ਲੁਧਿਆਣਾ 02 ਜਨਵਰੀ ( ਉਂਕਾਰ ਸਿੰਘ ਉੱਪਲ)
ਪੰਪਾਂ ਤੇ ਲੱਗੀਆਂ ਲੰਬੀਆਂ-ਲੰਬੀਆਂ ਲਾਈਨਾਂ ਨਹੀਂ ਮਿਲ ਰਿਹਾ ਪੈਟਰੋਲ, ਡੀਜ਼ਲ। ਇਹ ਸਾਰੇ ਨਵੇਂ ‘ਹਿੱਟ ਐਂਡ ਰਨ’ ਕਾਨੂੰਨ ਦਾ ਵਿਰੋਧ ਕਰ ਰਹੇ ਹਨ। ਪੈਟਰੋਲ ਪੰਪ ਤੇ ਲੋਕਾਂ ਦੀ ਲੰਬੀ ਲਾਈਨ ਕਰਨ ਸੜਕਾ ਜਾਮ ਹੋ ਗਿਆ ਹਨ। ਪੈਟਰੋਲ ਪੰਪ ਦੇ ਮਲਿਕਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵਾਹਨਾਂ ਦਾ ਘੱਟ ਇਸਤੇਮਾਲ ਕਰਨ।ਹਿੱਟ ਐਂਡ ਰਨ ਕੇਸਾਂ ’ਚ ਦੋਸ਼ੀ ਡਰਾਈਵਰ ਨੂੰ 7 ਲੱਖ ਰੁਪਏ ਤੱਕ ਦਾ ਜੁਰਮਾਨਾ ਅਤੇ 10 ਸਾਲ ਤੱਕ ਦੀ ਕੈਦ ਦੀ ਵਿਵਸਥਾ ਹੈ। ਇਸ ਹੜਤਾਲ ਦਾ ਸਿੱਧਾ ਅਸਰ ਆਮ ਆਦਮੀ ’ਤੇ ਵੇਖਣ ਨੂੰ ਮਿਲੇਗਾ। ਟਰੱਕਾਂ ਦੀ ਹੜਤਾਲ ਕਾਰਨ ਦੁੱਧ, ਸਬਜ਼ੀਆਂ ਅਤੇ ਫਲਾਂ ਦੀ ਆਮਦ ਨਹੀਂ ਹੋਵੇਗੀ । ਇਸ ਦਾ ਸਿੱਧਾ ਅਸਰ ਕੀਮਤਾਂ ’ਤੇ ਵੇਖਣ ਨੂੰ ਮਿਲੇਗਾ। ਇਸ ਦੇ ਨਾਲ ਹੀ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਵੀ ਬੰਦ ਹੋ ਜਾਵੇਗੀ, ਜਿਸ ਕਾਰਨ ਸਥਾਨਕ ਟਰਾਂਸਪੋਰਟ ਅਤੇ ਆਮ ਲੋਕਾਂ ਨੂੰ ਆਉਣ-ਜਾਣ ’ਚ ਦਿੱਕਤ ਆਵੇਗੀ। ਦੇਸ਼ ਵਿਚ 80 ਲੱਖ ਤੋਂ ਵੱਧ ਟਰੱਕ ਡਰਾਈਵਰ ਹਨ, ਜੋ ਹਰ ਰੋਜ਼ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਵਿੱਚ ਜ਼ਰੂਰੀ ਸਮਾਨ ਪਹੁੰਚਾਦੇ ਹਨ। ਹੜਤਾਲ ਕਾਰਨ ਇੰਨੀ ਵੱਡੀ ਗਿਣਤੀ ਵਿੱਚ ਟਰੱਕਾਂ ਦੇ ਰੁਕਣ ਨਾਲ ਜ਼ਰੂਰੀ ਵਸਤਾਂ ਦੀ ਕਮੀ ਹੋ ਸਕਦੀ ਹੈ।
Onkar Singh Uppal