ਨਕੋਦਰ (ਨਰੇਸ਼ ਨਕੋਦਰੀ) ਬੀਤੇ ਦਿਨੀਂ ਏ ਕਲਾਸ ਨਗਰ ਕੌਂਸਲ ਨਕੋਦਰ ਚ ਹੋਏ ਵੱਡੇ ਪੱਧਰ ਤੇ ਪ੍ਰਧਾਨ ਮੰਤਰੀ ਅਵਾਸ ਯੋਜਨਾ ਦੇ ਫੰਡਾਂ ‘ਚ ਹੋਏ ਵੱਡੇ ਘੁਟਾਲੇ ਦਾ ਮਾਮਲਾ ਦਿਨੋਂ ਦਿਨ ਤੂਲ ਫੜਦਾ ਜਾ ਰਿਹਾ ਹੈ, ਹੁਣ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੀ ਪੀੜਤ ਪਰਿਵਾਰਾਂ ਦੇ ਹੱਕ ‘ਚ ਮਜਬੂਰ ਹੋਕੇ ਸੈਂਟਰਲ ਦੀ ਸਰਕਾਰ/ ਸੂਬਾ ਸਰਕਾਰ ਤੇ ਦਬਾਓ ਬਣਾਉਣ ਤੇ ਉਤਰ ਆਈਆਂ ਹਨ, ਕਿਉਂਕਿ ਏ ਕਲਾਸ ਨਗਰ ਕੌਂਸਲ ਨਕੋਦਰ ਦੇ ਉਚ-ਅਧਿਕਾਰੀਆਂ ਨੇ ਵੱਡੇ ਪੱਧਰ ਤੇ ਹੋਏ ਘੁਟਾਲੇ ਨੂੰ ਅਪਣੇ ਹੀ ਸਟਾਫ ਦੇ ਰਾਹੀਂ ਜਾਂਚ ਕਰਾਉਣ ਲਈ ਨਿਯੁਕਤ ਕਰਕੇ ਇਸ ਮਾਮਲੇ ਨੂੰ ਠੰਡੇ ਵਸਤੇ ‘ਚ ਪਾਉਣ ਦੀ ਕੋਸ਼ਿਸ਼ ਆਰੰਭ ਕੀਤੀ ਹੈ, ਜੋਕਿ ਨਿੰਦਿਆ ਯੋਗ ਹੈ, ਇਹ ਕਰਵਾਈ ਜਾ ਰਹੀ ਜਾਂਚ ਨਾਲ ਲੋੜੀਂਦੇ ਗਰੀਬ ਪਰਿਵਾਰਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲਦਾ ਨਜ਼ਰ ਨਹੀਂ ਆ ਰਿਹਾ! ਇੱਥੇ ਵਰਣਨ ਯੋਗ ਗੱਲ ਇਹ ਹੈ, ਕੀ ਇਸ ਵੱਡੇ ਪੱਧਰ ਤੇ ਹੋਏ ਘੁਟਾਲੇ ਦੀ ਜਾਂਚ ਪੂਰੀ ਹੋਣ ਤੋਂ ਪਹਿਲਾਂ ਹੀ ਭਰੋਸੇ ਯੋਗ ਸੂਤਰਾਂ ਦੇ ਹਵਾਲੇ ਤੋਂ ਖਬਰ ਉਭਰਕੇ ਸਾਹਮਣੇ ਆਈ ਕੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਫੰਡਾਂ ‘ਚ ਜਿਸ ਕਲਰਕ ਵੱਲੋਂ ਲੱਖਾ ਰੁਪਏ ਦੇ ਘੁਟਾਲੇ ਨੂੰ ਅੰਜਾਮ ਦਿੱਤਾ ਗਿਆ, ਉਸ ਵੱਲੋਂ ਪਤਾ ਨਹੀਂ ਏ ਕਲਾਸ ਨਗਰ ਕੌਂਸਲ ਦੇ ਕਿਹੜੇ ਉਚ-ਅਧਿਕਾਰੀ ਦੇ ਥਾਪੜੇ ਨਾਲ ਤਕਰੀਬਨ 4.25 ਲੱਖ ਰੁਪਏ ਦੀ ਰਕਮ ਸਰਕਾਰ ਦੇ ਫੰਡਜ਼ ‘ਚ ਜਮਾਂ ਕਰਵਾ ਦਿੱਤੀ ਗਈ! ਚੱਲੋ ਅਜਿਹਾ ਕਰਨ ਨਾਲ ਇੱਕ ਗੱਲ ਤਾਂ ਸਾਬਤ ਹੋਈ ਕਿ ਏ ਕਲਾਸ ਨਗਰ ਕੌਂਸਲ ਨਕੋਦਰ ‘ਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਫੰਡਾਂ ‘ਚ ਵੱਡੇ ਪੱਧਰ ਤੇ ਘਪਲਾ ਹੋਇਆ ਹੈ। ਇਸ ਹੋਏ ਘੁਟਾਲੇ ਨੂੰ ਲੈਕੇ ਜਿਲ੍ਹਾ ਜਲੰਧਰ (ਦਿਹਾਤੀ) ਦੱਖਣੀ ਦੇ ਪ੍ਰਧਾਨ ਮੁਨੀਸ਼ ਧੀਰ ਨੇ ਬੀਤੇ ਦਿਨੀਂ ਅਪਣੇ ਦਸਤਖਤਾ ਨਾਲ ਇਕ ਚਿੱਟੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PMO ਹਾਊਸ ਨਵੀਂ ਦਿੱਲੀ) ਨੂੰ ਲਿੱਖੀ ਹੈ, ਜਿਸ ਵਿੱਚ ਏ ਕਲਾਸ ਨਗਰ ਕੌਂਸਲ ਨਕੋਦਰ ‘ਚ ਹੋਏ ਪ੍ਰਧਾਨ ਮੰਤਰੀ ਆਵਾਸ ਯੋਜਨਾ ਘੋਟਾਲੇ ਸਬੰਧੀ ਜਾਣਕਾਰੀ ਦੇੰਦਿਆ ਇਸ ਦੀ ਜਾਂਚ ਕੇਂਦਰੀ ਜਾਂਚ ਏਜੰਸੀਆਂ ਤੋਂ ਕਰਵਾਉਣ ਦੀ ਪੁਰਜੋਰ ਮੰਗ ਕੀਤੀ ਹੈ।
ਵੱਡੇ ਪੱਧਰ ਤੇ ਹੋਏ ਘੁਟਾਲੇ ਦੀ ਕੀ ਸੈਂਟਰਲ ਸਰਕਾਰ ਕਰਵਾਏਗੀ ਅਪਣੇ ਪੱਧਰ ਤੇ ਅਪਣੀ ਏਜੰਸੀ ਤੋਂ ਉਚ-ਪੱਧਰੀ ਜਾਂਚ? ਕੀ ਘੁਟਾਲਾ ਕਰਨ ਵਾਲੇ ਘਪਲੇਬਾਜਾ ਤੇ ਹੋਵੇਗੀ FIR ਦਰਜ਼? ਕੀ ਲੋੜੀਂਦੇ ਪਰਿਵਾਰਾਂ ਨੂੰ ਮਿੱਲੇਗਾ ਇਨਸਾਫ਼?
ਫੀਡ ਫਰੰਟ ਨਿਊਜ਼ ਦੇ ਪੱਤਰਕਾਰ ਨਾਲ ਇਸ ਹੋਏ ਘੁਟਾਲੇ ਸਬੰਧੀ ਗੱਲਬਾਤ ਸਾਂਝੀ ਕਰਦਿਆਂ ਜਿਲ੍ਹਾ ਜਲੰਧਰ(ਦਿਹਾਤੀ) ਦੱਖਣੀ ਦੇ ਪ੍ਰਧਾਨ ਮੁਨੀਸ਼ ਧੀਰ ਨੇ ਕਿਹਾ, ਕਿ ਲੋੜੀਂਦੇ ਗਰੀਬ ਅਤੇ ਜਰੂਰਤਮੰਦ ਪਰਿਵਾਰਾਂ ਦੀ ਮਾਲੀ ਸਹਾਇਤਾ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਜੋ ਫੰਡਜ਼ ਰਾਸ਼ੀ ਏ ਕਲਾਸ ਨਗਰ ਕੌਂਸਲ ਨਕੋਦਰ ਨੂੰ ਸਰਕਾਰ ਵੱਲੋਂ ਰਿਲੀਜ ਕੀਤੀ ਗਈ, ਉਨ੍ਹਾਂ ਫੰਡਾਂ ਨੂੰ ਦੋ ਨੰਬਰ ‘ਚ ਖੁਰਦ ਬੁਰਦ ਕਰਕੇ ਜੋ ਘੁਟਾਲਾ ਕੀਤਾ ਗਿਆ, ਉਹ ਨਿੰਦਿਆ ਯੋਗ ਹੈ, ਇਸ ਘੁਟਾਲੇ ਨੇ ਇਹ ਸਾਬਤ ਕਰ ਦਿੱਤਾ ਹੈ, ਕੀ ਏ ਕਲਾਸ ਨਗਰ ਕੌਂਸਲ ਨਕੋਦਰ ‘ਚ ਕੁਝ ਇਸ ਤਰ੍ਹਾਂ ਦੇ ਘੱਟੀਆ ਸੋਚ ਵਾਲੇ ਘਪਲੇਬਾਜ ਮੁਲਾਜਮ ਬੈਠੇ ਹੋਏ ਹਨ, ਜੋ ਲੋੜੀਂਦੇ ਗਰੀਬ ਪਰਿਵਾਰਾਂ ਦੀ ਜੇਬ ਤੇ ਡਾਕਾ ਮਾਰਨ ਤੇ ਰਤੀ ਭਰ ਵੀ ਗੁਰੇਜ਼ ਨਹੀਂ ਕਰਦੇ। ਉਨ੍ਹਾਂ ਆਖਿਰ ‘ਚ ਕਿਹਾ,ਕੀ ਮੈਂ ਕੇਂਦਰ ਸਰਕਾਰ ਤੋਂ ਪੁਰਜੋਰ ਮੰਗ ਕਰਦਾ ਹਾਂ, ਕੀ ਇਸ ਵੱਡੇ ਪੱਧਰ ਤੇ ਹੋਏ ਘੁਟਾਲੇ ਦੀ ਸੈਂਟਰਲ ਸਰਕਾਰ ਅਪਣੇ ਪੱਧਰ ਤੇ ਜਲਦ ਤੋਂ ਜਲਦ ਕੇਂਦਰੀ ਜਾਂਚ ਏਜੰਸੀ ਰਾਹੀਂ ਉਚ-ਪਧਰੀ ਜਾਂਚ ਕਰਵਾਵੇ। ਤਾਂ ਜੋ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਕੇ ਇਸ ਹੋਏ ਘੁਟਾਲੇ ਦੀ ਸਚਾਈ ਸਾਹਮਣੇ ਉਜਾਗਰ ਹੋ ਸਕੇ, ਅਤੇ ਲੋੜੀਂਦੇ ਪਰਿਵਾਰਾਂ ਨੂੰ ਇਨਸਾਫ਼ ਪਹਿਲ ਦੇ ਆਧਾਰ ਤੇ ਮਿਲ ਸਕੇ।