ਸਿਹਤ ਵਿਭਾਗ ਵਿੱਚ ਜਦੋਂ ਵੀ ਕੋਈ ਸਰਕਾਰੀ ਡਾਕਟਰ ਸਰਕਾਰੀ ਪੱਧਰ ‘ਤੇ ਐਮ.ਡੀ. ਕਰਨ ਲਈ ਜਾਂਦਾ ਹੈ ਤਾਂ ਸਿਹਤ ਵਿਭਾਗ ਵਿੱਚ ਦਸ ਸਾਲ ਨੌਕਰੀ ਕਰਨ ਜਾਂ 50 ਲੱਖ ਰਾਸ਼ੀ ਬਾਂਡ ਵੱਜੋ ਭਰਨ ਦੀ ਸ਼ਰਤ ਤੋਂ ਬਾਅਦ ਜਾਂਦਾ ਹੈ । ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਡਾ ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਲੁਧਿਆਣਾ ਨੇ ਦੱਸਿਆ ਕਿ ਸਾਲ 2014 ਵਿੱਚ ਸੀ ਐਚ ਸੀ ਮਮਡੋਟ ਤੋਂ ਐਮ.ਐਸ. (ਆਰਥੋ) ਸਰਕਾਰੀ ਕੋਟੇ ਤਹਿਤ ਕਰਨ ਗਏ ਸਨ।ਉਪਰੰਤ ਮਿਤੀ 07/07/2017 ਸੀ ਐਚ ਸੀ ਡੇਹਲੋਂ ਵਿਖੇ ਡਿਉਟੀ ਤੇ ਹਾਜਰ ਹੋ ਗਏ ਸਨ ਅਤੇ ਉਨਾਂ ਵੱਲੋਂ ਸਰਕਾਰ ਨੂੰ ਬਾਂਡ ਦਿੱਤਾ ਗਿਆ ਸੀ ਓਹ ਜਾਂ ਤਾਂ ਸਿਹਤ ਵਿਭਾਗ ਵਿੱਚ ਦਸ ਸਾਲ ਨੌਕਰੀ ਪੂਰੀ ਕਰਨਗੇ ਜਾਂ ਦਸ ਸਾਲ ਤੋਂ ਪਹਿਲਾਂ ਨੌਕਰੀ ਛੱਡਣ ਦੀ ਸੂਰਤ ਵਿੱਚ 50 ਲੱਖ ਦੀ ਰਾਸ਼ੀ ਭਰਣਗੇ ਪਰ ਉਪਰੋਕਤ ਡਾਕਟਰ ਵੱਲੋਂ ਸਾਲ 12/03/2018 ਤੋਂ ਬਾਅਦ ਬਿਨਾਂ ਕਿਸੇ ਕਾਰਨ ਦੱਸੇ ਗੈਰ ਹਾਜ਼ਰ ਹੋ ਗਏ ।ਇਸ ਉਪਰੰਤ ਸਿਵਲ ਸਰਜਨ ਲੁਧਿਆਣਾ ਵਲ਼ੋਂ ਸਬੰਧਿਤ ਡਾਕਟਰ ਨੂੰ ਦੁਬਾਰਾ ਨੌਕਰੀ ਜੁਆਇਨ ਕਰਨ ਲਈ ਕਿਹਾ ਗਿਆ ਪਰ ਸਬੰਧਿਤ ਡਾਕਟਰ ਵੱਲੋਂ ਮੁੜ ਜੁਆਇਨ ਕਰਨ ਦੀ ਬਜਾਏ ਡਿਊਟੀ ਤੋਂ ਗੈਰ ਹਾਜਰ ਹੋ ਗਿਆ ।ਇਸ ਸਬੰਧ ਵਿਚ ਵਿਭਾਗ ਵੱਲੋਂ ਸਖਤੀ ਨਾਲ ਸਬੰਧਤ ਡਾਕਟਰ ਨੂੰ ਨੌਕਰੀ ਜੁਆਇੰਨ ਕਰਨ ਜਾਂ ਬਾਂਡ ਮਨੀ ਜਮਾਂ ਕਰਵਾਉਣ ਦੀ ਹਦਾਇਤ ਕੀਤੀ ਗਈ। ਇਸੇ ਦੌਰਾਨ ਡਾਕਟਰ ਵੱਲੋਂ ਬੀਤੇ ਦਿਨੀ ਤੀਹ ਲੱਖ ਚਲਾਨ ਰਾਸ਼ੀ ਸੀਨੀਅਰ ਮੈਡੀਕਲ ਅਫਸਰ ਸੀ ਐਚ ਸੀ ਡੇਹਲੋਂ ਦੇ ਖਾਤੇ ਵਿੱਚ ਜਮਾਂ ਕਰਵਾ ਦਿੱਤੇ ਗਏ ਅਤੇ ਜਲਦ ਹੀ ਬਕਾਇਆ 20 ਲੱਖ ਦੀ ਰਾਸ਼ੀ ਜਮਾਂ ਕਰਵਾਉਣ ਦੀ ਬੇਨਤੀ ਕੀਤੀ ਹੈ।
Onkar Singh Uppal