ, ਅਤੇ ਇਨ੍ਹਾਂ ਤੋਂ ਇਲਾਵਾ ਹੋਰ ਇੱਛੁਕ ਵਿਦਿਆਰਥੀ ਵੀ ਦਾਖਲਾ ਲੈ ਰਹੇ ਹਨ। ਉਨਾਂ ਇਲਾਕੇ ਦੇ ਨੌਜਵਾਨ ਬੱਚੇ/ਬੱਚੀਆਂ ਨੂੰ ਪੁਰਜੋਰ ਅਪੀਲ ਕੀਤੀ ਕਿ ਉਹ ਵੱਧ ਤੋ ਭਾਰਤ ਸਰਕਾਰ ਦੇ ਇਹਨਾਂ ਕੋਰਸਾ ਦਾ ਲਾਹਾ ਲੈਣ ਅਤੇ ਆਪਣਾ ਭਵਿਖ ਸੁਨਿਹਰੀ ਬਣਾਉਣ।ਜਿਕਰਯੋਗ ਹੈ, ਕੀ ਖਰੈਤੀ ਰਾਮ ਮਹਿੰਦਰੂ ਡੀ. ਏ.ਵੀ ਕਾਲਜ ਵਿਦਿਅਕ ਖੇਤਰ ਵਿੱਚ ਪਿਛਲੇ 50 ਸਾਲਾਂ ਤੋ ਨਕੋਦਰ ਸ਼ਹਿਰ ਵਿੱਚ ਨਿਰੰਤਰ ਸੇਵਾਵਾ ਨਿਭਾ ਰਿਹਾ ਹੈ। ਇਸ ਮੌਕੇ ਤੇ ਪ੍ਰੋਫੈਸਰ ਸੁਪ੍ਰਿਆ,ਪ੍ਰੋਫੈਸਰ ਸੀਮਾਂ,ਰੁਚਿਤ,ਮੈਡਮ ਨੀਤੂ ਅਤੇ ਮੈਡਮ ਅਨੂੰ ਆਦਿ ਹਾਜਰ ਸਨ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
KRM DAV COLLEGE ਵੱਲੋ ਵੱਖ ਵੱਖ ਕੋਰਸਾ ਲਈ ਦਾਖਲਾ ਸ਼ੁਰੂ: ਪ੍ਰਿੰਸੀਪਲ ਡਾ ਅਨੂਪ ਕੁਮਾਰK
ਭਾਰਤ ਸਰਕਾਰ ਦੇ ਇਹਨਾਂ ਕੋਰਸਾ ਦਾ ਨੌਜਵਾਨ ਲਾਹਾ ਲੈਣ ਅਤੇ ਆਪਣਾ ਭਵਿਖ ਸੁਨਿਹਰੀ ਬਣਾਉਣ।
Leave a review
Reviews (0)
This article doesn't have any reviews yet.