ਲੁਧਿਆਣਾ, 8 ਮਈ (ਉਂਕਾਰ ਸਿੰਘ ਉੱਪਲ) ਸਿਵਲ ਸਰਜਨ ਡਾ ਜਸਬੀਰ ਸਿੰਘ ਔਲ਼ਖ ਦੇ ਦਿਸ਼ਾ ੑਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਵੱਲੋ ਜਿਲ੍ਹੇ ਭਰ ਵਿਚ ਆਮ ਲੋਕਾਂ ਨੂੰ ਜਾਗWਕ ਕਰਨ ਲਈ ਆਈ ਈ ਸੀ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ।ਇਸ ਸਬੰਧੀ ਸਿਵਲ ਹਸਪਤਾਲ ਲੁਧਿਆਣਾ ਵਿਖੇ ਅੱਜ ਮਾਸ ਮੀਡੀਆ ਦੀ ਟੀਮ ਵੱਲੋ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਨਵਜੰਮੇ ਬੱਚਿਆਂ ਦਾ ਟੀਕਾਕਰਨ ਜਰੂਰੀ ਹੈ ਤਾਂ ਕਿ ਆਉਣ ਸਮੇ ਵਿਚ ਬੱਚਿਆਂ ਨੂੰ ਜਾਨਲੇਵਾ ਬਿਮਾਰੀਆਂ ਤੋ ਬਚਾਇਆ ਜਾ ਸਕੇ ਅਤੇ ਗਰਭਵਤੀ ਔਰਤਾਂ ਦੀ ਪਹਿਚਾਣ ਕਰਕੇ ਜਲਦੀ ਰਜਿਸਟੇਸਨ ਜਰੂਰ ਕੀਤੀ ਜਾਵੇ ਤਾਂ ਕੇ ਵਿਭਾਗ ਵੱਲੋ ਸਮੇ ਸਮੇ ਤੇ ਮਿਲਣ ਵਾਲੀਆਂ ਸਿਹਤ ਸਹੂਲਤਾਂ ਮੁਹਾਈਆ ਕਰਵਾਈਆਂ ਜਾ ਸਕਣ।ਸਰਕਾਰੀ ਹਸਪਤਾਲਾਂ ਵਿਚ ਗਰਭਵਤੀ ਔਰਤਾਂ ਦਾ ਚੈਕਅਪ,ਟੀਕਾਕਰਨ,ਟੈਸਟ ਅਤੇ ਜਨੇਪਾ ਬਿਲਕੁਲ ਮੁਫਤ ਕੀਤਾ ਜਾਂਦਾ ਹੈ।ਇਸ ਤੋ ਇਲਾਵਾ ਇਕ ਸਾਲ ਤੱਕ ਦੀ ਉਮਰ ਦੇ ਲੜਕੇ ਅਤੇ ਪੰਜ ਸਾਲ ਤੱਕ ਦੀ ਉਮਰ ਤੱਕ ਲੜਕੀਆਂ ਦਾ ਇਲਾਜ ਬਿਲਕੁਲ ਮੁਫਤ ਕੀਤਾ ਜਾਂਦਾ ਹੈ।ਇਸ ਮੌਕੇ ਟੀਮ ਨੇ ਆਮ ਲੋਕਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਜਿਵੇ ਕਿ ਕੈਸਰ, ਸੂਗਰ, ਬੀ ਪੀ ਅਤੇ ਦਿਲ ਦੀਆ ਬਿਮਾਰੀਆਂ ਸਬੰਧੀ ਵੀ ਜਾਗਰੂਕ ਕੀਤਾ।ਇਨਾਂ ਬਿਮਾਰੀਆਂ ਦਾ ਮੁੱਖ ਕਾਰਨ ਰੋਜਾਨਾ ਜਿੰਦਗੀ ਵਿਚ ਆ ਰਹੀਆਂ ਤਲਦੀਲੀਆਂ ਬਣ ਰਹੀਆਂ ਹਨ।ਜਿਵੇ ਕੇ ਰੋਜ਼ ਦੇ ਖਾਣੇ ਵਿਚ ਪੌਸਟਿਕਤਾ ਦਾ ਘੱਟਣਾ।ਪੈਦਲ ਚੱਲਣ ਅਤੇ ਕਸਰਤ ਘੱਟ ਕਰਨਾ।ਲੋਕਾਂ ਵੱਲੋ ਖਾਣ ਪੀਣ ਵਿਚ ਵਰਤੀਆ ਜਾਂ ਰਹੀਆਂ ਗਲਤ ਆਦਤਾਂ ਮੁੱਖ ਕਾਰਨ ਬਣ ਰਹੀਆ ਹਨ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਹਸਪਤਾਲਾਂ ਵਿਚ ਗਰਭਵਤੀ ਔਰਤਾਂ ਦਾ ਚੈਕਅਪ, ਟੀਕਾਕਰਨ, ਟੈਸਟ ਤੇ ਜਨੇਪਾ ਮੁਫਤ; ਡਾ ਔਲਖਹ
Leave a review
Reviews (0)
This article doesn't have any reviews yet.