ਨਕੋਦਰ (ਨਰੇਸ਼ ਨਕੋਦਰੀ) ਏ.ਕਲਾਸ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਰਣਧੀਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦੇੰਦਿਆਂ ਦੱਸਿਆ, ਕੀ ਸਥਾਨਕ ਸਰਕਾਰ ਪੰਜਾਬ ਦੀ ਸੈਲਫ ਅਸੈਸਮੈਂਟ ਪ੍ਰਾਪਰਟੀ ਟੈਕਸ ਤੇ ਸਰਕਾਰੀ ਹਦਾਇਤਾਂ ਅਨੁਸਾਰ ਮਿਤੀ 30 ਸਿਤੰਬਰ 2024 ਤੱਕ ਪ੍ਰਾਪਰਟੀ ਟੈਕਸ ਦੀ ਬਣਦੀ ਰਕਮ ਜਮਾਂ ਕਰਵਾਉਣ ਤੇ 10% ਦੀ ਛੂਟ ਦਿੱਤੀ ਜਾ ਰਹੀ ਹੈ। ਇਸ ਲਈ ਨਕੋਦਰ ਸ਼ਹਿਰ ਨਿਵਾਸੀ ਜਲਦ ਤੋਂ ਜਲਦ ਦਫਤਰ ਨਗਰ ਕੌਂਸਲ ਵਿਖੇ ਪਹੁੰਚਕੇ ਆਪਣਾ ਬਣਦਾ ਪ੍ਰਾਪਰਟੀ ਟੈਕਸ ਜਮਾਂ ਕਰਵਾਉਣ। ਪ੍ਰਾਪਰਟੀ ਟੈਕਸ ਦੀ ਰਕਮ ਜਮਾਂ ਕਰਵਾਉਣ ਦੀ ਆਖਰੀ ਮਿਤੀ 30 ਸਿਤੰਬਰ 2024 ਹੈ, ਇਸ ਲਈ ਅਪਣਾ ਬਣਦਾ ਪ੍ਰਾਪਰਟੀ ਟੈਕਸ ਸਮੇਂ ਸਿਰ ਜਮਾਂ ਕਰਵਾਕੇ10% ਛੂਟ ਦਾ ਲਾਭ ਪ੍ਰਾਪਤ ਕਰੋ, ਤਾਂ ਜੋ 30 ਸਿਤੰਬਰ 2024 ਤੋਂ ਬਾਅਦ ‘ਚ ਪੈਣ ਵਾਲੀ ਪੈਨਲਟੀ/ ਵਿਆਜ ਅਤੇ ਪ੍ਰਾਪਰਟੀ ਦੀ ਸੀਲਿੰਗ ਦੀ ਕਾਰਵਾਈ ਤੋਂ ਆਪਦਾ ਬਚਾਓ ਹੋ ਸਕੇ, ਤੁਹਾਡੀ ਸਹੂਲਤ ਲਈ ਨਗਰ ਕੌਂਸਲ ਨਕੋਦਰ ਦਾ ਦਫਤਰ 28 ਅਤੇ 29 ਸਤੰਬਰ ਦਿਨ ਸ਼ਨੀਵਾਰ ਅਤੇ ਐਤਵਾਰ ਨੂੰ ਪ੍ਰਾਪਰਟੀ ਟੈਕਸ ਜਮਾਂ ਕਰਵਾਉਣ ਲਈ ਲੋਕਾਂ ਬਾਕੀ ਦੇ ਦਿਨਾਂ ਵਾਂਗ ਖੁੱਲ੍ਹੇਗਾ!