ਲੁਧਿਆਣਾ: ਸਿਵਲ ਸਰਜਨ ਲੁਧਿਆਣਾ, ਡਾ. ਪਰਦੀਪ ਕੁਮਾਰ ਨੇ ਦੱਸਿਆ ਕਿ ਲੁਧਿਆਣਾ ਵਿੱਚ ਐਂਟੀ ਲਾਰਵਾ ਸਕੀਮ ਦੇ ਤਹਿਤ ਵੱਖ-ਵੱਖ ਟੀਮਾਂ ਨੇ ਡਾ. ਸੀਤਲ ਨਾਰੰਗ, ਜ਼ਿਲ੍ਹਾ ਐਪੀਡੀਮਾਲੋਜਿਸਟ ਦੀ ਅਗਵਾਈ ਵਿੱਚ ਕਈ ਅਹਿਮ ਕਾਰਵਾਈਆਂ ਕੀਤੀਆਂ ਹਨ। ਇਹ ਮੁਹਿੰਮ ਮਲੇਰੀਆ ਅਤੇ NVBDCP ਨਾਲ ਸੰਬੰਧਤ ਕੇਸਾਂ ਦੇ ਰੋਕਥਾਮ ਲਈ ਚਲਾਈ ਜਾ ਰਹੀ ਹੈ। ਇਸ ਅਧੀਨ ਕਰਮਚਾਰੀਆਂ ਵੱਲੋਂ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਘਰ-ਘਰ ਜਾ ਕੇ ਮੱਛਰਾਂ ਦੀ ਪੈਦਾਵਾਰ ਦੀ ਜਾਂਚ ਕੀਤੀ ਗਈ। ਜਿੱਥੇ ਵੀ ਮੱਛਰਾਂ ਦੇ ਲਾਰਵਾ ਮਿਲੇ, ਉਨ੍ਹਾਂ ਨੂੰ ਤੁਰੰਤ ਨਸ਼ਟ ਕਰਨ ਦੀ ਕਾਰਵਾਈ ਕੀਤੀ ਗਈ। ਨਾਲ ਹੀ, ਖੜੇ ਪਾਣੀ ਵਿੱਚ ਲਾਰਵੀਸਾਈਡ ਸਪਰੇ ਕੀਤਾ ਗਿਆ, ਜਿਸ ਨਾਲ ਮੱਛਰਾਂ ਦੀ ਪੈਦਾਵਾਰ ਨੂੰ ਰੋਕਿਆ ਜਾ ਸਕੇ। ਸਿਹਤ ਜਾਗਰੂਕਤਾ ਮੁਹਿੰਮ ਦਾ ਵੀ ਆਯੋਜਨ ਕੀਤਾ ਗਿਆ ਜਿਸ ਵਿੱਚ ਲੋਕਾਂ ਨੂੰ ਡੇਂਗੂ, ਮਲੇਰੀਆ, ਅਤੇ ਚਿਕਨਗੁਣੀਆ ਤੋਂ ਬਚਾਅ ਦੇ ਉਪਾਵਾਂ ਬਾਰੇ ਸਿਖਲਾਈ ਦਿੱਤੀ ਗਈ। ਇਸ ਦੌਰਾਨ ਪੈਮਫਲੈਟ ਵੰਡੇ ਗਏ ਅਤੇ ਜਾਗਰੂਕਤਾ ਪੋਸਟਰ ਚਿਪਕਾਏ ਗਏ।ਇਸ ਮੌਕੇ ‘ਤੇ ਦਲਬੀਰ ਸਿੰਘ, ਏਐਮਓ ਅਤੇ ਸਤਿੰਦਰ ਸਿੰਘ, ਹੈਲਥ ਇੰਸਪੈਕਟਰ ਵੀ ਮੌਜੂਦ ਸਨ।
Onkar Singh Uppal