ਲੁਧਿਆਣਾ (ਉਂਕਾਰ ਸਿੰਘ ਉੱਪਲ) ਸਿਵਲ ਸਰਜਨ ਡਾ. ਪ੍ਰਦੀਪ ਕੁਮਾਰ ਮਹਿੰਦਰਾ ਦੀ ਅਗਵਾਈ ਹੇਠ ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਵੱਲੋਂ ਡੇਗੂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਅੱਜ ਸਿਗਮਾ ਕਾਲਜ ਲੁਧਿਆਣਾ ਵਿਖੇ ਨਰਸਿੰਗ ਵਿਦਿਆਰਥੀਆਂ ਨੂੰ ਡੇਗੂ ਤੋਂ ਬਚਾਅ ਅਤੇ ਮੱਛਰ ਦੇ ਲਾਰਵੇ ਦੀ ਪਹਿਚਾਣ ਕਰਨ ਸਬੰਧੀ ਟਰੇਨਿੰਗ ਦਿੱਤੀ ਗਈ।ਇਸ ਮੌਕੇ ਸਿਵਲ ਸਰਜਨ ਦਫਤਰ ਤੋਂ ਜਿਲ੍ਹਾ ਮਾਸ ਮੀਡੀਆ ਅਤੇ ਸੂਚਨਾ ਅਫਸਰ ਸ ਪਰਮਿੰਦਰ ਸਿੰਘ ਅਤੇ ਜਿਲ੍ਹਾ ਬੀ ਸੀ ਸੀ ਕੋਆਰਡੀਨੇਟਰ ਬਰਜਿੰਦਰ ਸਿੰਘ ਬਰਾੜ ਨੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਡੇਂਗੂ ਦਾ ਮੱਛਰ ਕੂਲਰਾਂ,ਗਮਲਿਆ,ਫਰਿੱਜ਼ਾ ਦੀਆਂ ਟਰੇਆਂ,ਛੱਤਾਂ ਤੇ ਪਏ ਟੁੱਟੇ ਭੱਜੇ ਬਰਤਨਾਂ,ਖਾਲੀ ਬੋਤਲਾਂ ਅਤੇ ਢੱਕਣਾ ਵਿਚ ਖੜੇ ਬਰਸਾਤੀ ਪਾਣੀ ਵਿਚ ਪੈਦਾ ਹੁੰਦਾ ਹੈ।ਉਨਾਂ ਦੱਸਿਆ ਕਿ ਇੱਕ ਹਫਤੇ ਤੋ ਵੱਧ ਖੜੇ ਸਾਫ ਪਾਣੀ ਵਿਚ ਏਡੀਜ਼ (ਮਾਦਾ) ਮੱਛਰ ਅੰਡੇ ਦਿੰਦਾ ਹੈ,ਜ਼ੋ ਸਮਾਂ ਪਾਕੇ ਲਾਵਰਾ,ਲਾਰਵਾ ਤੋਂ ਪਿਊਪਾ ਅਤੇ ਪਿਉਪਾ ਤੋ ਪੂਰਾ ਮੱਛਰ ਬਣ ਜਾਂਦਾ ਹੈ।ਇਸ ਮੌਕੇ ਉਨਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਮੱਛਰ ਨੂੰ ਪੈਦਾ ਹੋਣ ਤੋਂ ਰੋਕਣ ਲਈ ਸਿਹਤ ਵਿਭਾਗ ਵੱਲੋ ਹਰ ਸੁੱਕਰਵਾਰ ਡੇਂਗੂ ਤੇ ਵਾਰ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ।ਹਰ ਸੁੱਕਰਵਾਰ ਨੂੰ ਕੂਲਰਾਂ ਅਤੇ ਗਮਲਿਆਂ ਆਦਿ ਵਿੱਚੋਂ ਪਾਣੀ ਕੱਢ ਕੇ ਸਾਫ ਕੀਤਾ ਜਾਵੇ ਤਾਂ ਕਿ ਡੇਂਗੂ ਦਾ ਲਾਵਰਾ ਪੈਦਾ ਨਾ ਹੋ ਸਕੇ।ਇਹ ਮੱਛਰ ਦਿਨ ਵੇਲੇ ਕੱਟਦਾ ਹੈ।ਜੇਕਰ ਕਿਸੇ ਵਿਅਕਤੀ ਨੂੰ ਤੇਜ਼ ਬੁਖਾਰ,ਸਿਰ ਦਰਦ,ਮਾਸ ਪੇਸੀਆ ਵਿਚ ਦਰਦ,ਚਮੜੀ ਤੇ ਦਾਣੇ ਹੋਣਾ, ਅੱਖਾਂ ਦੇ ਪਿਛਲੇ ਪਾਸੇ ਦਰਦ,ਮਸੂੜਿਆ ਅਤੇ ਨੱਕ ਵਿਚੋ ਖੂਨ ਦਾ ਵਗਣਾ ਡੇਗੂ ਦੇ ਲੱਛਣ ਹੋ ਸਕਦੇ ਹਨ।ਜੇਕਰ ਕਿਸੇ ਵਿਅਕਤੀ ਨੂੰ ਅਜਿਹੇ ਲੱਛਣ ਪਾਏ ਜਾਂਦੇ ਹਨ ਤਾਂ ਉਹ ਨੇੜੇ ਦੇ ਸਰਕਾਰੀ ਹਸਪਤਾਲ ਵਿਚ ਜਾ ਕੇ ਆਪਣਾ ਫਰੀ ਟੈਸਟ ਅਤੇ ਇਲਾਜ ਕਰਵਾ ਸਕਦਾ ਹੈ।ਇਸ ਮੌਕੇ ਕਾਲਜ ਪ੍ਰਿੰਸੀਪਲ ਸੰਤੋਸ ਮਲਿਕ ,ਸਹਾਇਕ ਪ੍ਰੋਫੈਸਰ ਮਨੀਸ਼ਾ ਰਾਣੀ,ਸਹਾਇਕ ਪ੍ਰੋਫੈਸਰ ਜਸਮੀਤ ਕੌਰ,ਸੀਨੀਅਰ ਨਰਸਿੰਗ ਟਿਊਟਰ ਪਰਮਿੰਦਰ ਕੌਰ,ਪਵਨ, ਨੀਤੂ ਮਾਰੀਆ ਤੋਂ ਇਲਾਵਾ ਹੋਰ ਸਟਾਫ ਹਾਜ਼ਰ ਸੀ।
Onkar Singh Uppal