ਲੁਧਿਆਣਾ : ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਕੀਤੇ ਦਿਸ਼ਾ- ਨਿਰਦੇਸਾਂ ਤਹਿਤ ਅੱਜ ਜਿਲ੍ਹੇ ਭਰ ਵਿਚ ਡੇਂਗੂ ਦੇ ਲਾਰਵੇ ਦੀ ਚੈਕਿੰਗ ਕੀਤੀ ਗਈ।ਇਸ ਮਾਸ ਮੁਹਿੰਮ ਦੀ ਸ਼ੁਰੂਆਤ ਸਿਵਲ ਸਰਜਨ ਡਾ.ਪ੍ਰਦੀਪ ਕੁਮਾਰ ਮਹਿੰਦਰਾ ਵੱਲੋਂ ਕੀਤੀ ਗਈ।ਇਸ ਮੌਕੇ ਜਾਣਕਾਰੀ ਦਿੰਦੇ ਉਨਾਂ ਦੱਸਿਆ ਕਿ ਇਹ ਮੁਹਿੰਮ ਦਸੰਬਰ ਮਹੀਨੇ ਤੱਕ ਲਗਾਤਾਰ ਜਾਰੀ ਰਹੇਗੀ ਤਾਂ ਕਿ ਡੇਂਗੂ ਦੇ ਪ੍ਰਕੋਪ ਤੋਂ ਆਮ ਲੋਕਾਂ ਨੂੰ ਬਚਾਇਆ ਜਾ ਸਕੇ।
ਇਸ ਮੌਕੇ ਜਿਲ੍ਹੇ ਵਿਚ ਸਟੇਟ ਪੱਧਰ ਤੋੰ ਚਾਰ ਸੁਪਰਵਾਈਜ਼ਰੀ ਟੀਮਾਂ ਵੱਲੋ ਇਸ ਮੁਹਿੰਮ ਵਿਚ ਭਾਗ ਲਿਆ ਗਿਆ।ਜਿੰਨਾਂ ਵਿਚ ਵਿਭਾਗ ਦੇ ਡਿਪਟੀ ਡਰਾਇਕੈਟਰ ਡਾ ਜਸਬੀਰ ਸਿੰਘ ਔਲਖ ਅਤੇ ਡਾ ਪਰੀਤੀ ਥਾਵਰੇ ਮੈਡੀਕਲ ਅਫਸਰ ਅਤੇ ਜਿਲ੍ਹਾ ਐਪੀਡੀਮੋਲੋਜਿਸਟ ਵੱਲੋ ਮਾਡਲ ਗਰਾਮ ਜਵਾਹਰ ਕੈਪ ਵਿਚ ਘਰ ਘਰ ਜਾ ਕਿ ਲਾਰਵਾ ਚੈਕ ਕੀਤਾ ਗਿਆ।ਇਸ ਤੋ ਇਲਾਵਾ ਡਾ ਦਲਜੀਤ ਸਿੰਘ ਡਿਪਟੀ ਡਰਾਇਕੈਟਰ , ਡਾ ਰਸਮੀ ਸ਼ਰਮਾ ਅਸਿਸਟੈਟ ਡਰਾਇਕੈਟਰ, ਡਾ ਅਮ੍ਰਿਤਪਾਲ ਸਿੰਘ ਮੈਡੀਕਲ ਅਫਸਰ ਵੱਲੋ ਬੀ ਆਰ ਐਸ ਨਗਰ ਅਤੇ ਸਨੇਤ ,ਡਾ ਪ੍ਰਤੀਭਾ ਸਾਹੂ ਅਤੇ ਡਾ ਆਰਤੀ ਮੈਡੀਕਲ ਅਫਸਰ ਵੱਲੋ ਕਨਾਲ ਇੰਨਕਲੇਵ ਜਵੱਦੀ, ਡਿਪਟੀ ਡਰਾਇਕੈਟਰ ਡਾ ਨਵਜੋਤ ਕੌਰ, ਡਾ ਸੰਦੀਪ ਭੋਲਾ ਅਸਿਸਟੈਟ ਡਰਾਇਕੈਟਰ ਅਤੇ ਅਕਸ਼ੇ ਭਾਰਗਵ ਨੇ ਸਾਊਥ ਸਿਟੀ ਕੂੰਮਕਲਾ ਨੇੜੇ ਪਿੰਡ ਬਰਮੀ ਵਿਖੇ ਮੁਹਿੰਮ ਵਿਚ ਭਾਗ ਲਿਆ ਅਤੇ ਘਰਾਂ ਵਿਚ ਜਾ ਕਿ ਲਾਰਵਾ ਚੈਕ ਕੀਤਾ।ਇਸ ਮੁਹਿੰਮ ਦੌਰਾਨ ਅੱਜ ਜਿਲ੍ਹੇ ਭਰ 248 ਟੀਮਾਂ ਦਾ ਗਠਨ ਕੀਤਾ ਗਿਆ ਜਿੰਨਾਂ ਵਿੱਚ 998 ਮੈਬਰ ਸਾਮਲ ਸਨ।ਟੀਮਾਂ ਵੱਲੋ 213 ਇਲਾਕਿਆ ਵਿਚ ਦੌਰਾ ਕਰਕੇ 11880 ਘਰਾਂ ਵਿਚ ਅਤੇ 40 ਦਫਤਰਾਂ ਵਿਖੇ ਸਰਵੇ ਕੀਤਾ ਗਿਆ।ਇੰਨਾਂ ਟੀਮਾਂ ਨੂੰ 61 ਥਾਂਵਾਂ ਤੇ ਵੱਖ ਵੱਖ ਸੋਮਿਆ ਵਿੱਚ ਇੱਕਤਰ ਹੋਏ ਪਾਣੀ ਵਿਚ ਲਾਰਵਾ ਮਿਲਿਆ ਜਿਸ ਨੂੰ ਮੌਕੇ ਤੇ ਨਸ਼ਟ ਕਰ ਦਿੱਤਾ ਗਿਆ।ਜਿੰਨਾਂ ਘਰਾਂ ਅਤੇ ਦਫਤਰਾਂ ਵਿਚੋਂ ਲਾਰਵਾ ਮਿਲਿਆ ਉਹਨਾ ਨੂੰ ਵਾਰਨਿੰਗ ਦਿੱਤੀ ਗਈ ਅਤੇ ਉਨਾਂ ਦੇ ਨਾਮ ਚਲਾਣ ਕਰਨ ਲਈ ਕਾਰਪੋਰੇਸ਼ਨ ਨੂੰ ਭੇਜ ਦਿੱਤੇ ਗਏ।
ਇਸ ਤਹਿਤ ਸਿਹਤ ਵਿਭਾਗ ਦੀ ਟੀਮ ਵੱਲੋ ਇੰਸਟੀਚਿਊਟ ਆਫ ਨਰਸਿੰਗ ਐਜੂਕੇਸ਼ਨ, ਗੁਰੂ ਤੇਗ ਬਹਾਦਰ ਸਾਹਿਬ ਚੈਰੀਟੇਬਰ ਹਸਪਤਾਲ ਵਿਖੇ ਵਿਦਿਆਰਥੀਆਂ ਨੂੰ ਡੇਂਗੂ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ।ਇਸ ਮੌਕੇ ਜਾਣਕਾਰੀ ਦਿੰਦੇ ਜਿਲ੍ਹਾ ਐਪੀਡੀਮੋਲੋਜਿਸਟ ਡਾ ਸੀਤਲ ਨਾਰੰਗ ਅਤੇ ਜਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ ਪਰਮਿੰਦਰ ਸਿੰਘ ਨੇ ਜਾਗਰੂਕ ਕਰਦੇ ਦੱਸਿਆ ਕਿ ਡੇੰਗੂ ਏਡੀਜ਼ ਨਾਮ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ।ਇਹ ਮੱਛਰ ਦਿਨ ਵੇਲੇ ਕੱਟਦਾ ਹੈ।ਜੇਕਰ ਕਿਸੇ ਵਿਅਕਤੀ ਨੂੰ ਤੇਜ਼ ਬੁਖਾਰ, ਸਿਰ ਦਰਦ,ਮਾਸ ਪੇਸੀਆ ਵਿਚ ਦਰਦ, ਚਮੜੀ ਤੇ ਦਾਣੇ ਹੋਣਾ, ਅੱਖਾਂ ਦੇ ਪਿਛਲੇ ਪਾਸੇ ਦਰਦ, ਮਸੂੜਿਆ ਅਤੇ ਨੱਕ ਵਿਚੋਂ ਖੂਨ ਦਾ ਵਗਣਾ ਆਦਿ ਡੇਂਗੂ ਦੇ ਲੱਛਣ ਹੋ ਸਕਦੇ ਹਨ।ਇਸ ਦੇ ਬਚਾਅ ਸਬੰਧੀ ਜਾਣਕਾਰੀ ਦਿੰਦੇ ਉਹਨਾ ਦੱਸਿਆ ਕਿ ਕੂਲਰਾਂ,ਗਮਲਿਆਂ, ਫਰਿੱਜ਼ਾ ਦੇ ਪਿਛਲੇ ਪਾਸੇ ਲੱਗੀਆਂ ਟਰੇਆਂ ਵਿਚ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ।ਸਿਹਤ ਵਿਭਾਗ ਵੱਲੋ ਡੇਂਗੂ ਦੇ ਟੈਸਟ ਅਤੇ ਇਲਾਜ ਮੁਫਤ ਕੀਤਾ ਜਾਂਦਾ ਹੈ।ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਪੋਨਾਮਾ ਆਰ ਸਿੰਘ , ਵਾਈਸ ਪ੍ਰਿੰਸੀਪਲ ਅਮਨਦੀਪ ਕੌਰ , ਸੀਨੀਅਰ ਟਿਊਟਰ ਅਰਚਨਾ ਅਜ਼ਾਦ,ਸਹਾਇਕ ਮਲੇਰੀਆ ਅਫਸਰ ਦਲਬੀਰ ਸਿੰਘ ਅਤੇ ਜਿਲ੍ਹਾ ਬੀਸੀਸੀ ਕੋਆਰਡੀਨੇਟਰ ਬਰਜਿੰਦਰ ਸਿੰਘ ਬਰਾੜ ਆਦਿ ਹਾਜ਼ਰ ਸਨ।
Onkar Singh Uppal