ਏ ਕਲਾਸ ਨਗਰ ਕੌਂਸਲ ਨਕੋਦਰ ਚ (PMAY) ਫੰਡਾਂ ‘ਚ ਹੋਏ ਬਹੁ-ਚਰਚਿਤ ਘੁਟਾਲੇ ਦੀ ਜਲਦ ਹੋਣ ਜਾ ਰਹੀ ਪੂਰੀ ਜਾਂਚ।

04 ਤੋਂ 05 ਮੁਲਾਜਮਾਂ ਦੇ ਗੁਪਤ ਨਾਂਵ ਆ ਰਹੇ ਸਾਹਮਣੇ ਜਾਂਚ ਪੂਰੀ ਹੋਣ ਉਪਰਾਂਤ ਹੋਣਗੇ ਜਨਤਕ। 13.50 ਲੱਖ ਰੁਪਏ ਦੀ ਰਕਮ ਹੋਈ ਸਰਕਾਰੀ ਫੰਡਜ਼ 'ਚ ਜਮਾਂ

ਨਕੋਦਰ:- (ਨਰੇਸ਼ ਨਕੋਦਰੀ) ਬਹੁ-ਚਰਚਿਤ ਏ.ਕਲਾਸ ਨਗਰ ਕੌਂਸਲ ਨਕੋਦਰ ‘ਚ (PMAY) ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਫੰਡਾਂ ‘ਚ ਹੋਏ ਲੱਖਾ ਰੁਪਏ ਦੇ ਘੁਟਾਲੇ ਦਾ ਮਾਮਲਾ ਚੰਡੀਗੜ੍ਹ, ਦਿੱਲੀ ਤੱਕ ਪਹੁੰਚਣ ਉਪਰਾਂਤ ਇਹ ਘੁਟਾਲਾ ਸ਼ਹਿਰ ਚ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਅਤੇ ਆਮ ਜਨਤਾ ਵੱਲੋਂ ਘੁਟਾਲੇ ਨਾਲ ਸਬੰਧਿਤ ਮੁਲਾਜਮਾਂ ਨੂੰ ਕੋਸਿਆ ਜਾ ਰਿਹਾ ਹੈ, ਜਿਨ੍ਹਾਂ ਨੇ ਗਰੀਬ ਪਰਿਵਾਰਾਂ ਦੇ ਹੱਕਾਂ ਤੇ ਡਾਕਾ ਮਾਰਕੇ ਅਪਣੀਆਂ ਜੇਬਾਂ ਭਰਨ ਤੇ ਜੋਰ ਦਿੱਤਾ। ਇੱਥੇ ਵਰਨਣ ਯੋਗ ਗੱਲ ਜੋ ਉਭਰਕੇ ਸਾਹਮਣੇ ਆ ਰਹੀ ਹੈ, ਅਤੇ ਸ਼ਹਿਰ ਵਾਸੀਆਂ ਦਾ ਕਹਿਣਾ ਹੈ, ਕੀ ਇਸ ਘੁਟਾਲੇ ਤੋਂ ਪਹਿਲਾਂ ਵੀ ਇੱਕ ਘੁਟਾਲੇ ਦਾ ਮਾਮਲਾ ਨਗਰ ਕੌਂਸਲ ‘ਚੋਂ ਉਭਰਕੇ ਸ਼ਹਿਰ ਵਾਸੀਆਂ ਦੇ ਸਾਹਮਣੇ ਉਜਾਗਰ ਹੋਇਆ ਸੀ, ਉਸ ਘੁਟਾਲੇ ਦੀ ਤਾਂ ਪ੍ਰੈਸ ਕਾਨਫਰੰਸ ਕਰਕੇ ਪ੍ਰਧਾਨ ਨਗਰ ਕੌਂਸਲ ਨਕੋਦਰ ਨਵਨੀਤ ਅੇੈਰੀ (ਨੀਤਾ) ਨੇ ਬੜੀ ਵਾਹ-ਵਾਹ ਖੱਟੀ ਸੀ, ਪਰ ਉਹ ਘੁਟਾਲਾ ਬਾਅਦ ‘ਚ ਅਗਣੀ ਭੇਟ ਹੋਕੇ ਘੁਟਾਲਾ ਘੁਟਾਲਾ ਹੀ ਰਹਿ ਗਿਆ ਸੀ, ਅਤੇ ਉਸ ਘੁਟਾਲੇ ‘ਚ ਪੰਜ ਮੁਲਾਜ਼ਮਾਂ ਦੇ ਨਾਵਾਂ ਦਾ ਜਿਕਰ ਪ੍ਰਧਾਨ ਨਗਰ ਕੌਂਸਲ ਵੱਲੋ ਕੀਤਾ ਗਿਆ ਸੀ, ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਾਜਾ ਹੋਏ ਘੁਟਾਲੇ ਤੋਂ ਪਹਿਲਾਂ ਹੋਏ ਘੁਟਾਲੇ ਦੀ ਰਕਮ ਵੀ ਇੱਕ ਮੁਲਾਜ਼ਮ ਵੱਲੋ ਨਗਰ-ਕੌਂਸਲ ਦੇ ਫੰਡਜ਼ ‘ਚ ਜਮਾਂ ਕਰਵਾ ਦਿੱਤੀ ਗਈ ਸੀ, ਉਸ ਸਮੇਂ ਨਗਰ ਕੌਂਸਲ ਦੇ ਪ੍ਰਧਾਨ ਵੱਲੋਂ ਕਿਹਾ ਗਿਆ ਸੀ, ਕੀ ਘੁਟਾਲੇ ਚ ਸ਼ਾਮਿਲ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ, ਪਰ ਪ੍ਰਧਾਨ ਦੀ ਕਹਿਣੀ ਅਤੇ ਕਥਨੀ ‘ਚ ਬਹੁਤ ਵੱਡਾ ਅੰਤਰ ਵਿਖਾਈ ਦਿੱਤਾ। ਇਸ ਲਈ ਸ਼ਹਿਰ ਨਿਵਾਸੀ ਹੁਣ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲ ਨਜ਼ਰਾਂ ਵਿਛਾਕੇ ਇੰਤਜਾਰ ਕਰ ਰਹੇ ਹਨ, ਕੀ ਸਰਕਾਰਾਂ ਲੋਕਾਂ ਨੂੰ ਕਿੰਨ੍ਹਾਂ ਇਨਸਾਫ ਦਵਾ ਪਾਉਂਦੀਆਂ ਹਨ। ਇਸ ਘੋਟਾਲੇ ਦੀ ਜਾਣਕਾਰੀ ਲਈ ਭਾਰਤੀਯ ਜਨਤਾ ਪਾਰਟੀ ਦੀ ਟੀਮ ਪੰਜਾਬ ਦੀ ਅਗਵਾਈ ਹੇਠ ਨਗਰ ਕੌਂਸਲ ਦੇ ਈ.ਓ. ਰਣਧੀਰ ਸਿੰਘ ਨੂੰ ਮਿਲੀ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ,ਕੀ ਅਸੀਂ (PMAY) ਦੇ ਫੰਡਜ਼ ‘ਚ ਹੋਏ ਘੋਟਾਲੇ ਦੀ ਗਹਿਰਾਈ ‘ਚ ਜਾਕੇ ਬਰੀਕੀ ਨਾਲ ਪੈਰਵੀਂ ਕਰ ਰਹੇ ਹਾਂ, ਅਤੇ ਸਮੇਂ ਸਮੇਂ ਤੇ ਇਸ ਘੁਟਾਲੇ ਸਬੰਧੀ ਨਗਰ ਕੌਂਸਲ ਦੇ ਉਚ- ਅਧਿਕਾਰੀਆਂ ਤੋਂ ਜਾਣਕਾਰੀ ਹਾਸਿਲ ਕਰ ਰਹੇ ਹਾਂ, ਤਾਂ ਜੋ ਇਹ ਲੱਖਾ ਰੁਪਏ ਦਾ ਹੋਇਆ ਘੁਟਾਲਾ ਵੀ ਕਿੱਤੇ ਕਾਗਜਾਂ ਤੱਕ ਹੀ ਸੀਮਿਤ ਹੋਕੇ ਨਾ ਰਹਿ ਜਾਵੇ ਅਤੇ ਘੋਟਾਲੇ ਚ ਸ਼ਾਮਿਲ ਹਰ ਇਕ ਅਰੋਪੀ ਨੂੰ ਸਖ਼ਤ ਤੋਂ ਸਖ਼ਤ ਸਜਾ ਅਤੇ ਗਰੀਬ ਪਰਿਵਾਰਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲ ਸਕੇ। ਉਹਨਾਂ ਅੱਗੇ ਕਿਹਾ ਕੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੰਡੀਗੜ੍ਹ ਪੰਜਾਬ ਸਰਕਾਰ ਨੂੰ ਅਸੀਂ ਇਸ ਘੁਟਾਲੇ ਦੀ ਉਚ-ਪਧਰੀ ਜਾਂਚ ਕਰਵਾਉਣ ਲਈ ਪੱਤਰ ਲਿਖ ਕੇ ਭੇਜ ਚੁੱਕੇ ਹਾਂ, ਇਸ ਘੋਟਾਲੇ ਦੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਇਸ ਸਬੰਧੀ ਬੀਜੇਪੀ ਦੀ ਟੀਮ ਨੇ ਈ.ਓ. ਰਣਧੀਰ ਸਿੰਘ ਨਾਲ ਮੁਲਾਕਾਤ ਕਰਕੇ ਘੁਟਾਲੇ ਸਬੰਧੀ ਜਾਣਕਾਰੀ ਹਾਸਿਲ ਕੀਤੀ। ਉਹਨਾਂ ਨੇ ਅੱਗੇ ਦੱਸਿਆ ਕਿ ਇਸ ਜਾਂਚ ‘ਚ ਵੀ 04 ਤੋਂ 05 ਮੁਲਾਜਮਾਂ ਦੇ ਨਾਮ ਉਭਰਕੇ ਸਾਹਮਣੇ ਆ ਰਹੇ ਹਨ, ਜਿਹਨਾਂ ਮੁਲਾਜ਼ਮਾਂ ਨੇ ਇਸ ਘੋਟਾਲੇ ਚ ਸਾਥ ਦਿੱਤਾ, ਅਤੇ ਉਹਨਾਂ ਦੇ ਨਾਮ ਹਜੇ ਗੁਪਤ ਰੱਖੇ ਜਾ ਰਹੇ ਹਨ, ਘੁਟਾਲੇ ਦੀ ਉਚ-ਪਧਰੀ ਜਾਂਚ ਪੂਰੀ ਹੋ ਜਾਣ ਉਪਰਾਂਤ ਬਾਕੀ ਦੇ ਨਾਂਵ ਵੀ ਜਨਤਕ ਹੋ ਜਾਣਗੇ ਅਤੇ ਜਲਦ ਹੀ ਘੁਟਾਲੇ ‘ਚ ਸਾਮਿਲ ਅਰੋਪੀਆਂ ਦੇ ਖਿਲਾਫ਼ ਬਣਦੀ ਅਗਲੇਰੀ ਅਨੁਸ਼ਾਸਨੀ ਕਾਰਵਾਈ ਅਮਲ ‘ਚ ਲਿਆਕੇ FIR ਦਰਜ ਕਰਵਾਈ ਜਾਵੇਗੀ। ਆਖਿਰ ‘ਚ ਦੱਸਿਆ ਕਿ ਈ.ਓ. ਏ.ਕਲਾਸ ਨਗਰ ਕੌਂਸਲ ਨਕੋਦਰ ਨੇ ਸਾਨੂੰ ਦੱਸਿਆ ਕਿ ਇਸ ਘੁਟਾਲੇ ਦੀ ਹੁਣ ਤੱਕ 13.50 ਲੱਖ ਰੁਪਏ ਰਕਮ ਦੀ ਵਾਪਸੀ ਅਰੋਪੀ ਵੱਲੋਂ ਸਰਕਾਰ ਦੇ ਫੰਡਜ਼ ‘ਚ ਜਮਾਂ ਕਰਵਾਈ ਗਈ ਹੈ।ਜਿਸ ਵਿੱਚ 50 ਹਜ਼ਾਰ ਵਾਲੇ ਕਈ ਕੇਸ ਸਾਹਮਣੇ ਆਏ ਹਨ, ਅਤੇ ਇਹ ਰਕਮ ਜਲਦ ਹੀ (PMAY) ਯੋਜਨਾ ਦੇ ਸਹੀ ਲਾਭਕਾਰੀਆਂ ਦੇ ਅਕਾਊਂਟ ਵਿੱਚ ਪਾਈ ਜਾਵੇਗੀ, ਅਤੇ ਜਿੰਨਾ ਅਕਾਂਊਟਾਂ ਵਿੱਚ ਗਲਤ ਤਰੀਕੇ ਰਕਮ ਭੇਜੀ ਗਈ ਹੈ, ਉਹਨਾਂ ਅਕਾਊਂਟਾਂ ਦੀ ਲਿਸਟ ਵੀ ਦਫਤਰ ਵੱਲੋ ਤਿਆਰ ਕੀਤੀ ਜਾ ਰਹੀ ਹੈ, ਅਤੇ ਜਲਦੀ ਹੀ ਲਿਸਟ ਜਨਤਕ ਕਰ ਦਿਤੀ ਜਾਵੇਗੀ ਅਤੇ ਉਹਨਾਂ ਅਕਾਊਂਟਾਂ ਦੇ ਮਾਲਕਾਂ ਤੇ ਵੀ ਇਸ ਘੁਟਾਲੇ ਸਬੰਧੀ ਬਣਦੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ ਅਤੇ ਜੇਕਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਸਕੀਮ ਅਧੀਨ ਕਿਸੇ ਵੀ ਮੁਲਾਜਮ ਨੇ ਲਾਭਪਾਤਰੀ ਪਾਸੋਂ ਰਿਸ਼ਵਤ ਦੇ ਤੌਰ ਤੇ ਕੁੱਝ ਰਕਮ ਲੈ ਕੇ ਉਸ ਦੀ ਫਾਇਲ ਗਲਤ ਤਰੀਕੇ ਨਾਲ ਤਿਆਰ ਕਰਕੇ ਰਕਮ ਦੀ ਅਦਾਇਗੀ ਕੀਤੀ ਹੋਵੇਗੀ, ਜੇਕਰ ਕੋਈ ਵੀ ਸਬੂਤ ਅਜਿਹਾ ਸਾਹਮਣੇ ਆਉਂਦਾ ਹੈ, ਤਾਂ ਉਸਦੀ ਵੀ ਜਾਂਚ ਹੋਵੇਗੀ ਅਤੇ ਉਹ ਰਕਮ ਵੀ ਵਾਪਸ ਕਰਵਾਈ ਜਾਵੇਗੀ। ਪ੍ਰੈਸ ਨਾਲ ਗੱਲਬਾਤ ਜਾਰੀ ਰੱਖਦਿਆਂ ਅੱਗੇ ਦੱਸਿਆ, ਕੀ ਈ.ਓ. ਰਣਧੀਰ ਸਿੰਘ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੈ, ਕਿ ਜਲਦ ਹੀ (PMAY) ‘ਚ ਹੋਏ ਲੱਖਾ ਰੁਪਏ ਦੇ ਘੁਟਾਲੇ ਦਾ ਪਰਦਾਫਾਸ ਕਰਕੇ ਜਨਤਾ ਨੂੰ ਇਨਸਾਫ਼ ਦਿਵਾਇਆ ਜਾਵੇਗਾ ਅਤੇ ਅਰੋਪੀਆਂ ਨੂੰ ਸਖਤ ਤੋਂ ਸਖਤ ਸਜਾ ਦਿਵਾਉਣ ‘ਚ ਕੋਈ ਕਿਸੇ ਪ੍ਰਕਾਰ ਦੀ ਢਿੱਲ ਨਹੀ ਕੀਤੀ ਜਾਵੇਗੀ।

Leave a review

Reviews (0)

This article doesn't have any reviews yet.
Naresh Sharma
Naresh Sharma
Naresh Sharma is our sincere Journalist from District Jalandhar.
spot_img

Subscribe

Click for more information.

More like this
Related

ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕਤਾ ਜਰੂਰੀ: ਪ੍ਰਿੰਸੀਪਲ ਗੁਰਨੇਕ ਸਿੰਘ

ਲੁਧਿਆਣਾ 20 ਨਵੰਬਰ (ਉਂਕਾਰ ਸਿੰਘ ਉੱਪਲ) ਸਿਵਲ ਸਰਜਨ ਡਾ...