ਬੰਦ ਹੋ ਗਏ Instagram ਤੇ FaceBook ਦੇ ਸਰਵਰ ਯੂਜ਼ਰਜ਼ ਕਰ ਰਹੇ ਪ੍ਰੇਸ਼ਾਨੀ ਦਾ ਸਾਮਣਾ

ਲੁਧਿਆਣਾ 05 ਮਾਰਚ (ਉਂਕਾਰ ਸਿੰਘ ਉੱਪਲ) ਇਕ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ ਕਿ ਮਾਰਕ ਜ਼ਕਰਬਰਗ ਦੀ ਮੈਟਾ ਕੰਪਨੀ ਦੀ ਮਲਕੀਅਤ ਵਾਲੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਅਤੇ ਇੰਸਟਾਗ੍ਰਾਮ ਦਾ ਸਰਵਰ ਡਾਉਨ ਹੋ ਗਿਆ ਹੈ, ਜਿਸ ਕਾਰਨ ਦੁਨੀਆ ਭਰ ਦੇ ਯੂਜ਼ਰਜ਼ ਕਾਫ਼ੀ ਪ੍ਰੇਸ਼ਾਨ ਹੋ ਰਹੇ ਹਨ। ਜਾਣਕਾਰੀ ਮੁਤਾਬਕ ਦੁਨੀਆ ਭਰ ਦੇ ਯੂਜ਼ਰਜ਼ ਦੀ ਫੇਸਬੁੱਕ ਆਈ.ਡੀ. ਲਾਗ-ਆਊਟ ਹੋ ਗਈ ਹੈ ਤੇ ਲਾਗਿਨ ਕਰਨ ‘ਤੇ ‘ਸੈਸ਼ਨ ਐਕਸਪਾਇਰਡ’ ਦਾ ਪਾਪ-ਅੱਪ ਆ ਰਿਹਾ ਹੈ। ਇੰਸਟਾਗ੍ਰਾਮ ‘ਤੇ ਵੀ ਫੀਡ ਰਿਫ੍ਰੈੱਸ਼ ਕਰਨ ‘ਚ ਯੂਜ਼ਰਜ਼ ਨੂੰ ਦਿੱਕਤ ਆ ਰਹੀ ਹੈ। ਇਸ ਦਾ ਕਾਰਨ ਅਤੇ ਕਦੋਂ ਤੱਕ ਇਸ ਦਾ ਹੱਲ ਨਿਕਲ ਸਕੇਗਾ, ਇਸ ਬਾਰੇ ਹਾਲੇ ਕੁਝ ਨਹੀਂ ਪਤਾ ਲੱਗ ਸਕਿਆ ਹੈ।ਇਸ ਸਮੇਂ ਫੇਸਬੁਕ ਅਤੇ ਇੰਸਟਾਗ੍ਰਾਮ ਦਾ ਸਰਵਰ ਡਾਉਨ ਹੋਣ ਕਾਰਨ ‘ਐਕਸ’ ‘ਤੇ #FacebookDown ਟ੍ਰੈਂਡ ਕਰ ਰਿਹਾ ਹੈ। ਲੋਕ ਇਸ ਬਾਰੇ ਜਾਣਕਾਰੀ ਲੈਣ ਲਈ ਐਕਸ ‘ਤੇ ਆ ਰਹੇ ਹਨ। ਇਸ ਬਾਰੇ ਫੇਸਬੁੱਕ ਵੱਲੋਂ ਹਾਲੇ ਤੱਕ ਕੋਈ ਅਧਿਕਾਰਿਤ ਬਿਆਨ ਜਾਂ ਪੁਸ਼ਟੀ ਨਹੀਂ ਕੀਤੀ ਗਈ ਹੈ। ਇਸ ਸਮੱਸਿਆ ਕਾਰਨ ਦੁਨੀਆ ਭਰ ਦੇ ਲੋਕਾਂ ਦਾ ਕਰੋੜਾਂ ਦਾ ਨੁਕਸਾਨ ਹੋ ਸਕਦਾ ਹੈ। ਟੈੱਕ ਮਾਹਿਰਾਂ ਮੁਤਾਬਕ ਇਹ ਇਕ ਸਾਈਬਰ ਅਟੈਕ ਵੀ ਹੋ ਸਕਦਾ ਹੈ।

Leave a review

Reviews (0)

This article doesn't have any reviews yet.
Onkar Singh Uppal
Onkar Singh Uppal
Onkar Singh Uppal is our sincere Journalist from District Ludhiana.
spot_img

Subscribe

Click for more information.

More like this
Related

पी जी जी सीजी 42 में मिलेट्स कुकरी प्रतियोगिता का आयोजन।

पोस्ट ग्रेजुएट गवर्नमेंट कॉलेज फॉर गर्ल्स, सेक्टर 42, चंडीगढ़...

ਕੇਜਰੀਵਾਲ ਨੇ ਅਸਤੀਫਾ ਦੇ ਆਪਣੀ ਇਮਾਨਦਾਰੀ ਕੀਤੀ ਸਾਬਿਤ : ਇੰਦਰਜੀਤ ਕੌਰ ਮਾਨ

ਨਕੋਦਰ : ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ...

ਡੇੰਗੂ ਨੂੰ ਪੈਦਾ ਹੋਣ ਤੋ ਰੋਕਣ ਲਈ ਲੋਕ ਦੇਣ ਸਿਹਤ ਵਿਭਾਗ ਦਾ ਸਾਥ: ਡਾ. ਪ੍ਰਦੀਪ ਕੁਮਾਰ

ਲੁਧਿਆਣਾ: ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਸਿਵਲ...

ਸਿਵਲ ਸਰਜਨ ਲੁਧਿਆਣਾ ਵੱਲੋਂ ਸਵੱਛਤਾ ਪੰਦਰਵਾੜੇ ਦੀ ਸ਼ੁਰੂਆਤ

ਲੁਧਿਆਣਾ: ਸਿਵਲ ਸਰਜਨ ਲੁਧਿਆਣਾ, ਡਾ ਪਰਦੀਪ ਕੁਮਾਰ ਵੱਲੋਂ ਅੱਜ...