ਸਿਵਲ ਸਰਜਨ ਵੱਲੋਂ ਮੈਡੀਕਲ ਕੌਸਲ ਨੂੰ ਡਾਕਟਰ ਦੀ ਰਜਿਸਟ੍ਰੇਸ਼ਨ ਰੱਦ ਕਰਨ ਦੀ ਕੀਤੀ ਸਿਫਾਰ

ਲੁਧਿਆਣਾ 23 ਫਰਵਰੀ – ਸਿਵਲ ਸਰਜਨ ਡਾ ਜਸਬੀਰ ਸਿੰਘ ਔਲਖ ਵੱਲੋ ਬੀਤੇ ਦਿਨੀ ਸ਼ਹਿਰ ਵਿਚ ਚੱਲ ਰਹੇ ਇੱਕ ਕਲੀਨਿਕ ਨੂੰ ਫੌਰੀ ਤੌਰ ਤੇ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਸਨ ਪਰ ਨਿਯਮਾਂ ਦੇ ਉਲਟ ਸ਼ਰਤਾਂ ਨਾ ਪੂਰੀਆ ਕਰਦਿਆ ਪ੍ਰੈਕਟਿਸ ਚਾਲੂ ਰੱਖੀ ਗਈ ਤਾਂ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਸਬੰਧਤ ਡਾਕਟਰ ਦੀ ਰਜਿਸਟ੍ਰੇਸ਼ਨ ਰੱਦ ਕਰਨ ਲਈ ਪੰਜਾਬ ਮੈਡੀਕਲ ਕੋਂਸਲ ਨੂੰ ਲਿਖਿਆ ਗਿਆ ਹੈ।
ਇਸ ਸਬੰਧ ਵਿਚ ਜਾਣਕਾਰੀ ਸਾਂਝੀ ਕਰਦੇ ਹੋਏ ਡਾ ਔਲਖ ਨੇ ਦੱਸਿਆ ਕਿ ਉਨਾਂ ਕੋਲ ਸਹਾਇਕ ਸੁਪਰਡੈਟ ਜੇਲ ਵੱਲੋ ਕੁਝ ਦਿਨ ਪਹਿਲਾ ਇੱਕ ਮੁਲਾਜਮ ਦਾ ਮੈਡੀਕਲ ਸਰਟੀਫਿਕੇਟ ਵੈਰੀਫਾਈ ਕਰਨ ਸਬੰਧੀ ਬੇਨਤੀ ਪੱਤਰ ਪ੍ਰਾਪਤ ਹੋਇਆ ਸੀ।ਇਸ ਦੀ ਜਾਂਚ ਸਿਵਲ ਹਸਪਤਾਲ ਲੁਧਿਆਣਾ ਵਿਖੇ ਕੀਤੀ ਗਈ।ਜਾਂਚ ਦੌਰਾਨ ਪਾਇਆ ਗਿਆ ਕਿ ਇਸ ਡਾਕਟਰ ਵੱਲੋ ਇਹ ਮੈਡੀਕਲ ਸਰਟੀਫਿਕੇਟ ਜਾਰੀ ਕੀਤਾ ਗਿਆ ਹੈ। ਪਰ ਸਬੰਧਤ ਡਾਕਟਰ ਵੱਲੋ 1991 ਵਿੱਚ ਆਪਣੀ ਰਜਿਸਟ੍ਰੇਸ਼ਨ ਕਰਵਾਈ ਗਈ ਸੀ ਤੇ ਉਸ ਤੋਂ ਬਾਅਦ ਇਸ ਨੂੰ ਰੀਨਿਊ ਨਹੀਂ ਕਰਵਾਇਆ ਗਿਆ ਸੀ ਸੋ ਇਸ ਕਾਰਨ ਡਾਕਟਰ ਸਰਟੀਫਿਕੇਟ ਜਾਰੀ ਕਰਨ ਦੇ ਵਿਚ ਸਮਰੱਥ ਨਹੀ ਹੈ, ਜਿਸ ਸਬੰਧੀ ਉਸ ਡਾਕਟਰ ਨੂੰ ਕਲੀਨਿਕ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ।ਇਸ ਸਬੰਧੀ 17 ਫਰਵਰੀ ਨੂੰ ਸਿਵਲ ਹਸਪਤਾਲ ਦੇ ਮੈਡੀਕਲ ਸਟਾਫ ਵੱਲੋ ਚੈਕਿੰਗ ਦੌਰਾਨ ਪਾਇਆ ਗਿਆ ਕਿ ਉਪਰੋਕਤ ਡਾਕਟਰ ਵੱਲੋ ਆਪਣੀ ਕਲੀਨਿਕ ਨੂੰ ਬੰਦ ਨਹੀ ਕੀਤੀ ਗਿਆ, ਬਲਕਿ ਆਪਣੀ ਕਲੀਨਿਕ ਵਿਚ ਮਰੀ਼ਜਾਂ ਨੂੰ ਦਾਖਲ ਵੀ ਕੀਤਾ ਹੋਇਆ ਸੀ, ਜਿਸ ਤੇ ਕਾਰਵਾਈ ਕਰਦਿਆਂ ਸਿਵਲ ਸਰਜਨ ਡਾ ਜਸਬੀਰ ਸਿੰਘ ਔਲਖ ਨੇ ਰਜਿਸਟਰਾਰ ਪੰਜਾਬ ਮੈਡੀਕਲ ਕੌਸਲ ਮੋਹਾਲੀ ਨੂੰ ਪੱਤਰ ਜਾਰੀ ਕਰਦੇ ਹੋਏ ਉਤਕ ਡਾਕਟਰ ਦੀ ਰਜਿਸਟ੍ਰੇਸ਼ਨ ਪੱਕੇ ਤੌਰ ਤੇ ਰੱਦ ਕਰਨ ਦੀ ਸਿਫਾਰਸ ਕੀਤੀ ਹੈ।

Leave a review

Reviews (0)

This article doesn't have any reviews yet.
Onkar Singh Uppal
Onkar Singh Uppal
Onkar Singh Uppal is our sincere Journalist from District Ludhiana.
spot_img

Subscribe

Click for more information.

More like this
Related

ਭਿਖਾਰੀਆਂ ਨੇ ਕੀਤਾ ਪੀਰਾਂਪੁਰੀ ਨਕੋਦਰ ਦਾ ਮੰਦਾਹਾਲ

ਨਕੋਦਰ: ਨਕੋਦਰ ਸ਼ਹਿਰ, ਜੋ ਪਿੰਡਾਂ ਅਤੇ ਕਸਬਿਆਂ ਦੀ ਵੀਰਾਨੀ...

पी जी जी सीजी 42 में मिलेट्स कुकरी प्रतियोगिता का आयोजन।

पोस्ट ग्रेजुएट गवर्नमेंट कॉलेज फॉर गर्ल्स, सेक्टर 42, चंडीगढ़...

ਕੇਜਰੀਵਾਲ ਨੇ ਅਸਤੀਫਾ ਦੇ ਆਪਣੀ ਇਮਾਨਦਾਰੀ ਕੀਤੀ ਸਾਬਿਤ : ਇੰਦਰਜੀਤ ਕੌਰ ਮਾਨ

ਨਕੋਦਰ : ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ...

ਡੇੰਗੂ ਨੂੰ ਪੈਦਾ ਹੋਣ ਤੋ ਰੋਕਣ ਲਈ ਲੋਕ ਦੇਣ ਸਿਹਤ ਵਿਭਾਗ ਦਾ ਸਾਥ: ਡਾ. ਪ੍ਰਦੀਪ ਕੁਮਾਰ

ਲੁਧਿਆਣਾ: ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਸਿਵਲ...