ਲੁਧਿਆਣਾ 16 ਮਈ (ਉਂਕਾਰ ਸਿੰਘ ਉੱਪਲ) ਡੇਗੂ ਦੀ ਬਿਮਾਰੀ ਦੇ ਖਤਰੇ ਨੂੰ ਮੁੱਖ ਰੱਖਦੇ ਹੋਏ।ਸਿਹਤ ਵਿਭਾਗ ਵੱਲੋ ਲੋਕਾਂ ਨੂੰ ਜਾਗਰੂਕ ਕਰਨ ਲਈ ਜਿਲ੍ਹੇ ਭਰ ਵਿਚ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ।ਇਸ ਤਹਿਤ ਅੱਜ ਰਾਸ਼ਟਰੀ ਡੇਗੂ ਦਿਵਸ ਮੌਕੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਇਸ ਮੌਸਮ ਵਿਚ ਵੈਕਟਰ ਬਾਰਨ (ਮੱਛਰਾਂ ਤੋ ਪੈਦਾ ਹੋਣ ਵਾਲੀਆਂ ਬਿਮਾਰੀਆਂ) ਤੋ ਬਚਾਅ ਲਈ ਸਿਹਤ ਵਿਭਾਗ ਦੀਆਂ ਐਟੀ ਲਾਰਵਾ ਟੀਮਾਂ ਵੱਲੋ ਘਰ ਘਰ ਜਾਕੇ ਸਰਵੇ ਕਰਕੇ ਡੇਗੂ ਕੇਸਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਡੇਗੂ ਮੱਛਰਾਂ ਦੇ ਪੈਦਾ ਹੋਣ ਵਾਲੇ ਲਾਰਵੇ ਵਾਲੀਆਂ ਥਾਂਵਾਂ ਨੂੰ ਨਸ਼ਟ ਕੀਤਾ ਜਾ ਰਿਹਾ ਹੈ।ਉਨਾਂ ਦੱਸਿਆ ਕਿ ਡੇਗੂ ਬੁਖਾਰ ਏਡੀਜ਼ ਅਜਿਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਜੋ ਕਿ ਸਾਫ ਖੜੇ ਪਾਣੀ ਵਿਚ ਪੈਦਾ ਹੁੰਦਾ ਹੈ।ਇਸ ਦੇ ਬਚਾਅ ਲਈ ਘਰ ਦੇ ਆਲੇ ਦੁਆਲੇ ਪਾਣੀ ਨੂੰ ਇਕੱਠਾ ਨਾ ਹੋਣ ਦਿੱਤਾ ਜਾਵੇ।ਘਰਾਂ ਵਿਚ ਪਏ ਕੂਲਰਾਂ,ਗਮਲਿਆਂ,ਫਰਿੱਜਾਂ ਦੀਆਂ ਟਰੇਆਂ,ਪਾਣੀਆਂ ਦੀਆਂ ਟੈਕੀਆਂ ਅਤੇ ਘਰਾਂ ਦੀਆਂ ਛੱਤਾਂ ਤੇ ਪਏ ਟੁੱਟੇ ਭੱਜੇ ਬਰਤਨਾਂ ਅਤੇ ਟਾਇਰਾਂ ਆਦਿ ਵਿਚ ਖੜੇ ਪਾਣੀ ਨੂੰ ਨਸ਼ਟ ਕਰ ਦਿੱਤਾ ਜਾਵੇ।ਡੇਗੂ ਮੱਛਰ ਦੇ ਕੱਟਣ ਨਾਲ ਤੇਜ਼ ਬੁਖਾਰ,ਤੇਜ਼ ਸਿਰ ਦਰਦ, ਜੋੜਾਂ ਅਤੇ ਪੱਠਿਆਂ ਵਿਚ ਦਰਦ, ਉਲਟੀਆਂ ਆਉਣਾ, ਚਮੜੀ ਤੇ ਨਿਸ਼ਾਨ,ਅੱਖਾਂ ਵਿਚ ਦਰਦ, ਜਿਆਦਾ ਹਾਲਤ ਵਿਗੜਨ ਨਾਲ ਮਸੂੜਿਆਂ ਅਤੇ ਨੱਕ ਵਿਚੋ ਖੂਨ ਦੇ ਵਗਣ ਆਦਿ ਡੇਗੂ ਦੇ ਲੱਛਣ ਹਨ। ਉਨਾਂ ਦੱਸਿਆ ਕਿ ਇਸ ਦੀ ਜਾਂਚ ਸਾਰੇ ਸਰਕਾਰੀ ਸਿਹਤ ਕੇਦਰਾਂ ਵਿਚ ਮੁਫਤ ਕੀਤੀ ਜਾਂਦੀ ਹੈ।ਡੇਗੂ ਦੇ ਬਚਾਅ ਲਈ ਸਰੀਰ ਨੂੰ ਪੂਰੀ ਤਰ੍ਹਾਂ ਢੱਕ ਕੇ ਰੱਖਿਆ ਜਾਵੇ, ਰਾਤ ਨੂੰ ਸੌਣ ਵੇਲੇ ਮੱਛਰਦਾਨੀਆਂ ਦੀ ਵਰਤੋ ਕੀਤੀ ਜਾਵੇ, ਮੱਛਰ ਭਜਾਓ ਕਰੀਮਾਂ, ਯੰਤਰਾਂ ਅਤੇ ਮੱਛਰ ਮਾਰ ਦਵਾਈਆਂ ਦਾ ਇਸਤੇਮਾਲ ਕੀਤਾ ਜਾਵੇ।ਰਾਸ਼ਟਰੀ ਡੇਗੂ ਦਿਵਸ ਮੌਕੇ ਜਿਲ੍ਹੇ ਭਰ ਵਿਚ ਜਾਗਰੂਕਤਾਂ ਰੈਲੀਆਂ ਅਤੇ ਸੈਮੀਨਾਰਾਂ ਦਾ ਆਯੋਜਨ ਕੀਤਾ ਗਿਆ।ਸਿਵਲ ਸਰਜਨ ਦਫਤਰ ਵਿਖੇ ਸਹਾਇਕ ਸਿਵਲ ਸਰਜਨ ਡਾ ਵਿਵੇਕ ਕਟਾਰੀਆ ਨੇ ਰੈਲੀ ਨੂੰ ਝੰਡੀ ਦੇ ਕੇ ਰਵਾਨਾ ਕੀਤਾ।ਇਸ ਮੌਕੇ ਜਿਲ੍ਹਾ ਐਪੀਡੀਮੋਲੋਜਿਸਟ ਡਾ ਸੀਤਲ ਨਾਰੰਗ,ਜਿਲ੍ਹਾ ਮਾਸ ਮੀਡੀਆ ਅਫਸਰ ਪਰਮਿੰਦਰ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਰਜਿੰਦਰ ਸਿੰਘ, ਜਿਲ੍ਹਾ ਬੀ ਸੀ ਸੀ ਕੋਆਡੀਨੇਟਰ ਬਰਜਿੰਦਰ ਸਿੰਘ ਬਰਾੜ, ਸਹਾਇਕ ਮਲੇਰੀਆ ਅਫਸਰ ਗੁਰਮਿੰਟ ਸਿੰਘ, ਸਿਹਤ ਇੰਸਪੈਕਟਰ ਪ੍ਰੇਮ ਸਿੰਘ,ਜਸਵੀਰ ਸਿੰਘ, ਸਰਬਜੀਤ ਸਿੰਘ, ਸਤਿੰਦਰ ਸਿੰਘ ,ਬਲਜੀਤ ਸਿੰਘ ਅਤੇ ਇਨਸਕੈਟ ਕੁਲੈਟਰ ਰਮੇਸ ਕੁਮਾਰ ਆਦਿ ਹਾਜ਼ਰ ਸਨ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਡੇਗੂ ਮੱਛਰ, ਕੂਲਰਾਂ,ਗਮਲਿਆਂ,ਫਰਿੱਜਾਂ ਦੀਆਂ ਟਰੇਆਂ ਚ ਖੜੇ ਸ਼ਾਫ ਪਾਣੀ ਤੇ ਹੁੰਦਾ ਪੈਦਾ-ਡਾ ਔਲਖਡ
Leave a review
Reviews (0)
This article doesn't have any reviews yet.