ਸਿਹਤ ਵਿਭਾਗ ਵੱਲੋ ਹਲਕਾਅ ਤੋਂ ਬਚਾਅ ਸਬੰਧੀ ਜਾਗਰੂਕਤਾ ਗਤੀਵਿਧੀਆਂ ਜਾਰੀ

ਹਲਕਾਅ ਤੋਂ ਬਚਾਅ ਲਈ ਹਸਪਤਾਲਾਂ ਵਿੱਚ ਲੱਗਦੇ ਹਨ ਮੁਫਤ ਟੀਕੇ- ਡਾ.ਪ੍ਰਦੀਪ ਕੁਮਾਰ ਸਿਵਲ ਸਰਜਨ

ਲੁਧਿਆਣਾ: ਸਿਵਲ ਸਰਜਨ ਲੁਧਿਆਣਾ ਡਾ. ਪ੍ਰਦੀਪ ਕੁਮਾਰ ਵੱਲੋ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਰੇਬੀਜ (ਹਲਕਾਅ) ਇੱਕ ਜਾਨਲੇਵਾ ਬਿਮਾਰੀ ਹੈ, ਰੇਬੀਜ (ਹਲਕਾਅ) ਕਿਸੇ ਵੀ ਜਾਨਵਰ ਦੇ ਕੱਟਣ ਤੋਂ ਹੋ ਸਕਦੀ ਹੈ। ਜੇਕਰ ਕਿਸੇ ਨੂੰ ਕੋਈ ਵੀ ਜਾਨਵਰ ਜਿਵੇਂ ਕਿ ਕੁੱਤਾ, ਬਿੱਲੀ, ਚੂਹਾ, ਬਾਂਦਰ, ਚੰਮਗਿੱਦੜ, ਲੰਗੂਰ, ਖਰਗੋਸ਼, ਨਿਓਲਾ ਆਦਿ ਕੱਟ ਲੈਂਦਾ ਹੈ ਤਾਂ ਜਖਮ ਨੂੰ ਵਗਦੇ ਸਾਫ ਪਾਣੀ ਨਾਲ ਸਾਬਣ ਲਗਾ ਕੇ 15 ਮਿੰਟ ਲਈ ਧੋਵੋ। ਜਖਮ ਨੂੰ ਅਲਕੋਹਲ ਜਾਂ ਆਇਓਡੀਨ ਘੋਲ ਨਾਲ ਰੋਗਾਣੂ ਮੁਕਤ ਕਰੋ। ਜਖਮ ਨੂੰ ਨੰਗੇ ਹੱਥ ਨਾਂ ਲਗਾਓ। ਜਖਮ ਉਪਰ ਤੇਲ, ਮਿਰਚ, ਨਿੰਬੂ, ਪੱਤੇ ਜਾਂ ਕਿਸੇ ਹੋਰ ਤਰ੍ਹਾਂ ਦਾ ਪਦਾਰਥ ਨਾ ਲਗਾਓ ਅਤੇ ਨਾ ਹੀ ਪੱਟੀ ਕਰੋ।ਮਰੀਜ਼ ਨੂੰ ਜਲਦੀ ਨੇੜੇ ਦੇ ਸਿਹਤ ਕੇਂਦਰ ਜਾ ਕੇ ਡਾਕਟਰ ਦੀ ਸਲਾਹ ਅਨੁਸਾਰ ਮੁਕੰਮਲ ਟੀਕਾਕਰਨ ਕਰਵਾਓ ਜੇਕਰ ਕਿਸੇ ਵਿਅਕਤੀ ਨੇ ਆਪਣੇ ਘਰ ਵਿੱਚ ਗਾਂ, ਮੱਝ, ਬਕਰੀ, ਘੋੜਾ ਅਤੇ ਗਧਾ ਆਦਿ ਜਾਨਵਰ ਪਾਲੇ ਹੋਏ ਹਨ, ਉਸ ਵਿਅਕਤੀ ਅਤੇ ਪਾਲੇ ਹੋਏ ਜਾਨਵਰਾਂ ਦੀ ਵੈਕਸੀਨੇਸ਼ਨ ਕਰਵਾਉਣੀ ਜਰੂਰੀ ਹੈ। ਹਲਕਾਈ ਮੱਝ ਜਾਂ ਗਾਂ ਦਾ ਦੁੱਧ ਪੀਤਾ ਹੈ, ਉਸਨੂੰ ਵੈਕਸੀਨ ਕਰਵਾਉਣੀ ਚਾਹੀਦੀ ਹੈ। ਰੇਬੀਜ (ਹਲਕਾਅ) ਦਾ ਟੀਕਾਕਰਨ ਜ਼ਿਲ੍ਹਾ ਹਸਪਤਾਲ, ਸਬ-ਡਵੀਜਨਲ ਹਸਪਤਾਲਾਂ ਅਤੇ ਕਮਿਊਨਟੀ ਹੈਲਥ ਸੈਂਟਰਾਂ ਵਿੱਚ ਹਰ ਰੋਜ਼ ਮੁਫਤ ਕੀਤਾ ਜਾਂਦਾ ਹੈ। ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ ਆਪ ਨੂੰ ਜਾਨਵਰ ਦੇ ਕੱਟਣ ਤੋ ਬਚਾਅ ਕੇ ਰੱਖਿਆ ਜਾਵੇ। ਕਿਸੇ ਵੀ ਜਾਨਵਰ ਦੇ ਕੱਟਣ ਤੇ ਲਾਪਰਵਾਹੀ ਨਾ ਵਰਤੀ ਜਾਵੇ। ਮੁਕੰਮਲ ਟੀਕਾਕਰਨ ਕਰਵਾਇਆ ਜਾਵੇ। ਜਿਨ੍ਹਾਂ ਨੇ ਆਪਣੇ ਘਰਾਂ ਵਿੱਚ ਪਾਲਤੂ ਜਾਨਵਰ ਪਾਲੇ ਹੁੰਦੇ ਹਨ, ਉਹਨਾਂ ਦੀ ਮੁਕੰਮਲ ਵੈਕਸੀਨੇਸ਼ਨ ਕਰਵਾਈ ਜਾਵੇ। ਬੱਚਿਆਂ ਨੂੰ ਅਵਾਰਾ ਜਾਨਵਰਾਂ ਤੋ ਦੂਰ ਰਹਿਣ ਅਤੇ ਉਹਨਾਂ ਨਾਲ ਨਾ ਖੇਡਣ ਦੀ ਸਲਾਹ ਦਿੱਤੀ ਜਾਵੇ।ਸਿਹਤ ਵਿਭਾਗ ਵੱਲੋ ਰੇਬੀਜ (ਹਲਕਾਅ) ਤੋ ਬਚਾਓ ਸਬੰਧੀ ਜਾਗਰੂਕਤਾ ਗਤੀਵਿਧੀਆਂ ਜਾਰੀ ਹਨ।

Onkar Singh Uppal

Leave a review

Reviews (0)

This article doesn't have any reviews yet.
Onkar Singh Uppal
Onkar Singh Uppal
Onkar Singh Uppal is our sincere Journalist from District Ludhiana.
spot_img

Subscribe

Click for more information.

More like this
Related

भारतीय वायु सेना दिवस पर पर्यावरण संरक्षण का संदेश।

जय मधुसूदन जय श्रीकृष्ण फाउंडेशन की ओर से भारतीय...

ਜਲੰਧਰ ਵਿਖੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ

ਜਲੰਧਰ : ਡੈਮੋਕ੍ਰੇਟਿਕ ਆਸ਼ਾ ਵਰਕਰ ਫੈਸਿਲੀਟੇਟਰ ਯੂਨੀਅਨ ਪੰਜਾਬ ਜ਼ਿਲਾ...

ਪਰਗਟ ਦਿਵਸ ਮਨਾਵਾਂਗੇ, ਪੜ ਯੋਗ ਵਸ਼ਿਸ਼ਟ ਦੀ ਬਾਣੀ ਜਲਦ ਹੀ ਸਰੋਤਿਆਂ ਦੀ ਕਚਹਿਰੀ ਵਿੱਚ।

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕੌਮੀ ਗੀਤਕਾਰ ਤੀਰਥ ਨਾਹਰ...

ਭਗਵਾਨ ਵਾਲਮੀਕ ਮਹਾਰਾਜ ਜੀ ਦੇ ਪ੍ਰਗਟ ਦਿਵਸ ਤੇ ਸਬੰਧ ਵਿੱਚ ਨਕੋਦਰ ਵਿੱਚ 16 ਅਕਤੂਬਰ ਨੂੰ ਸ਼ੋਭਾ ਯਾਤਰਾ

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਵਾਈਸ ਸੰਸਥਾਪਕ ਰਾਹੁਲ ਸਹੋਤਾ...