ਲੁਧਿਆਣਾ : ਦਵਾਈਆਂ ਅਤੇ ਕਾਸਮੈਟਿਕਸ ਐਕਟ 1940 ਅਤੇ ਨਿਯਮਾਂ ਦੀਆਂ ਧਾਰਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ, ਅੱਜ ਦੋ ਟੀਮਾਂ ਨੇ ਲੁਧਿਆਣਾ ਦੇ ਬੀ.ਆਰ.ਐਸ ਨਗਰ ਵਿੱਚ ਕੀਤੀ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਗਈ। ਇਨਾਂ ਟੀਮਾਂ ਵਿੱਚ ਰੁਪਿੰਦਰ ਕੌਰ, ਡਰੱਗਸ ਕੰਟਰੋਲ ਅਫਸਰ, ਲੁਧਿਆਣਾ-1, ਅਮਰਜੀਤ ਸਿੰਘ, ਡਰੱਗਸ ਕੰਟਰੋਲ ਅਫਸਰ, ਲੁਧਿਆਣਾ-2; ਗੁਨਦੀਪ ਬੰਸਲ, ਡਰੱਗਸ ਕੰਟਰੋਲ ਅਫਸਰ, ਲੁਧਿਆਣਾ-3, ਅਤੇ ਰੋਹਿਤ ਕਲਰਾ, ਡਰੱਗਸ ਕੰਟਰੋਲ ਅਫਸਰ, ਲੁਧਿਆਣਾ-4 ਸ਼ਾਮਲ ਸਨ।
ਇਸ ਸਬੰਧ ਵਿੱਚ ਜਾਣਕਾਰੀ ਸਾਂਝੀ ਕਰਦਿਆ ਜ਼ੋਨਲ ਲਾਇਸੰਸਗ ਅਥਾਰਟੀ ਦਿਨੇਸ਼ ਗੁਪਤਾ ਨੇ ਦੱਸਿਆ ਕਿ ਅੱਜ ਕੁੱਲ ਛੇ ਕੇਮਿਸਟਾਂ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਪੰਜ ਕਿਸਮਾਂ ਦੇ ਨਮੂਨੇ ਟੈਸਟ ਅਤੇ ਵਿਸ਼ਲੇਸ਼ਣ ਲਈ ਲਏ ਗਏ। ਇਹ ਨਮੂਨੇ ਗੁਣਵੱਤਾ ਦੀ ਜਾਂਚ ਕਰਨ ਲਈ ਸਰਕਾਰੀ ਵਿਸ਼ਲੇਸ਼ਕ ਪੰਜਾਬ ਨੂੰ ਭੇਜੇ ਜਾਣਗੇ। ਜਾਂਚ ਦੌਰਾਨ ਤਿੰਨ ਫਰਮਾਂ ਨੂੰ ਕਾਨੂੰਨ ਦੀਆਂ ਧਾਰਾਵਾਂ ਦੀ ਉਲੰਘਣਾ ਕਰਦੇ ਹੋਏ ਪਾਇਆ ਗਿਆ, ਉਨ੍ਹਾਂ ਫਰਮਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣਗੇ। ਭਵਿੱਖ ਵਿੱਚ ਵੀ, ਇਲਾਕੇ ਵਿੱਚ ਗ਼ੈਰ-ਮਿਆਰੀ ਦਵਾਈਆਂ ਅਤੇ ਆਦਤ ਬਣਾਉਣ ਵਾਲੀਆਂ ਦਵਾਈਆਂ ਦੀ ਉਪਲਬਧਤਾ ਨੂੰ ਖਤਮ ਕਰਨ ਲਈ ਇਸ ਤਰ੍ਹਾਂ ਦੇ ਛਾਪੇ ਮਾਰੇ ਜਾਣਗੇ। ਡਾ. ਪ੍ਰਦੀਪ ਕੁਮਾਰ, ਸਿਵਲ ਸਰਜਨ ਲੁਧਿਆਣਾ ਨੇ ਸਾਰੇ ਕੇਮਿਸਟਾਂ ਨੂੰ ਐਕਟ ਅਤੇ ਨਿਯਮਾਂ ਦੀਆਂ ਧਾਰਾਵਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਗ੍ਰਾਹਕਾਂ ਨੂੰ ਬਿਲਾਂ ‘ਤੇ ਦਵਾਈਆਂ ਖਰੀਦਣੀਆਂ ਚਾਹੀਦੀਆਂ ਹਨ।
Onkar Singh Uppal