ਲੁਧਿਆਣਾ 02 ਜਨਵਰੀ 2024
ਬੀਤੇ ਕੱਲ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵੱਲੋਂ ਜਾਰੀ ਕੀਤੀ ਗਈ ਲਿਸਟ ਅਨੁਸਾਰ ਲੁਧਿਆਣਾ ਦਾ ਸਬ ਡਵੀਜਨਲ ਹਸਪਤਾਲ ਸਮਰਾਲਾ 89 ਫੀਸਦੀ ਅੰਕ ਲੈਕੇ ਪੰਜਾਬ ਚੋਂ ਅਵਲ ਐਲਾਨਿਆ ਗਿਆ ਹੈ।
ਇਸ ਸਬੰਧ ਵਿੱਚ ਜਾਣਕਾਰੀ ਸਾਂਝੀ ਕਰਦਿਆ ਸਿਵਲ ਸਰਜਨ ਡਾ ਜਸਬੀਰ ਸਿੰਘ ਔਲ਼ਖ ਨੇ ਦੱਸਿਆ ਕਿ
NQAS ਵਿਚ 36 ਸੰਸਥਾਵਾਂ ਨੇ ਕੁਆਲੀਫਾਈ ਕੀਤਾ ਹੈ।ਪਿਛਲੇ ਸਾਲ NQAS ਵਿਚ ਸਰਟੀਫਿਕੇਸ਼ਨ ਹਾਸਲ ਕਰਨ ਕਰਕੇ ਐਸ. ਡੀ.ਐਚ.ਐਚ. ਜਗਰਾਓ, ਰਾਏਕੋਟ, ਖੰਨਾ ਅਤੇ ਸਮਰਾਲਾ ਦੇ ਸੀਨੀਅਰ ਮੈਡੀਕਲ ਅਫਸਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਸੀ।
ਉਨਾ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਕਰਵਾਏ ਗਏ ਸਵੱਛ ਭਾਰਤ ਮਿਸ਼ਨ ਤਹਿਤ ਸੂਬੇ ਦੇ ਹਸਪਤਾਲਾਂ ਦਾ ਬਾਇਓਮੈਡੀਕਲ ਵੇਸਟ, ਇਨਫੈਕਸ਼ਨ ਕੰਟਰੋਲ, ਸਾਫ ਸਫਾਈ ਆਮ ਲੋਕਾਂ ਨੂੰ ਮੁਹੱਈਆ ਕਰਵਾਉਣ ਸਬੰਧੀ ਕਇਕਲਪ ਪ੍ਰੋਗਰਾਮ ਅਧੀਨ ਵਿਸ਼ੇਸ਼ ਸਰਵੇਖਣ ਕਰਵਾਇਆ ਜਾਂਦਾ ਹੈ।
ਇਸ ਮੌਕੇ ਸਬ ਡਵੀਜਨਲ ਹਸਪਤਾਲਾਂ ਦੀ ਸ਼੍ਰੇਣੀ ਚ ਐਸ.ਡੀ.ਐਚ. ਸਮਰਾਲਾ ਪਹਿਲੇ ਸਥਾਨ ਤੇ ਰਿਹਾ ਹੈ। ਉਨਾ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਕਾਇਆਕਲਪ ਮੁਲਾਂਕਣ ਚ ਜਿਲੇ ਦੀਆਂ 36 ਸਿਹਤ ਸੰਸਥਾਵਾਂ ਨੇ ਬਹੁਤ ਚੰਗਾ ਪ੍ਰਦਰਸ਼ਨ ਕੀਤਾ, ਅਤੇ 70 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ।
ਉਹਨਾਂ ਕਿਹਾ ਕਿ ਸਿਹਤ ਵਿਭਾਗ ਲੁਧਿਆਣਾ ਦੀਆਂ ਇਹਨਾਂ ਮਾਣਮੱਤੀ ਪ੍ਰਾਪਤੀਆ ਦਾ ਸਿਹਰਾ ਡਾਕਟਰ, ਪੈਰਾ ਮੈਡੀਕਲ ਸਟਾਫ ਅਤੇ ਵਿਸ਼ੇਸ਼ ਤੌਰ ਤੇ ਕਾਬਿਲੇ ਤਾਰੀਫ ਸਫਾਈ ਸੇਵਕਾਂ ਸਿਰ ਜਾਂਦਾ ਹੈ, ਜਿਸ ਸਦਕਾ ਲੁਧਿਆਣਾ ਨੂੰ ਇਹ ਸਨਮਾਨ ਮਿਲਿਆ ਹੈ।
Onkar Singh Uppal