ਜਲੰਧਰ/ਨਕੋਦਰ🙁ਰਮਨ/ਨਰੇਸ਼ ਨਕੋਦਰੀ) ਬੀਤੇ ਦਿਨੀਂ ਹਰਕਮਲਪ੍ਰੀਤ ਸਿੰਘ (ਖੱਖ) PPS.ਸੀਨੀਅਰ ਪੁਲਿਸ ਕਪਤਾਨ,ਜਲੰਧਰ ਦਿਹਾਤੀ ਵੱਲੋਂ ਸਮੇਂ ਸਮੇਂ ਸਿਰ ਜਾਰੀ ਦਿਸ਼ਾ ਨਿਰਦੇਸ਼ਾ ਨੂੰ ਮੁੱਖ ਰੱਖਦਿਆਂ ਲੁੱਟਾ ਖੋਹਾਂ, ਨਸ਼ਾ ਤਸਕਰਾਂ,ਚੋਰੀ ਦੀਆਂ ਵਾਰਦਾਤਾ ਨੂੰ ਅੰਜਾਮ ਦੇਣ ਵਾਲੇ ਸਮਾਜ ਦੇ ਭੈੜੇ ਅਨਸਰਾਂ ਦੇ ਖਿਲਾਫ IPS.ਮੈਡਮ ਜਸਰੂਪ ਕੌਰ,ਪੁਲਿਸ ਕਪਤਾਨ ਇੰਨਵੈਸਟੀਕੇਸ਼ਨ ਜਲੰਧਰ(ਦਿਹਾਤੀ) ਅਤੇ ਉਪ-ਪੁਲਿਸ ਕਪਤਾਨ ਸਬ-ਡਵੀਜ਼ਨ ਨਕੋਦਰ ਸੁਖਪਾਲ ਸਿੰਘ ਦੀ ਯੋਗ ਅਗਵਾਈ ਹੇਠ ਸਿੰਘਮ ਦੇ ਨਾਂ ਨਾਲ ਨਕੋਦਰ ‘ਚ ਅਪਣੀ ਪਹਿਚਾਣ ਬਣਾ ਚੁੱਕੇ ਥਾਨਾ ਸਿਟੀ ਨਕੋਦਰ ਦੇ SHO ਅਮਨ ਸੈਣੀ, ਦੇ ਯਤਨਾਂ ਸਦਕਾ ਨਕੋਦਰ ਪੁਲਿਸ ਦੇ ਹੱਥ ਟੂ ਵੀਲਰ ਚੋਰੀ ਦੀਆਂ ਵਾਰਦਾਤਾ ਨੂੰ ਵੱਡੇ ਪਧਰ ਤੇ ਅੰਜਾਮ ਦੇਣ ਵਾਲੇ ਤਿੰਨ ਅਰੋਪੀ 5 ਮੋਟਰਸਾਈਕਲ,2 ਅੇੈਕਟਿਵਾ ਸਮੇਤ ਆਖਿਰਕਾਰ ਪੁਲਿਸ ਦੇ ਹੱਥੇ ਚੜ ਹੀ ਗਏ। ਇਸ ਪੂਰੇ ਮਾਮਲੇ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦੇੰਦਿਆ DSP.ਸਬ-ਡਵੀਜ਼ਨ ਨਕੋਦਰ ਸੁਖਪਾਲ ਸਿੰਘ ਨੇ ਦੱਸਿਆ ਕੀ ਪੁਲਿਸ ਨੂੰ ਗੁਪਤ ਏਜੰਸੀ ਰਾਹੀਂ ਇੰਨਫਰਮੇਸ਼ਨ ਮਿਲੀ ਕੀ ਏਰੀਆ ਨਕੋਦਰ ‘ਚ ਵੱਡੇ ਪਧਰ ਤੇ ਟੂ-ਵੀਲਰ ਚੁਰਾਉਣ ਵਾਲਾ ਗਿਰੋਹ ਸਰਗਰਮ ਹੈ, ਇਹ ਗਿਰੋਹ ਵਹੀਕਲ ਚੋਰੀ ਕਰਨ ਉਪਰਾਂਤ ਵੱਖ-ਵੱਖ ਥਾਵਾਂ ਤੇ ਘੱਟ ਰੇਟਾ ਤੇ ਵੇਚਣ ਦਾ ਮਾਹਿਰ ਹੈ, ਇਸ ਮਿਲੀ ਸੂਚਨਾ ਨੂੰ ਮੱਦੇਨਜ਼ਰ ਰੱਖਦਿਆਂ 18-11-2024 ਨੂੰ ਥਾਨਾ ਸਿਟੀ ਨਕੋਦਰ ਦੇ SHO.ਅਮਨ ਸੈਣੀ ਦੀ ਪੁਲਿਸ ਪਾਰਟੀ ਨੇ ਸ਼ੰਕਰ ਰੋਡ ਪੁਲੀ ਦੇ ਨਜ਼ਦੀਕ ਦੋਰਾਨੇ ਚੈਕਿੰਗ ਨਾਕਾਬੰਦੀ ਕੀਤੀ ਹੋਈ ਸੀ, ਤਾਂ ਸੁਨੀਲ ਕੁਮਾਰ ਉਰਫ (ਸੂਰਜ) ਪੁੱਤਰ ਹਰਵਿੰਦਰ ਸਿੰਘ ਉਰਫ (ਹਰੀ) ਵਾਸੀ ਪਿੰਡ ਬੋਪਾਰਾਏ ਕਲਾਂ ਥਾਨਾ ਸੱਦਰ ਨਕੋਦਰ ਵੱਲੋਂ ਚੋਰੀ ਕੀਤੀ ਗਈ ਪਲਸਰ ਮੋਟਰਸਾਈਕਲ ਅਤੇ ਇਸ ਦੇ ਨਾਲ ਹੀ ਜਸਕਰਨ ਉਰਫ (ਟਿੱਡਾ) ਪੁੱਤਰ ਪੈਕਾ ਰਾਮ ਵਾਸੀ ਚੱਕ ਕਲਾਂ ਥਾਨਾ ਸਦਰ ਨਕੋਦਰ ਨੂੰ ਚੋਰੀ ਕੀਤੀ ਗਈ ਮੋਟਰਸਾਈਕਲ ਸਪਲੈਂਡਰ ਸਮੇਤ ਮੌਕੇ ਤੇ ਕਾਬੂ ਕਰਨ ਉਪਰਾਂਤ ਬਣਦੀ ਕਾਰਵਾਈ ਨੂੰ ਅਮਲ ‘ਚ ਲਿਆਉੰਦਿਆ ਉਪਰੋਕਤ ਦਰਸਾਏ ਗਏ ਦੋਵਾਂ ਅਰੋਪੀਆਂ ਦੇ ਖਿਲਾਫ ਅ/ਧ 303(2),317(2) ਤਹਿਤ 18-11-2024 ਨੂੰ 117 ਨੰ: FIR BNS ਥਾਨਾ ਸਿਟੀ ਨਕੋਦਰ ਦਰਜ਼ ਕਰਕੇ ਇਹਨਾਂ ਕਾਬੂ ਕੀਤੇ ਅਰੋਪੀਆ ਤੋਂ ਪੁੱਛਗਿਛ ਕਰਨ ਉਪਰਾਂਤ ਗੁਰਪ੍ਰੀਤ ਸਿੰਘ ਉਰਫ (ਕੇਸ਼ੀ) ਪੁੱਤਰ ਸਤਵਿੰਦਰ ਪਾਲ ਵਾਸੀ ਪਿੰਡ ਬੋਪਾਰਾਏ ਕਲਾਂ ਥਾਨਾ ਸਦਰ ਨਕੋਦਰ ਨੂੰ ਵੀ ਇਸ ਮਾਮਲੇ ‘ਚ ਨਾਮਜਦ ਕਰਕੇ ਉਸ ਪਾਸੋਂ ਵੀ ਚੋਰੀ ਕੀਤਾ ਸਪਲੈਂਡਰ ਮੋਟਰਸਾਈਕਲ ਬ੍ਰਾਮਦ ਕਰਕੇ ਉਸਨੂੰ ਵੀ ਕਾਬੂ ਕੀਤਾ ਗਿਆ। DSP.ਸਬ-ਡਵੀਜ਼ਨ ਨਕੋਦਰ ਸੁਖਪਾਲ ਸਿੰਘ ਨੇ ਅੱਗੇ ਦੱਸਿਆ ਕੀ ਸੁਨੀਲ ਕੁਮਾਰ ਉਰਫ਼(ਸੂਰਜ) ਤੋਂ ਪੁੱਛਗਿੱਛ ਤੇ 2 ਚੋਰੀ ਕੀਤੀਆਂ ਅੇੈਕਟਿਵਾ ਅਤੇ 2 ਮੋਟਰਸਾਈਕਲ ਬ੍ਰਾਮਦ ਕੀਤੇ ਗਏ। ਆਖਿਰ ‘ਚ DSP.ਸੁਖਪਾਲ ਸਿੰਘ ਨੇ ਕਿਹਾ, ਕੀ ਉਕਤ ਕਾਬੂ ਕੀਤੇ ਗਏ ਅਰੋਪੀਆ ਨੂੰ ਮਾਨਯੋਗ ਅਦਾਲਤ ‘ਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਲੈਕੇ ਹੋਰ ਵੀ ਡੁੰਘਾਈ ‘ਚ ਜਾਕੇ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਪਤਾ ਲੱਗ ਸਕੇ ਕੀ ਕਾਬੂ ਕੀਤੇ ਗਏ ਅਰੋਪੀਆਂ ਵੱਲੋਂ ਇਨ੍ਹਾਂ ਤੋਂ ਇਲਾਵਾ ਹੋਰ ਚੋਰੀ ਦੀਆਂ ਕਿੰਨੀਆਂ ਵਾਰਦਾਤਾ ਨੂੰ ਅੰਜਾਮ ਦਿੱਤਾ ਗਿਆ, ਇਸਦੇ ਨਾਲ ਹੀ ਉਪਰੋਕਤ ਦਰਸਾਏ ਗਏ ਅਰੋਪੀਆਂ ਤੋਂ ਇਹ ਵੀ ਪੁੱਛਗਿੱਛ ਕੀਤੀ ਜਾਵੇਗੀ, ਕੀ ਕਾਬੂ ਕੀਤੇ ਗਏ ਅਰੋਪੀ ਚੋਰੀ ਕੀਤੇ ਟੂ-ਵੀਲਰ ਵਾਹਨਾੰ ਨੂੰ ਅੱਗੇ ਕਿਸ ਵਿਅਕਤੀ ਨੂੰ ਵੇਚਦੇ ਸੀ।
ਪਹਿਲਾਂ ਦਰਜ਼ ਮੁਕੱਦਮਿਆ ਦਾ ਵੇਰਵਾ :
- ਸੁਨੀਲ ਕੁਮਾਰ ਉਰਫ (ਸੂਰਜ) ਪੁੱਤਰ ਹਰਵਿੰਦਰ ਸਿੰਘ (ਹਰੀ) ਵਾਸੀ ਪਿੰਡ ਬੋਪਾਰਾਏ ਕਲਾਂ ਥਾਨਾ ਸਦਰ ਨਕੋਦਰ ਦੇ ਖਿਲਾਫ ਅਲੱਗ-2 ਧਰਾਵਾਂ ਅਧੀਨ 2 ਮੁਕੱਦਮੇ ਦਰਜ਼ ਹਨ। ਪਹਿਲਾਂ ਮੁਕੱਦਮਾ ਨੰ:-22 ਮਿਤੀ 27-03-2023 ਅ/ਧ 380,457,379,411 ਭ:ਦ: ਥਾਨਾ ਸਦਰ ਨਕੋਦਰ। ਦੂਸਰਾ ਮੁਕੱਦਮਾ ਨੰ: 141 ਮਿਤੀ 29-11-2023 ਅ/ਧ 22- B-61-85 NDPS.Act ਥਾਨਾ ਸਿਟੀ ਨਕੋਦਰ।
- ਜਸਕਰਨ ਉਰਫ (ਟਿੱਡਾ) ਪੁੱਤਰ ਪੈਕਾ ਰਾਮ ਵਾਸੀ ਪਿੰਡ ਚੱਕ ਕਲਾਂ ਥਾਨਾ ਸਦਰ ਨਕੋਦਰ ਦੇ ਖਿਲਾਫ ਵੀ ਪਹਿਲਾਂ ਇੱਕ ਮੁਕੱਦਮਾ ਨੰ:- 28 ਮਿਤੀ 13-02-2021 ਅ/ਧ 457,380 ਭ:ਦ: ਥਾਨਾ ਸਦਰ ਨਕੋਦਰ ‘ਚ ਦਰਜ ਹੈ।
ਅਰੋਪੀਆ ਪਾਸੋਂ ਬ੍ਰਾਮਦ ਕੀਤੇ ਗਏ ਟੂ-ਵੀਲਰਾ ਦਾ ਵੇਰਵਾ:-ਸਪਲੈਂਡਰ ਮੋਟਰਸਾਈਕਲ (03), ਪਲਸਰ ਮੋਟਰਸਾਈਕਲ, (01) CT DELUXE ਮੋਟਰਸਾਈਕਲ (01) ਤੋਂ ਇਲਾਵਾ (02) ਅੇੈਕਟਿਵਾ।