ਲੁਧਿਆਣਾ 14 ਨਵੰਬਰ (ਉਂਕਾਰ ਸਿੰਘ ਉੱਪਲ) ਸਿਵਲ ਸਰਜਨ ਡਾ.ਪ੍ਰਦੀਪ ਕੁਮਾਰ ਮਹਿੰਦਰਾ ਦੀ ਅਗਵਾਈ ਵਿੱਚ ਸਿਹਤ ਵਿਭਾਗ ਵੱਲੋਂ ਅੱਜ ਵੱਖ ਵੱਖ ਸਿਹਤ ਕੇਂਦਰਾਂ ‘ਤੇ ਵਿਸ਼ਵ ਸ਼ੂਗਰ ਦਿਵਸ ਮਨਾਇਆ ਗਿਆ। ਇਸ ਮੌਕੇ ਸ਼ੂਗਰ ਦੀ ਬਿਮਾਰੀ ਦੀ ਜਾਂਚ ਕੀਤੀ ਗਈ ਅਤੇ ਲੋਕਾਂ ਨੂੰ ਸਿਹਤ ਬਾਰੇ ਜਾਗਰੂਕ ਕੀਤਾ ਗਿਆ।ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ.ਪ੍ਰਦੀਪ ਕੁਮਾਰ ਮਹਿੰਦਰਾ ਨੇ ਦੱਸਿਆ ਕਿ ਸ਼ੂਗਰ ਇੱਕ ਖਤਰਨਾਕ ਬਿਮਾਰੀ ਹੈ ਜਿਸ ਨੂੰ ਸਾਈਲੈਂਟ ਕਿੱਲਰ ਵੀ ਕਿਹਾ ਜਾਂਦਾ ਹੈ। ਇਹ ਬਿਮਾਰੀ ਕਿਸੇ ਵੀ ਵਰਗ ਦੇ ਇਨਸਾਨ ਨੂੰ ਹੋ ਸਕਦੀ ਹੈ। ਸ਼ੂਗਰ ਦੀ ਬਿਮਾਰੀ ਦੇ ਮੁੱਖ ਕਾਰਨਾਂ ਦੇ ਵਿੱਚ ਮੋਟਾਪਾ,ਕਸਰਤ ਘੱਟ ਕਰਨਾ,ਭੋਜਨ ਦੌਰਾਨ ਲਗਾਤਾਰ ਮਿੱਠਾ ਜਿਆਦਾ ਲੈਂਦੇ ਰਹਿਣਾ,ਤਣਾਅ ਵਿੱਚ ਰਹਿਣਾ,ਖਾਨਦਾਨੀ ਸ਼ੂਗਰ ਹੋਣਾ ਮੁੱਖ ਹਨ। ਉਨ੍ਹਾਂ ਦੱਸਿਆ ਕਿ ਸ਼ੂਗਰ ਦੇ ਲੱਛਣਾਂ ਦੇ ਦੌਰਾਨ ਬਾਰ-ਬਾਰ ਪਿਸ਼ਾਬ ਆਉਣਾ, ਪਿਆਸ ਜ਼ਿਆਦਾ ਲੱਗਣਾ,ਭਾਰ ਘਟਣਾ ,ਭੁੱਖ ਜਿਆਦਾ ਲੱਗਣਾ, ਜਖਮਾਂ ਦਾ ਜਲਦੀ ਠੀਕ ਨਾ ਹੋਣਾ,ਹੱਥਾਂ ਪੈਰਾਂ ਦਾ ਸੁੰਨ ਹੋਣਾ ਸੋਜਾ ਪੈਣੀਆਂ,ਚਮੜੀ ਅਤੇ ਪਿਸ਼ਾਬ ਵਿੱਚ ਇਨਫੈਕਸ਼ਨ ਰਹਿਣਾ,ਥਕਾਵਟ ਅਤੇ ਕਮਜ਼ੋਰੀ ਆਦਿ ਹਨ। ਉਹਨਾ ਇਹਹੜ ਵੀ ਦੱਸਿਆ ਕਿ ਸ਼ੂਗਰ ਦੇ ਮਾੜੇ ਪ੍ਭਾਵਾ ਤੋਂ ਬਚਾਅ ਨੂੰ ਲਈ ਰੋਜ਼ਾਨਾ 30 ਤੋਂ 45 ਮਿੰਟ ਦੀ ਕਸਰਤ ਕਰਨੀ ਜਰੂਰੀ ਹੈ ਇਸ ਤੇ ਨਾਲ ਨਾਲ ਸਹੀ ਖਾਣ ਪੀਣ ਸਰੀਰ ਦੇ ਭਾਰ ਮੁਤਾਬਕ ਕੈਲਰੀਜ ਦਾ ਸੇਵਨ ਕਰਨਾ, 30 ਸਾਲ ਤੋਂ ਵੱਧ ਉਮਰ ਹੋਣ ਤੋਂ ਬਾਅਦ ਰੂਟੀਨ ਦੇ ਵਿੱਚ ਚੈੱਕ ਅਪ ਕਰਾਉਣਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਜੀਵਨਸ਼ੈਲੀ ਵਿੱਚ ਸਕਾਰਾਤਮਕ ਤਬਦੀਲੀਆਂ ਲਿਆਉਣ ਨਾਲ ਸ਼ੂਗਰ ਸਮੇਤ ਬਾਕੀ ਮਾਰੂ ਬਿਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸ਼ੂਗਰ ਦੇ ਕਾਰਣ ਜਾਂ ਲੱਛਣ ਦੇ ਦੌਰਾਨ ਖੁਦ ਦਵਾਈ ਨਹੀਂ ਲੈਣੀ ਚਾਹੀਦੀ ਇਸ ਦੇ ਲਈ ਮਾਹਿਰ ਡਾਕਟਰ ਤੋਂ ਚੈੱਕਅਪ ਕਰਾਉਣਾ ਚਾਹੀਦਾ ਹੈ ਅਤੇ ਡਾਕਟਰ ਦੀ ਸਲਾਹ ਨਾਲ ਹੀ ਨਿਯਮਤ ਦਵਾਈ ਲੈਣੀ ਚਾਹੀਦੀ ਹੈ।
Onkar Singh Uppal