ਗਰਮ ਲੂ ਤੋ ਬਚਾਅ ਸਬੰਧੀ ਬੱਚਿਆਂ ਨੂੰ ਮਾਸ ਮੀਡੀਆ ਵਿੰਗ ਦੀ ਟੀਮ ਨੇ ਕੀਤਾ ਜਾਗਰੂਕ

ਲੁਧਿਆਣਾ, 14 ਮਈ (ਉਂਕਾਰ ਸਿੰਘ ਉੱਪਲ) ਸਿਵਲ ਸਰਜਨ ਡਾ ਜਸਬੀਰ ਸਿੰਘ ਔਲਖ ਦੇ ਦਿਸ਼ਾ ਨਿਰਦੇਸਾਂ ਹੇਠ ਸਿਹਤ ਵਿਭਾਗ ਵੱਲੋ ਜਿਲ੍ਹੇ ਭਰ ਵਿਚ ਹੀਟ ਵੇਵਜ਼ (ਗਰਮ ਲਹਿਰਾਂ) ਦੇ ਬਚਾਅ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।ਇਸ ਲੜੀ ਤਹਿਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਿਟਰੀ ਰੋਡ ਵਿਖੇ ਮਾਸ ਮੀਡੀਆ ਟੀਮ ਵੱਲੋ ਬੱਚਿਆਂ ਨੂੰ ਗਰਮ ਲਹਿਰਾਂ ਦੇ ਸਰੀਰ ਉਤੇ ਪੈਣ ਵਾਲੇ ਪ੍ਰਭਾਵ ਅਤੇ ਬਚਾਅ ਸਬੰਧੀ ਜਾਣਕਾਰੀ ਦਿੱਤੀ ਗਈ।ਇਸ ਮੌਕੇ ਟੀਮ ਨੇ ਦੱਸਿਆ ਕਿ ਜੇਕਰ ਤਾਪਮਾਨ 40 ਡਿਗਰੀ ਜਾਂ ਇਸ ਤੋਂ ਵੱਧ ਹੁੰਦਾ ਹੈ ਤਾਂ ਇਸ ਸਥਿਤੀ ਨੂੰ ਗਰਮੀ ਦੀ ਲਹਿਰ ਕਿਹਾ ਜਾਂਦਾ ਹੈ।ਜੋ ਸਰੀਰ ਦੇ ਤਾਪਮਾਨ ਨੂੰ ਵਿਗਾੜ ਸਕਦੀ ਹੈ ਅਤੇ ਲੂ ਲੱਗਣ ਵਰਗੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ।ਟੀਮ ਨੇ ਦੱਸਿਆ ਕਿ ਮਈ ਅਤੇ ਜੂਨ ਦੇ ਮਹੀਨਿਆਂ ਵਿਚ ਗਰਮ ਲਹਿਰਾਂ ਦੇ ਚੱਲਣ ਦੀ ਸੰਭਾਵਨਾ ਵੱਧ ਹੁੰਦੀ ਹੈ ਅਤੇ ਇਸ ਸਮੇਂ ਦੌਰਾਨ ਆਮ ਲੋਕਾਂ ਦੇ ਨਾਲ ਨਾਲ ਖਾਸ ਕਰਕੇ ਉਹ ਲੋਕ ਜੋ ਗਰਮੀ ਨਹੀ ਝੱਲ ਸਕਦੇ ਨੂੰ ਚੌਕਸ ਰਹਿਣ ਦੀ ਲੋੜ ਹੈ।ਟੀਮ ਨੇ ਦੱਸਿਆ ਕੇ ਘਰ ਦੇ ਕੰਮ ਸਵੇਰ ਅਤੇ ਸ਼ਾਮ ਵੇਲੇ ਹੀ ਕਰਨੇ ਚਾਹੀਦੇ ਹਨ।ਪਿਆਸ ਨਾ ਲੱਗਣ ਦੀ ਸੂਰਤ ਵਿਚ ਵੀ ਹਰ ਅੱਧੇ ਘੰਟੇ ਬਾਅਦ ਪਾਣੀ ਪੀਣਾ ਚਾਹੀਦਾ ਹੈ।ਸਿੱਧੀ ਧੁੱਪ ਤੋ ਬਚਣ ਲਈ ਆਪਣੇ ਸਿਰ ਨੂੰ ਢੱਕਣ ਲਈ ਛੱਤਰੀ, ਟੋਪੀ, ਤੌਲੀਆ, ਪੱਗ ਜਾਂ ਦੁਪੱਟੇ ਦੀ ਵਰਤੋਂ ਕਰਨੀ ਚਾਹੀਦੀ ਹੈ।ਨੰਗੇ ਪੈਰ ਬਾਹਰ ਨਹੀ ਜਾਣਾ ਚਾਹੀਦਾ।ਮੌਸਮੀ ਫਲ ਅਤੇ ਸਬਜ਼ੀਆਂ ਜਿਵੇਂ ਕਿ ਤਰਬੂਜ, ਸੰਤਰਾ, ਅੰਗੂਰ, ਖੀਰੇ ਅਤੇ ਟਮਾਟਰ ਆਦਿ ਹੀ ਖਾਣੇ ਚਾਹੀਦੇ ਹਨ ਇਨਾਂ ਵਿਚ ਪਾਣੀ ਦੀ ਮਾਤਰਾ ਵੱਧ ਹੁੰਦੀ ਹੈ।ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ ਆਦਿ ਦੀ ਵੱਧ ਤੋ ਵੱਧ ਵਰਤੋ ਕਰਨੀ ਚਾਹੀਦੀ ਹੈ।ਟੀਮ ਨੇ ਦੱਸਿਆ ਕਿ ਬਾਸੀ ਅਤੇ ਤਲਿਆ ਭੋਜਨ ਨਹੀ ਖਾਣਾ ਚਾਹੀਦਾ ਤਾਂ ਕਿ ਗਰਮੀ ਦੇ ਮੌਸਮ ਵਿਚ ਹੋਣ ਵਾਲੀਆਂ ਬਿਮਾਰੀਆਂ ਤੋ ਬਚਿਆ ਜਾ ਸਕੇ।ਇਸ ਮੌਕੇ ਪ੍ਰਿੰਸੀਪਲ ਚਰਨਜੀਤ ਕੌਰ ਅਹੂਜਾ ਤੋ ਇਲਾਵਾ ਸਟਾਫ ਹਾਜ਼ਰ ਸੀ।

Leave a review

Reviews (0)

This article doesn't have any reviews yet.
Onkar Singh Uppal
Onkar Singh Uppal
Onkar Singh Uppal is our sincere Journalist from District Ludhiana.
spot_img

Subscribe

Click for more information.

More like this
Related

ਇੰਗਲੈਂਡ ਵਿੱਚ ਜਾ ਕੇ ਰਜਵੰਤ ਕੌਰ ਬੂਕ ਨੇ ਕੀਤਾ ਸਮਾਜ ਦਾ ਨਾਮ ਰੋਸ਼ਨ: ਸ੍ਰੀ ਗੁਰਦੀਪ ਵੜਵਾਲ

ਬਲਾਕ ਪ੍ਰਾਇਮਰੀ ਸਿੱਖਿਆ ਦਫਤਰ ਸ਼ਾਹਕੋਟ 02 ਦੇ ਜੂਨੀਅਰ ਸਹਾਇਕ...

माता की चौकी।

सेक्टर 35 मार्केट वेलफेयर एसोसिएशन द्वारा माता की चौकी...

19वां विशाल मां काली चौंकी एवं भंडारा।

राम दरबार फेस 1,चंडीगढ़ हर साल की तरह इस...